LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕੋਊਕਹੈਹਰਿਕੋਮੁਖਸੁੰਦਰਕੋਊਕਹੈਸੁਭਨਾਕਬਨਿਯੋਹੈ॥
ਕੋਈ ਕਹਿੰਦੀ ਕ੍ਰਿਸ਼ਨ ਦਾ ਮੁਖ ਸੁੰਦਰ ਹੈ; ਕੋਈ ਕਹਿੰਦੀ ਨਕ ਬਹੁਤ ਸੋਹਣਾ ਬਣਿਆ ਹੋਇਆ ਹੈ;
Someone says that the face of Krishna is captivating someone says that the nostril of Krishna is winsome
कोऊ कहै हरि को मुख सुंदर कोऊ कहै सुभ नाक बनियो है ॥
LINE 03
ਕੋਊਕਹੈਕਟਿਕੇਹਰਿਸੀਤਨਕੰਚਨਸੋਰਿਝਿਕਾਹੂਗਨਿਯੋਹੈ॥
ਕੋਈ ਕਹਿੰਦੀ (ਕ੍ਰਿਸ਼ਨ ਦਾ) ਲਕ ਸ਼ੇਰ ਵਰਗਾ (ਪਤਲਾ) ਹੈ; ਕੋਈ ਰੀਝ ਕੇ (ਕ੍ਰਿਸ਼ਨ ਦੇ) ਸ਼ਰੀਰ ਨੂੰ ਸੋਨੇ ਦਾ ਮੰਨਦੀ ਹੈ;
Someone says with pleasure that the waist of Krishna is like a lion and some says that the body of Krishna is made of gold
कोऊ कहै कटि केहरि सी तन कंचन सो रिझि काहू गनियो है ॥
LINE 04
ਨੈਨਕੁਰੰਗਸੇਕੋਊਗਨੈਜਸੁਤਾਛਬਿਕੋਕਬਿਸ੍ਯਾਮਭਨਿਯੋਹੈ॥
ਕੋਈ (ਕ੍ਰਿਸ਼ਨ ਦੇ) ਨੈਨ ਹਿਰਨ ਵਰਗੇ ਗਿਣਦੀ ਹੈ। ਸ਼ਿਆਮ ਕਵੀ ਉਸ ਸ਼ੋਭਾ ਨੂੰ ਵਰਣਨ ਕਰਦਿਆਂ ਕਹਿੰਦੇ ਹਨ
नैन कुरंग से कोऊ गनै जसु ता छबि को कबि स्याम भनियो है ॥
LINE 05
ਲੋਗਨਮੈਜਿਮਜੀਵਬਨਿਯੋਤਿਨਕੇਤਨਮੈਤਿਮਕਾਨ੍ਰਹਮਨਿਯੋਹੈ੨੯੨॥॥
ਕਿ ਜਿਵੇਂ ਲੋਕਾਂ ਵਿਚ ਆਪਣੇ 'ਜੀਵ' ਦਾ (ਪਿਆਰ) ਬਣਿਆ ਹੋਇਆ ਹੈ, ਉਸੇ ਤਰ੍ਹਾਂ ਗੋਪੀਆਂ ਨੇ ਤਨ ਵਿਚ ਕਾਨ੍ਹ ਦਾ (ਪ੍ਰੇਮ) ਮੰਨਿਆ ਹੋਇਆ ਹੈ ॥੨੯੨॥
Someone gives the simile of doe for the eyes and the poet Shyam says that like the soul pervading the bodies of the human being, Krishna pervades in the minds of all the gopis.292.
