ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 527
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਐਸੇਸੁਦਛਨਕੋਜਬਹੀਕਬਿਸ੍ਯਾਮਭਨੈਅਸਰੁਦ੍ਰਬਖਾਨਿਯੋ॥
ਕਵੀ ਸ਼ਿਆਮ ਕਹਿੰਦੇ ਹਨ, ਇਸ ਪ੍ਰਕਾਰ ਦੇ ਸੁਦੱਛ ਨੂੰ ਜਦ ਸ਼ਿਵ ਨੇ ਇਸ ਤਰ੍ਹਾਂ ਕਿਹਾ,
When Shiva said this to Sudaksha, he was pleased
ऐसे सुदछन को जब ही कबि स्याम भनै अस रुद्र बखानियो ॥
LINE 03
ਸੋਉਨਿਕਾਜਕੀਯੋਉਠਕੈਅਪੁਨੇਮਨਮੈਅਤਿਹੀਹਰਿਖਾਨਿਯੋ॥
(ਤਾਂ) ਉਸ ਨੇ ਉਠ ਕੇ ਉਹੀ ਕੰਮ (ਕਰਨਾ ਸ਼ੁਰੂ) ਕਰ ਦਿੱਤਾ ਅਤੇ ਆਪਣੇ ਮਨ ਵਿਚ ਬਹੁਤ ਖੁਸ਼ ਹੋਇਆ।
He did, as directed by Shiva
सो उनि काज कीयो उठ कै अपुने मन मै अति ही हरिखानियो ॥
LINE 04
ਹੋਮਕੀਓਤਿਨਿਪਾਵਕਮੈਘ੍ਰਿਤਅਛਤਜਉਜੈਸੇਬੇਦਨਬਖਾਨਿਯੋ॥
ਉਸ ਨੇ ਘਿਉ, ਚਾਵਲ ਆਦਿ ਅਗਨੀ ਵਿਚ (ਉਸ ਤਰ੍ਹਾਂ) ਹੋਮ ਕੀਤੇ, ਜਿਵੇਂ ਕਿ ਵੇਦਾਂ ਵਿਚ ਮੰਨਿਆ ਹੋਇਆ ਹੈ।
He performed the Havana by the use of fire, ghee and other ingredients according to Vedic injunctions
होम कीओ तिनि पावक मै घ्रित अछत जउ जैसे बेदन बखानियो ॥
LINE 05
ਰੁਦ੍ਰਕੇਭਾਖਬੇਕੋਸੁਕਛੂਕਬਿਸ੍ਯਾਮਭਨੈਜੜਭੇਦਨਜਾਨਿਯੋ੨੨੭੯॥॥
ਕਵੀ ਸ਼ਿਆਮ ਕਹਿੰਦੇ ਹਨ, ਰੁਦ੍ਰ ਦੇ ਕਹੇ ਦਾ ਉਸ ਮੂਰਖ ਨੇ ਕੁਝ ਭੇਦ ਨਹੀਂ ਜਾਣਿਆ ॥੨੨੭੯॥
That fool did not understand the secret of Shiva’s words.2279.
रुद्र के भाखबे को सु कछू कबि स्याम भनै जड़ भेद न जानियो ॥२२७९॥
LINE 06
ਤਉਨਿਕਸੀਤਿਹਤੇਪ੍ਰਿਤਮਾਇਹਦੇਖਤਹੀਸਭਕਉਡਰੁਆਵੈ॥
ਤਦ ਉਸ ਵਿਚੋਂ (ਇਕ) ਮੂਰਤੀ ਪ੍ਰਗਟ ਹੋਈ; ਇਸ ਨੂੰ ਵੇਖਦਿਆਂ ਹੀ ਸਭ ਨੂੰ ਡਰ ਲਗਦਾ ਸੀ।
An idol came out of that homa, seeing which all got frightned
तउ निकसी तिह ते प्रितमा इह देखत ही सभ कउ डरु आवै ॥
LINE 07
ਕਉਨਬਲੀਪ੍ਰਗਟਿਯੋਜਗਮੈਇਹਧਾਵਤਅਗ੍ਰਜਕੋਠਹਰਾਵੈ॥
ਕਿਹੜਾ ਸੂਰਮਾ ਜਗਤ ਵਿਚ ਪ੍ਰਗਟ ਹੋ ਗਿਆ ਹੈ ਕਿ ਇਸ ਦੇ ਜਾਣ ਤੇ (ਉਹ) ਅਗੇ ਠਹਿਰ ਸਕੇ।
Who is that mighty one in his world, who can stay against it?
कउन बली प्रगटियो जग मै इह धावत अग्रज को ठहरावै ॥
LINE 08
ਠਾਢੀਭਈਕਰਿਲੈਕੈਗਦਾਅਤਿਰੋਸਕੈਦਾਤਸੋਦਾਤਬਜਾਵੈ॥
(ਉਹ) ਮੂਰਤੀ ਹੱਥ ਵਿਚ ਗਦਾ ਲੈ ਕੇ ਖੜੀ ਹੋ ਗਈ ਅਤੇ ਅਤਿ ਅਧਿਕ ਕ੍ਰੋਧ ਸਹਿਤ ਦੰਦਾਂ ਨਾਲ ਦੰਦ ਵਜਾਉਣ ਲਗੀ।
That idol, gnashing its teeth in fury, stood up, taking a huge mace and
ठाढी भई करि लै कै गदा अति रोस कै दात सो दात बजावै ॥
LINE 09
ਐਸੇਲਖਿਯੋਸਭਹੂਇਹਤੇਬ੍ਰਿਜਨਾਇਕਜੀਵਤਜਾਨਨਪਾਵੈ੨੨੮੦॥॥
ਸਭ ਨੇ ਇਸ ਤਰ੍ਹਾਂ ਸਮਝ ਲਿਆ ਕਿ ਇਸ ਤੋਂ ਸ੍ਰੀ ਕ੍ਰਿਸ਼ਨ ਜੀਉਂਦਾ ਨਹੀਂ ਜਾ ਸਕੇਗਾ ॥੨੨੮੦॥
Everyone thought that now Krishna will not go alive.2280.
ऐसे लखियो सभ हू इह ते ब्रिज नाइक जीवत जान न पावै ॥२२८०॥
GURBANI.WORLD