ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਹਉਮਾਗਉਤੁਝੈਦਇਆਲਕਰਿਦਾਸਾਗੋਲਿਆ॥
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
I beg of You, O Merciful Lord: please, make me the slave of Your slaves.
हउ मागउ तुझै दइआल करि दासा गोलिआ ॥
LINE 03
ਨਉਨਿਧਿਪਾਈਰਾਜੁਜੀਵਾਬੋਲਿਆ॥
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
I obtain the nine treasures and royalty; chanting Your Name, I live.
नउ निधि पाई राजु जीवा बोलिआ ॥
LINE 04
ਅੰਮ੍ਰਿਤਨਾਮੁਨਿਧਾਨੁਦਾਸਾਘਰਿਘਣਾ॥
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
The great ambrosial treasure, the Nectar of the Naam, is in the home of the Lord's slaves.
अंम्रित नामु निधानु दासा घरि घणा ॥
LINE 05
ਤਿਨਕੈਸੰਗਿਨਿਹਾਲੁਸ੍ਰਵਣੀਜਸੁਸੁਣਾ॥
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
In their company, I am in ecstasy, listening to Your Praises with my ears.
तिन कै संगि निहालु स्रवणी जसु सुणा ॥
LINE 06
ਕਮਾਵਾਤਿਨਕੀਕਾਰਸਰੀਰੁਪਵਿਤੁਹੋਇ॥
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
Serving them, my body is purified.
कमावा तिन की कार सरीरु पवितु होइ ॥
LINE 07
ਪਖਾਪਾਣੀਪੀਸਿਬਿਗਸਾਪੈਰਧੋਇ॥
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।
I wave the fans over them, and carry water for them; I grind the corn for them, and washing their feet, I am over-joyed.
पखा पाणी पीसि बिगसा पैर धोइ ॥
LINE 08
ਆਪਹੁਕਛੂਨਹੋਇਪ੍ਰਭਨਦਰਿਨਿਹਾਲੀਐ॥
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
By myself, I can do nothing; O God, bless me with Your Glance of Grace.
आपहु कछू न होइ प्रभ नदरि निहालीऐ ॥
LINE 09
ਮੋਹਿਨਿਰਗੁਣਦਿਚੈਥਾਉਸੰਤਧਰਮਸਾਲੀਐ੩॥॥
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
I am worthless - please, bless me with a seat in the place of worship of the Saints. ||3||
मोहि निरगुण दिचै थाउ संत धरमसालीऐ ॥३॥
GURBANI.WORLD