लोगन मै जिम जीव बनियो तिन के तन मै तिम कान्रह मनियो है ॥२९२॥
LINE 06
ਕਾਨ੍ਰਹਕੋਪੇਖਿਕਲਾਨਿਧਿਸੌਮੁਖਰੀਝਰਹੀਸਭਹੀਬ੍ਰਿਜਬਾਰਾ॥
ਕਾਨ੍ਹ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਰੀਝ ਰਹੀਆਂ ਹਨ।
Seeing the face of Krishna like the moon, all the girls of Braja are getting pleased
कान्रह को पेखि कलानिधि सौ मुख रीझ रही सभ ही ब्रिज बारा ॥
LINE 07
ਮੋਹਿਰਹੇਭਗਵਾਨਉਤੇਇਨਹੂੰਦੁਰਗਾਬਰੁਚੇਟਕਡਾਰਾ॥
ਉਧਰ ਭਗਵਾਨ (ਕ੍ਰਿਸ਼ਨ) ਵੀ ਮੋਹਿਤ ਹੋਏ ਪਏ ਹਨ ਅਤੇ ਦੇਵੀ ਦੇ ਵਰ ਕਾਰਨ ਇਨ੍ਹਾਂ ਨੂੰ ਵੀ ਚੇਟਕ ਲਗ ਗਈ ਹੈ,
On this side Krishna is allured by all the gopis and on this other side, because of the boon bestowed by Durga, gopis are feeling impatient
मोहि रहे भगवान उते इनहूं दुरगा बरु चेटक डारा ॥
LINE 08
ਕਾਨਿਟਿਕੈਗ੍ਰਿਹਅਉਰਬਿਖੈਤਿਹਕੋਅਤਿਹੀਜਸੁਸ੍ਯਾਮਉਚਾਰਾ॥
(ਭਾਵੇਂ) ਕਾਨ੍ਹ ਹੋਰ ਘਰ ਵਿਚ ਟਿਕਿਆ ਹੋਇਆ ਹੈ। ਉਸ ਸ੍ਰੇਸ਼ਠ ਯਸ਼ ਨੂੰ ਕਵੀ ਸ਼ਿਆਮ ਨੇ ਇੰਜ ਸਮਝਿਆ ਹੈ
कानि टिकै ग्रिह अउर बिखै तिह को अति ही जसु स्याम उचारा ॥
LINE 09
ਜੀਵਇਕਤ੍ਰਰਹੈਤਿਨਕੋਇਮਟੂਟਗਏਜਿਉਮ੍ਰਿਨਾਲਕੀਤਾਰਾ੨੯੩॥॥
ਕਿ ਉਨ੍ਹਾਂ ਦੀਆਂ ਆਤਮਾਵਾਂ ਇਕ-ਮਿਕ ਰਹਿੰਦੀਆਂ ਹਨ। (ਲੋਕ-ਲਾਜ ਦੇ ਬੰਧਨ) ਇਸ ਤਰ੍ਹਾਂ ਟੁਟ ਗਏ ਹਨ ਜਿਵੇਂ ਭੇਂਹ ਦੀਆਂ ਤਾਰਾਂ ਟੁਟ ਜਾਂਦੀਆਂ ਹਨ ॥੨੯੩॥
In order to increase the impatient of the gopis, stays in some other house for some time, then the hearts of all the gopis cracked like the easy cracking of the chords of the tube of lotus.293.
जीव इकत्र रहै तिन को इम टूट गए जिउ म्रिनाल की तारा ॥२९३॥
LINE 10
ਨੇਹੁਲਗਿਯੋਇਨਕੋਹਰਿਸੌਅਰੁਨੇਹੁਲਗਿਯੋਹਰਿਕੋਇਨਨਾਰੇ॥
ਇਨ੍ਹਾਂ ਦਾ ਪ੍ਰੇਮ ਕ੍ਰਿਸ਼ਨ ਨਾਲ ਹੋ ਗਿਆ ਹੈ ਅਤੇ ਕ੍ਰਿਸ਼ਨ ਦਾ ਨੇਹ ਇਨ੍ਹਾਂ ਇਸਤਰੀਆਂ ਨਾਲ ਪੈ ਗਿਆ ਹੈ।
The mutual love of Krishna and gopis continued increasing
