ਪਉੜੀ ੧੭

ਵਾਰ ੩੪ ਭਾਈ ਗੁਰਦਾਸ ਜੀ ਅੰਗ 34
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਗੰਗਜਮੁਨਗੋਦਾਵਰੀਕੁਲਖੇਤਸਿਧਾਰੇ।
ਗੰਗਾ, ਜਮਨਾਂ, ਗੋਦਾਵਰੀ ਅਰ ਕੁਰਖੇਤ੍ਰ ਦੀ ਯਾਤ੍ਰਾ ਕਰੇ (ਅਰਥਾਤ ਇਨ੍ਹਾਂ ਨਦੀਆਂ ਦੇ ਪੁਰਬਾਂ ਦਾ ਸ਼ਨਾਨ ਕਰੇ)।
If one goes to the Ganges, Yamuna, Godavari and Kurukshetr.
गंग जमुन गोदावरी कुलखेत सिधारे ।
LINE 03
ਮਥੁਰਾਮਾਇਆਅਯੁਧਿਆਕਾਸੀਕੇਦਾਰੇ।
ਮਥਰਾ, ਮਾਇਆ, ਅਜੁਧਿਆ, ਕਾਂਸ਼ੀ, ਕੇਦਾਰ ਨਾਥ (ਦੇ ਦਰਸ਼ਨ ਕਰੇ)।
Mathure, Mayapuri, Ayodhya , Kasi, Kedarnath are also visited.
मथुरा माइआ अयुधिआ कासी केदारे ।
LINE 04
ਗਇਆਪਿਰਾਗਸਰਸੁਤੀਗੋਮਤੀਦੁਆਰੇ।
ਗਯਾ, ਪ੍ਰਯਾਗ, ਸੁਰਸਵਤੀ, ਗੋਮਤੀ ਨਦੀ ਦੇ ਦੁਆਰੇ (ਪਰਸੇ)।
The door of Gomati, Sarasvati, Prayag. Gaya is too approached.
गइआ पिराग सरसुती गोमती दुआरे ।
LINE 05
ਜਪੁਤਪੁਸੰਜਮੁਹੋਮਜਗਿਸਭਦੇਵਜੁਹਾਰੇ।
ਜਪ, ਤਪ, ਸੰਜਮਾਦਿ ਸਾਧਨ ਅਰ ਹੋਮ ਯੱਗ ਕਰ ਕੇ ਸਾਰੇ ਦੇਵਤਿਆਂ ਨੂੰ ('ਜੁਹਾਰ') ਨਮਸਕਾਰਾਂ ਕਰੇ।
All sort of rectations, penances, continences, yajns, homs are practised and all the gods are eulogised.
जपु तपु संजमु होम जगि सभ देव जुहारे ।
LINE 06
ਅਖੀਪਰਣੈਜੇਭਵੈਤਿਹੁਲੋਅਮਝਾਰੇ।
ਅੱਖਾ ਪਰਨੇ ਜੇ ਤਿੰਨਾਂ ਲੋਕਾਂ ਵਿਖੇ ਭਵੇਂ।
The eyes putting on earth if even the three worlds are visited.
अखी परणै जे भवै तिहु लोअ मझारे ।
LINE 07
ਮੂਲਿਨਉਤਰੈਹਤਿਆਬੇਮੁਖਗੁਰਦੁਆਰੇ੧੭।।
(ਫਿਰ ਬੀ) ਗੁਰੂ ਜੀ ਦੇ ਦੁਆਰੇ ਥੋਂ ਬੇਮੁਖ ਰਹਿਣ ਦੀ ਹੱਤਿਆ ਦਾ ਪਾਪ ਕਦਾਚਿਤ ਨਹੀਂ ਉਤਰੇਗਾ।
Even then the sin of apostasy never fades out.
मूलि न उतरै हतिआ बेमुख गुरदुआरे ।१७।
GURBANI.WORLD