ਪਉੜੀ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 519
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਪਾਈਅਨਿਸਭਿਨਿਧਾਨਤੇਰੈਰੰਗਿਰਤਿਆ॥
(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।
All treasures are obtained, when we are attuned to Your Love.
पाईअनि सभि निधान तेरै रंगि रतिआ ॥
LINE 03
ਨਹੋਵੀਪਛੋਤਾਉਤੁਧਨੋਜਪਤਿਆ॥
ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
One does not have to suffer regret and repentance, when he meditates on You.
न होवी पछोताउ तुध नो जपतिआ ॥
LINE 04
ਪਹੁਚਿਨਸਕੈਕੋਇਤੇਰੀਟੇਕਜਨ॥
ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
No one can equal Your humble servant, who has Your Support.
पहुचि न सकै कोइ तेरी टेक जन ॥
LINE 05
ਗੁਰਪੂਰੇਵਾਹੁਵਾਹੁਸੁਖਲਹਾਚਿਤਾਰਿਮਨ॥
ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।
Waaho! Waaho! How wonderful is the Perfect Guru! Cherishing Him in my mind, I obtain peace.
गुर पूरे वाहु वाहु सुख लहा चितारि मन ॥
LINE 06
ਗੁਰਪਹਿਸਿਫਤਿਭੰਡਾਰੁਕਰਮੀਪਾਈਐ॥
ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।
The treasure of the Lord's Praise comes from the Guru; by His Mercy, it is obtained.
गुर पहि सिफति भंडारु करमी पाईऐ ॥
LINE 07
ਸਤਿਗੁਰਨਦਰਿਨਿਹਾਲਬਹੁੜਿਨਧਾਈਐ॥
ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।
When the True Guru bestows His Glance of Grace, one does not wander any more.
सतिगुर नदरि निहाल बहुड़ि न धाईऐ ॥
LINE 08
ਰਖੈਆਪਿਦਇਆਲੁਕਰਿਦਾਸਾਆਪਣੇ॥
ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
The Merciful Lord preserves him - He makes him His own slave.
रखै आपि दइआलु करि दासा आपणे ॥
LINE 09
ਹਰਿਹਰਿਹਰਿਹਰਿਨਾਮੁਜੀਵਾਸੁਣਿਸੁਣੇ੭॥॥
ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥
Listening, hearing the Name of the Lord, Har, Har, Har, Har, I live. ||7||
हरि हरि हरि हरि नामु जीवा सुणि सुणे ॥७॥
GURBANI.WORLD