नेहु लगियो इन को हरि सौ अरु नेहु लगियो हरि को इन नारे ॥
LINE 11
ਚੈਨਪਰੈਦੁਹਕੋਨਹਿਦ੍ਵੈਪਲਨ੍ਰਹਾਵਨਜਾਵਤਹੋਤਸਵਾਰੇ॥
ਦੋਹਾਂ ਨੂੰ (ਬਿਨਾ ਦੇਖੇ) ਦੋ ਪਲ ਲਈ ਵੀ ਚੈਨ ਨਹੀਂ ਪੈਂਦਾ, (ਇਸ ਲਈ) ਸਵੇਰ ਹੀ ਨਹਾਉਣ ਲਈ ਚਲੇ ਜਾਂਦੇ ਹਨ।
Both sides are feeling restless and go to take bath several times
चैन परै दुह को नहि द्वै पल न्रहावन जावत होत सवारे ॥
LINE 12
ਸ੍ਯਾਮਭਏਭਗਵਾਨਇਨੈਬਸਿਦੈਤਨਕੇਜਿਹਤੇਦਲਹਾਰੇ॥
ਸ਼ਿਆਮ (ਕਵੀ ਕਹਿੰਦੇ ਹਨ) ਉਹ ਭਗਵਾਨ ਇਨ੍ਹਾਂ ਦੇ ਵਸ ਵਿਚ ਹੋ ਗਿਆ ਹੈ ਜਿਸ ਤੋਂ ਦੈਂਤਾਂ ਦੇ ਦਲ ਹਾਰੇ ਹੋਏ ਹਨ।
Krishna, who had defeated the forces of demons earlier, has now come under the control of gopis
स्याम भए भगवान इनै बसि दैतन के जिह ते दल हारे ॥
LINE 13
ਖੇਲਦਿਖਾਵਤਹੈਜਗਕੌਦਿਨਥੋਰਨਮੈਅਬਕੰਸਪਛਾਰੇ੨੯੪॥॥
(ਸ੍ਰੀ ਕ੍ਰਿਸ਼ਨ) ਜਗਤ ਨੂੰ ਲੀਲਾ ਵਿਖਾ ਰਹੇ ਹਨ, ਹੁਣ ਥੋੜੇ ਦਿਨਾਂ ਵਿਚ ਹੀ ਕੰਸ ਨੂੰ ਪਛਾੜਨਗੇ ॥੨੯੪॥
Now is exhibiting his amorous play to the world and after a few days, he will overthrow Kansa.294.
खेल दिखावत है जग कौ दिन थोरन मै अब कंस पछारे ॥२९४॥
LINE 14
ਉਤਜਾਗਤਸ੍ਯਾਮਇਤੈਗੁਪੀਆਕਬਿਸ੍ਯਾਮਕਹੈਹਿਤਕੈਸੰਗਿਤਾਕੇ॥
ਸ਼ਿਆਮ ਕਵੀ ਕਹਿੰਦੇ ਹਨ, ਉਧਰ ਕ੍ਰਿਸ਼ਨ ਜਾਗਦੇ ਹਨ ਅਤੇ ਇਧਰ ਗੋਪੀਆਂ (ਜਾਗਦੀਆਂ ਹਨ) ਜਿਨ੍ਹਾਂ ਦਾ ਉਸ ਨਾਲ ਹਿਤ ਹੈ।
उत जागत स्याम इतै गुपीआ कबि स्याम कहै हित कै संगि ता के ॥
LINE 15
ਰੀਝਰਹੀਤਿਹਪੈਸਭਹੀਪਿਖਿਨੈਨਨਸੋਫੁਨਿਕਾਨ੍ਰਹਰਬਾਕੇ॥
ਉਸ ਸੁੰਦਰ ਕਾਨ੍ਹ ਨੂੰ ਅੱਖਾਂ ਨਾਲ ਵੇਖ ਕੇ ਸਾਰੀਆਂ ਗੋਪੀਆਂ ਰੀਝ ਰਹੀਆਂ ਹਨ।
The poet Shyam says that on one side the gopis are keeping awake and on the other side, Krishna does not get a wink of sleep at night, they are pleased to see Krishna with their eyes
रीझ रही तिह पै सभ ही पिखि नैनन सो फुनि कान्रहर बाके ॥
LINE 16
ਪ੍ਰੇਮਛਕੀਨਪਰੈਇਨਕੋਕਲਿਕਾਮਬਢਿਯੋਅਤਿਹੀਤਨਵਾਕੇ॥
