ਅਥ ਦੈਤ ਬਕਤ੍ਰ ਜੁਧ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 537
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਦੈਤਬਕਤ੍ਰਜੁਧਕਥਨੰ॥
ਹੁਣ ਬਕਤ੍ਰ ਦੈਂਤ ਦੇ ਯੁੱਧ ਦਾ ਕਥਨ
Now begins the description of fighting with the demon Bakatra
अथ दैत बकत्र जुध कथनं ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਉਤਕੋਪਿਦੁਰਜੋਧਨਧਾਮਿਗਯੋਇਤਦੈਤਹੁਤੋਇਹਕੋਪੁਬਸਾਯੋ॥
ਉਧਰ ਕ੍ਰੁਧਿਤ ਹੋ ਕੇ ਦੁਰਯੋਧਨ ਘਰ ਗਿਆ, ਇਧਰ ਇਕ ਦੈਂਤ ਸੀ, ਉਸ ਨੂੰ ਕ੍ਰੋਧ ਆ ਗਿਆ।
उत कोपि दुरजोधन धामि गयो इत दैत हुतो इह कोपु बसायो ॥
LINE 04
ਕਾਨ੍ਰਹਹਤਿਯੋਸਿਸੁਪਾਲਹੁਤੋਮੇਰੋਮਿਤ੍ਰਮਰਿਓਨਰਤੀਸੁਕਚਾਯੋ॥
(ਉਸ ਨੇ ਸੋਚਿਆ) ਮੇਰੇ ਮਿਤਰ ਸ਼ਿਸ਼ੁਪਾਲ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ। (ਉਸ ਨੂੰ) ਮਾਰਦੇ ਹੋਇਆਂ (ਕ੍ਰਿਸ਼ਨ) ਜ਼ਰਾ ਜਿੰਨਾ ਵੀ ਨਹੀਂ ਡਰਿਆ।
On that side Duryodhana went away and on this side a demon thinking this became angry that Krishna had killed his friend Shishupal fearlessly
कान्रह हतियो सिसुपाल हुतो मेरो मित्र मरिओ न रती सुकचायो ॥
LINE 05
ਲੈਸਿਵਤੇਬਰਹਉਇਹਕੋਬਧੁਜਾਇਕਰੋਜੀਅਭੀਤਰਆਯੋ॥
ਉਸ ਦੇ ਮਨ ਵਿਚ (ਵਿਚਾਰ) ਆਇਆ ਕਿ ਸ਼ਿਵ ਪਾਸੋਂ ਵਰ ਲੈ ਕੇ ਇਸ ਦਾ ਜਾ ਕੇ ਬਧ ਕਰ ਦਿਆਂ।
लै सिव ते बर हउ इह को बधु जाइ करो जीअ भीतर आयो ॥
LINE 06
ਧਾਇਕਿਦਾਰਕੀਓਰਿਚਲਿਓਕਬਿਸ੍ਯਾਮਇਹੈਚਿਤਮੈਠਹਰਾਯੋ੨੩੬੫॥॥
ਕਵੀ ਸ਼ਿਆਮ (ਕਹਿੰਦੇ ਹਨ) ਇਹ ਗੱਲ ਮਨ ਵਿਚ ਠਹਿਰਾ ਕੇ ਉਹ ਭਜ ਕੇ ਕੇਦਾਰ ਪਰਬਤ ਵਲ ਚਲਿਆ ਗਿਆ ॥੨੩੬੫॥
He thought that he could kill Krishna after obtaining a boon from Shiva and thinking about it, he started for Kedar.2365.
