LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਤੂਮੇਰਾਪਿਤਾਤੂਹੈਮੇਰਾਮਾਤਾ॥
ਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ।
You are my Father, and You are my Mother.
तू मेरा पिता तूहै मेरा माता ॥
LINE 03
ਤੂਮੇਰੇਜੀਅਪ੍ਰਾਨਸੁਖਦਾਤਾ॥
ਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ।
You are my Soul, my Breath of Life, the Giver of Peace.
तू मेरे जीअ प्रान सुखदाता ॥
LINE 04
ਤੂਮੇਰਾਠਾਕੁਰੁਹਉਦਾਸੁਤੇਰਾ॥
ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।
You are my Lord and Master; I am Your slave.
तू मेरा ठाकुरु हउ दासु तेरा ॥
LINE 05
ਤੁਝਬਿਨੁਅਵਰੁਨਹੀਕੋਮੇਰਾ੧॥॥
ਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ॥੧॥
Without You, I have no one at all. ||1||
तुझ बिनु अवरु नही को मेरा ॥१॥
LINE 06
ਕਰਿਕਿਰਪਾਕਰਹੁਪ੍ਰਭਦਾਤਿ॥
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤ ਬਖ਼ਸ਼,
Please bless me with Your Mercy, God, and give me this gift,
करि किरपा करहु प्रभ दाति ॥
LINE 07
ਤੁਮੑਰੀਉਸਤਤਿਕਰਉਦਿਨਰਾਤਿ੧॥॥ਰਹਾਉ॥
(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
that I may sing Your Praises, day and night. ||1||Pause||
तुमरी उसतति करउ दिन राति ॥१॥ रहाउ ॥
LINE 08
ਹਮਤੇਰੇਜੰਤਤੂਬਜਾਵਨਹਾਰਾ॥
ਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ।
I am Your musical instrument, and You are the Musician.
हम तेरे जंत तू बजावनहारा ॥
LINE 09
ਹਮਤੇਰੇਭਿਖਾਰੀਦਾਨੁਦੇਹਿਦਾਤਾਰਾ॥
ਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ।
I am Your beggar; please bless me with Your charity, O Great Giver.
हम तेरे भिखारी दानु देहि दातारा ॥
LINE 10
ਤਉਪਰਸਾਦਿਰੰਗਰਸਮਾਣੇ॥
ਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ।
By Your Grace, I enjoy love and pleasures.
तउ परसादि रंग रस माणे ॥
LINE 11
ਘਟਘਟਅੰਤਰਿਤੁਮਹਿਸਮਾਣੇ੨॥॥
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ॥੨॥
You are deep within each and every heart. ||2||
घट घट अंतरि तुमहि समाणे ॥२॥
LINE 12
ਤੁਮੑਰੀਕ੍ਰਿਪਾਤੇਜਪੀਐਨਾਉ॥
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,
By Your Grace, I chant the Name.
तुमरी क्रिपा ते जपीऐ नाउ ॥
LINE 13
ਸਾਧਸੰਗਿਤੁਮਰੇਗੁਣਗਾਉ॥
(ਮਿਹਰ ਕਰ ਕਿ) ਮੈਂ ਸਾਧ ਸੰਗਤ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ।
In the Saadh Sangat, the Company of the Holy, I sing Your Glorious Praises.
साधसंगि तुमरे गुण गाउ ॥
LINE 14
ਤੁਮੑਰੀਦਇਆਤੇਹੋਇਦਰਦਬਿਨਾਸੁ॥
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,
In Your Mercy, You take away our pains.
तुमरी दइआ ते होइ दरद बिनासु ॥
LINE 15
ਤੁਮਰੀਮਇਆਤੇਕਮਲਬਿਗਾਸੁ੩॥॥
ਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ॥੩॥
By Your Mercy, the heart-lotus blossoms forth. ||3||
तुमरी मइआ ते कमल बिगासु ॥३॥
LINE 16
ਹਉਬਲਿਹਾਰਿਜਾਉਗੁਰਦੇਵ॥
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
I am a sacrifice to the Divine Guru.
हउ बलिहारि जाउ गुरदेव ॥
LINE 17
ਸਫਲਦਰਸਨੁਜਾਕੀਨਿਰਮਲਸੇਵ॥
ਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ।
The Blessed Vision of His Darshan is fruitful and rewarding; His service is immaculate and pure.
सफल दरसनु जा की निरमल सेव ॥
LINE 18
ਦਇਆਕਰਹੁਠਾਕੁਰਪ੍ਰਭਮੇਰੇ॥
ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,
Be Merciful to me, O my Lord God and Master,
दइआ करहु ठाकुर प्रभ मेरे ॥
LINE 19
ਗੁਣਗਾਵੈਨਾਨਕੁਨਿਤਤੇਰੇ੪੧੮੩੧॥॥॥॥
(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੧੮॥੩੧॥
that Nanak may continually sing Your Glorious Praises. ||4||18||31||
गुण गावै नानकु नित तेरे ॥४॥१८॥३१॥
GURBANI.WORLD