ਪ੍ਰੇਮ ਨਾਲ ਮਸਤ ਹੋਈਆਂ ਨੂੰ ਚੈਨ ਨਹੀਂ ਪੈਂਦਾ ਅਤੇ ਉਨ੍ਹਾਂ ਦੇ ਤਨ ਵਿਚ ਕਾਮ ਬਹੁਤ ਵਧ ਗਿਆ ਹੈ।
They are not satisfied merely with love and the lust is increasing in their bodies
प्रेम छकी न परै इन को कलि काम बढियो अति ही तन वा के ॥
LINE 17
ਖੇਲਹਿਪ੍ਰਾਤਹਿਕਾਲਭਏਹਮਨਾਹਿਲਖੈਹਮਕੈਜਨਗਾਕੇ੨੯੫॥॥
(ਖੇਡਣ ਉਪਰੰਤ ਘਰਾਂ ਨੂੰ ਪਰਤਦੀਆਂ ਹੋਈਆਂ ਕਹਿੰਦੀਆਂ ਹਨ) ਕਿ ਕਲ ਪ੍ਰਭਾਤ ਵੇਲੇ ਆ ਕੇ ਖੇਡਾਂਗੀਆਂ (ਜਿਸ ਕਰ ਕੇ) ਸਾਨੂੰ ਪਿੰਡ ਦੇ ਲੋਕੀਂ ਜਾਣ ਹੀ ਨਹੀਂ ਸਕਣਗੇ ॥੨੯੫॥
While playing with Krishna, the day dawns and they are not conscious about it.295.
खेलहि प्रातहि काल भए हम नाहि लखै हम कै जन गा के ॥२९५॥
LINE 18
ਪ੍ਰਾਤਭਯੋਚੁਹਲਾਤਚਿਰੀਜਲਜਾਤਖਿਰੇਬਨਗਾਇਛਿਰਾਨੀ॥
(ਜਦੋਂ) ਪ੍ਰਭਾਤ ਹੋਈ ਅਤੇ ਚਿੜੀਆਂ ਚੂਕਣ ਲਗੀਆਂ, ਕੰਵਲ ਫੁਲ ਖਿੜ ਗਏ ਅਤੇ ਗਊਆਂ ਬਨ ਨੂੰ ਛਿੜ ਗਈਆਂ।
The day dawned and the sparrows began to chirp
प्रात भयो चुहलात चिरी जलजात खिरे बन गाइ छिरानी ॥
LINE 19
ਗੋਪਜਗੇਪਤਿਗੋਪਜਗਿਯੋਕਬਿਸ੍ਯਾਮਜਗੀਅਰੁਗੋਪਨਿਰਾਨੀ॥
(ਉਸ ਵੇਲੇ) ਗਵਾਲੇ ਜਾਗ ਪਏ, ਨੰਦ ਜਾਗ ਪਿਆ ਅਤੇ ਗਵਾਲਿਆਂ ਦੀ ਰਾਣੀ (ਜਸੋਧਾ) ਜਾਗ ਪਈ।
The cows were driven to the forest the gopas have awakened, Nand has awakened a d the mother Yashoda has also awakened
गोप जगे पति गोप जगियो कबि स्याम जगी अरु गोपनि रानी ॥
LINE 20
ਜਾਗਉਠੇਤਬਹੀਕਰੁਨਾਨਿਧਿਜਾਗਿਉਠਿਯੋਮੁਸਲੀਧਰਮਾਨੀ॥
ਸ਼ਿਆਮ ਕਵੀ (ਕਹਿੰਦੇ ਹਨ) ਉਸ ਵੇਲੇ ਕ੍ਰਿਪਾ ਦੇ ਸਮੁੰਦਰ (ਸ੍ਰੀ ਕ੍ਰਿਸ਼ਨ) ਅਤੇ ਅਭਿਮਾਨੀ ਬਲਰਾਮ ਵੀ ਜਾਗ ਉਠੇ।
Krishna also awoke and Balram also awoke
जाग उठे तब ही करुनानिधि जागि उठियो मुसलीधर मानी ॥
LINE 21
ਗੋਪਗਏਉਤਨ੍ਰਹਾਨਕਰੈਇਤਕਾਨ੍ਰਹਚਲੇਗੁਪੀਆਨਿਜਕਾਨੀ੨੯੬॥॥
ਗਵਾਲੇ ਤਾਂ ਨਹਾਉਣ ਚਲੇ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਗੋਪੀਆਂ ਕੋਲ ਚਲੇ ਗਏ ॥੨੯੬॥
On that side, the gopas went to take bath and on this side Krishna went to gopis.296.