धाइ किदार की ओरि चलिओ कबि स्याम इहै चित मै ठहरायो ॥२३६५॥
LINE 07
ਬਦ੍ਰੀਕਿਦਾਰਕੇਭੀਤਰਜਾਇਕੈਸੇਵਕਰੀਮਹਾਰੁਦ੍ਰਰਿਝਾਯੋ॥
ਬਦਰੀ ਕੇਦਾਰ (ਬਦਰਿਕਾ ਆਸ਼੍ਰਮ) ਵਿਚ ਜਾ ਕੇ ਸੇਵਾ ਕੀਤੀ ਅਤੇ ਮਹਾਰੁਦ੍ਰ ਨੂੰ ਪ੍ਰਸੰਨ ਕੀਤਾ।
बद्री किदार के भीतर जाइ कै सेव करी महारुद्र रिझायो ॥
LINE 08
ਲੈਕੈਬਿਵਾਨਚਲਿਓਉਤਤੇਜਬਹੀਹਰਿਕੇਬਧੁਕੋਬਰੁਪਾਯੋ॥
ਜਦੋਂ ਉਸ ਨੇ ਸ੍ਰੀ ਕ੍ਰਿਸ਼ਨ ਦਾ ਬਧ ਕਰਨ ਦਾ ਵਰ ਪ੍ਰਾਪਤ ਕਰ ਲਿਆ ਤਾਂ ਉਥੋਂ ਵਿਮਾਨ ਲੈ ਕੇ ਚਲ ਪਿਆ।
He went to Badri-Kedarnath, where he, through great austerities, pleased the great Shiva and when he obtained the boon of killing Krishna, he mounted the air-vehicle and went
लै कै बिवान चलिओ उत ते जब ही हरि के बधु को बरु पायो ॥
LINE 09
ਦ੍ਵਾਰਵਤੀਹੂਕੇਭੀਤਰਆਇਕੈਕਾਨ੍ਰਹਕੇਪੁਤ੍ਰਸੋਜੁਧੁਮਚਾਯੋ॥
ਦੁਆਰਿਕਾ ਵਿਚ ਆ ਕੇ ਸ੍ਰੀ ਕ੍ਰਿਸ਼ਨ ਦੇ ਪੁੱਤਰ ਨਾਲ ਯੁੱਧ ਮਚਾਇਆ।
On coming to Dwarka, he began the fighting with the son of Krishna
द्वारवती हू के भीतर आइ कै कान्रह के पुत्र सो जुधु मचायो ॥
LINE 10
ਸੋਸੁਨਿਸ੍ਯਾਮਬਿਦਾਲੈਕੈਭੂਪਤੇਸ੍ਯਾਮਭਨੈਤਿਹਠਉਰਸਿਧਾਯੋ੨੩੬੬॥॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਇਹ ਸੁਣ ਕੇ ਅਤੇ ਰਾਜਾ (ਯੁਧਿਸ਼ਠਰ ਪਾਸੋਂ) ਵਿਦਾ ਲੈ ਕੇ ਉਸ ਸਥਾਨ ਵਲ ਚਲ ਪਏ ॥੨੩੬੬॥
When Krishna heared this, he bade farewell to king Yudhishtar and went there.2366.
सो सुनि स्याम बिदा लै कै भूप ते स्याम भनै तिह ठउर सिधायो ॥२३६६॥
LINE 11
ਦ੍ਵਾਰਵਤੀਹੂਕੇਬੀਚਜਬੈਹਰਿਜੂਗਯੋਤਉਸੋਊਸਤ੍ਰੁਨਿਹਾਰਿਯੋ॥
ਦੁਆਰਿਕਾ ਵਿਚ ਜਦ ਕ੍ਰਿਸ਼ਨ ਜੀ ਪਹੁੰਚ ਗਏ ਤਦ ਉਸ ਵੈਰੀ ਨੂੰ ਵੇਖਿਆ।
द्वारवती हू के बीच जबै हरि जू गयो तउ सोऊ सत्रु निहारियो ॥
LINE 12
ਸ੍ਯਾਮਭਨੈਤਬਹੀਤਿਹਕਉਲਰੁਰੇਹਮਸੋਬ੍ਰਿਜਨਾਥਉਚਾਰਿਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਆ ਕੇ ਯੁੱਧ ਕਰ।
When Krishna reached Dwarka, he saw the enemy and challenging him asked him to come forward for fighting with him
स्याम भनै तब ही तिह कउ लरु रे हम सो ब्रिजनाथ उचारियो ॥
LINE 13
ਯੌਸੁਨਿਵਾਬਤੀਯਾਹਰਿਕੋਕਸਿਕਾਨਪ੍ਰਮਾਨਲਉਬਾਨਪ੍ਰਹਾਰਿਯੋ॥
ਉਸ ਨੇ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਕੰਨ ਤਕ ਬਾਣ ਨੂੰ ਖਿਚ ਕੇ ਚਲਾ ਦਿੱਤਾ।
यौ सुनि वा बतीया हरि को कसि कान प्रमान लउ बान प्रहारियो ॥
LINE 14
ਮਾਨੋਤਚੀਅਤਿਪਾਵਕਊਪਰਕਾਹੂਬੁਝਾਇਬੇਕੋਘ੍ਰਿਤਡਾਰਿਯੋ੨੩੬੭॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਤਿ ਭੜਕੀ ਹੋਈ ਅੱਗ ਉਤੇ ਕਿਸੇ ਨੇ ਬੁਝਾਉਣ ਲਈ ਘਿਓ ਪਾ ਦਿੱਤਾ ਹੋਏ ॥੨੩੬੭॥
Listening to the words of Krishna, he pulled his bow upto his ear and struck the blow with this arrow like putting ghee for extinguishing the fire.2367.
मानो तची अति पावक ऊपर काहू बुझाइबे को घ्रित डारियो ॥२३६७॥
LINE 15
ਮਾਰਤਭਯੋਅਰਿਬਾਨਜਬੈਹਰਿਸ੍ਯੰਦਨਵਾਹੀਕੀਓਰਿਧਵਾਯੋ॥
ਜਦੋਂ ਵੈਰੀ ਨੇ ਬਾਣ ਮਾਰਿਆ (ਤਾਂ) ਸ੍ਰੀ ਕ੍ਰਿਸ਼ਨ ਨੇ ਰਥ ਨੂੰ ਉਸ ਵਲ ਭਜਾ ਦਿੱਤਾ।
When the enemy was discharging his arrow, Krishna caused his chariot to be driven towards him
मारत भयो अरि बान जबै हरि स्यंदन वाही की ओरि धवायो ॥
LINE 16
ਆਵਤਭਯੋਉਤਤੇਅਰਿਸੋਇਤਤੇਏਊਗੇਮਿਲਿਕੈਰਨਪਾਯੋ॥
ਉਸ ਪਾਸਿਓਂ ਵੈਰੀ ਆ ਗਿਆ ਅਤੇ ਇਧਰੋਂ ਇਹ ਪਹੁੰਚ ਗਏ। (ਦੋਹਾਂ ਨੇ) ਆਪਸ ਵਿਚ (ਖ਼ੂਬ) ਯੁੱਧ ਮਚਾਇਆ।
From that side, the enemy was coming and from this side he went to collide with him
आवत भयो उत ते अरि सो इत ते एऊ गे मिलि कै रन पायो ॥
LINE 17
ਸ੍ਯੰਦਨਹੂਬਲਿਕੈਸੰਗਿਸ੍ਯੰਦਨਢਾਹਿਦਯੋਕਬਿਯੌਜਸੁਗਾਯੋ॥
(ਸ੍ਰੀ ਕ੍ਰਿਸ਼ਨ ਨੇ) ਰਥ ਨੂੰ ਜ਼ੋਰ ਨਾਲ ਟਕਰਾ ਕੇ (ਉਸ ਦੇ) ਰਥ ਨੂੰ ਢਾਹ ਦਿੱਤਾ।
स्यंदन हू बलि कै संगि स्यंदन ढाहि दयो कबि यौ जसु गायो ॥
LINE 18
ਜਿਉਸਹਬਾਜਮਨੋਚਕਵਾਸੰਗਏਕਧਕਾਹੂਕੇਮਾਰਿਗਿਰਾਯੋ੨੩੬੮॥॥
(ਕਵੀ ਨੇ ਉਸ ਦੀ) ਉਪਮਾ ਇਸ ਤਰ੍ਹਾਂ ਕੀਤੀ ਹੈ ਜਿਵੇਂ ਸ਼ਾਹਬਾਜ਼ ਇਕੋ ਹੀ ਝਪਟ ਨਾਲ ਚਕਵੇ ਨੂੰ ਮਾਰ ਸੁਟਦਾ ਹੈ ॥੨੩੬੮॥
With the strength of his chariot, he caused his chariot to fall down like a falcon knocking down the partridge with one blow.2368.