गोप गए उत न्रहान करै इत कान्रह चले गुपीआ निजकानी ॥२९६॥
LINE 22
ਬਾਤਕਹੈਰਸਕੀਹਸਕੈਨਹਿਅਉਰਕਥਾਰਸਕੀਕੋਊਭਾਖੈ॥
(ਸ੍ਰੀ ਕ੍ਰਿਸ਼ਨ ਗੋਪੀਆਂ ਕੋਲ ਜਾ ਕੇ ਕਾਮ) ਰਸ ਦੀਆਂ ਗੱਲਾਂ ਕਰਦੇ ਹਨ ਅਤੇ (ਕਾਮ) ਰਸ (ਤੋਂ ਬਿਨਾ) ਹੋਰ ਕੋਈ ਕਥਾ-ਵਾਰਤਾ ਨਹੀਂ ਕਰਦੇ।
The gopis are smilingly busy in amorous talk
बात कहै रस की हस कै नहि अउर कथा रस की कोऊ भाखै ॥
LINE 23
ਚੰਚਲਸ੍ਰੀਪਤਿਕੇਅਪੁਨੇਦ੍ਰਿਗਮੋਹਿਤਿਨੈਬਤੀਆਇਹਆਖੈ॥
ਸ੍ਰੀ ਕ੍ਰਿਸ਼ਨ ਆਪਣੇ ਚੰਚਲ ਨੈਨਾਂ ਨਾਲ (ਗੋਪੀਆਂ ਨੂੰ) ਮੋਹ ਕੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ।
Alluring the agile Krishna with their eyes gopis say like this
चंचल स्रीपति के अपुने द्रिग मोहि तिनै बतीआ इह आखै ॥
LINE 24
ਬਾਤਨਜਾਨਤਹੋਰਸਕੀਰਸਜਾਨਤਸੋਨਰਜੋਰਸਗਾਖੈ॥
(ਤੁਸੀਂ ਕਾਮ) ਰਸ ਦੀ ਗੱਲ ਨਹੀਂ ਜਾਣਦੀਆਂ ਹੋ, (ਅਸਲ ਵਿਚ) ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਸ ਨੂੰ ਮਾਣਿਆ ਹੁੰਦਾ ਹੈ।
“We do not know anything about any other, but this much is surely known to us that he, who drinks the sap, only knows the worth of sap
बात न जानत हो रस की रस जानत सो नर जो रस गाखै ॥
LINE 25
ਪ੍ਰੀਤਿਪੜੈਕਰਿਪ੍ਰੀਤਿਕੜੈਰਸਰੀਤਿਨਚੀਤਸੁਨੋਸੋਈਚਾਖੈ੨੯੭॥॥
(ਹੇ ਗੋਪੀਓ!) ਸੁਣੋ, ਜੋ ਪ੍ਰੀਤ ਦਾ ਸਬਕ ਪੜ੍ਹ ਕੇ ਅਤੇ ਫਿਰ ਇਸ ਦਾ ਅਭਿਆਸ ਕਰਦਾ ਹੈ ਅਤੇ (ਫਿਰ ਸਭ ਵਲੋਂ) ਨਿਸਚਿੰਤ ਹੋ ਜਾਂਦਾ ਹੈ, ਉਹੀ ਇਸ ਰਸ ਰੀਤ ਦਾ ਸੁਆਦ ਮਾਣ ਸਕਦਾ ਹੈ ॥੨੯੭॥
The depth in love comes only when one falls in love and one feels pleasure in talking about the essence.297.
प्रीति पड़ै करि प्रीति कड़ै रस रीतिन चीत सुनो सोई चाखै ॥२९७॥
GURBANI.WORLD