जिउ सहबाज मनो चकवा संग एक धका हू के मारि गिरायो ॥२३६८॥
LINE 19
ਰਥਤੋਰਕੈਸਤ੍ਰਕੀਨੰਦਗਸੋਕਬਿਸ੍ਯਾਮਕਹੈਕਟਿਗ੍ਰੀਵਗਿਰਾਈ॥
ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਦਾ ਰਥ ਤੋੜ ਕੇ, ਨੰਦਗ (ਖੜਗ) ਨਾਲ ਉਸ ਦੀ ਧੌਣ ਲਾਹ ਸੁਟੀ।
He cut down the chariot of his enemy with his dagger and then severing his neck knocked it down
रथ तोर कै सत्र की नंदग सो कबि स्याम कहै कटि ग्रीव गिराई ॥
LINE 20
ਅਉਰਜਿਤੀਤਿਹਕੇਸੰਗਸੈਨਹੁਤੀਸੁਭਲੇਜਮਲੋਕਿਪਠਾਈ॥
ਉਸ ਨਾਲ ਹੋਰ ਜਿਤਨੀ ਸੈਨਾ ਸੀ, ਉਸ ਨੂੰ ਚੰਗੀ ਤਰ੍ਹਾਂ (ਮਾਰ ਕੇ) ਯਮਲੋਕ ਭੇਜ ਦਿੱਤਾ।
He also despatched his army that was there to the abode of Yama
अउर जिती तिह के संग सैन हुती सु भले जमलोकि पठाई ॥
LINE 21
ਰੋਸਭਰਿਯੋਹਰਿਠਾਢੋਰਹਿਯੋਰਨਿਸੋਉਪਮਾਕਬਿਸ੍ਯਾਮਸੁਨਾਈ॥
ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਯੁੱਧ-ਭੂਮੀ ਵਿਚ ਖੜੋਤੇ ਹਨ।
रोस भरियो हरि ठाढो रहियो रनि सो उपमा कबि स्याम सुनाई ॥
LINE 22
ਸ੍ਰੀਬ੍ਰਿਜਨਾਇਕਚਉਦਹੂਲੋਕਮੈਪਾਵਤਭਯੋਬਡੀਯੌਸੁਬਡਾਈ੨੩੬੯॥॥
(ਉਸ ਦ੍ਰਿਸ਼ ਦੀ) ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਈ ਹੈ। ਸ੍ਰੀ ਕ੍ਰਿਸ਼ਨ ਨੇ ਚੌਦਾਂ ਲੋਕਾਂ ਵਿਚ ਇਸ ਤਰ੍ਹਾਂ ਬਹੁਤ ਵਡਿਆਈ ਪ੍ਰਾਪਤ ਕੀਤੀ ਹੈ ॥੨੩੬੯॥
Krishna stood in the battlefield filled with ire and in this way, his fame spread in all the fourteen worlds.2369.
स्री ब्रिजनाइक चउदहू लोक मै पावत भयो बडी यौ सु बडाई ॥२३६९॥
GURBANI.WORLD