ਕਾਨ੍ਰਹ ਜੂ ਬਾਚ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨ੍ਰਹਜੂਬਾਚ॥
ਕਾਨ੍ਹ ਜੀ ਨੇ ਕਿਹਾ:
Speech of Krishna:
कान्रह जू बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਨਿਧਿਬਾਰਿਬਿਖੈਅਤਿਹੀਹਠਕੈਬਹੁਮਾਸਰਹਿਯੋਤਪੁਜਾਪੁਕੀਓ॥
(ਇਸ ਨੇ) ਸਮੁੰਦਰ ਵਿਚ ਹਠ ਪੂਰਵਕ (ਖੜੇ ਹੋ ਕੇ) ਬਹੁਤ ਮਹੀਨਿਆਂ ਤਕ ਜਪ ਅਤੇ ਤਪ ਕੀਤਾ।
Amit singh has persistently performed austerities and repeated the name of Lord for many months in the ocean
निधि बारि बिखै अति ही हठ कै बहु मास रहियो तपु जापु कीओ ॥
LINE 04
ਬਹੁਰੋਤਜਿਕੈਪਿਤਮਾਤਸੁਭ੍ਰਾਤਅਵਾਸਤਜਿਯੋਬਨਬਾਸਲੀਓ॥
ਫਿਰ ਮਾਤਾ, ਪਿਤਾ ਅਤੇ ਭਰਾਵਾਂ ਨੂੰ ਛਡ ਕੇ ਬਨਬਾਸ ਲੈ ਲਿਆ।
Then he forsook his parents, home etc. and resided in the forest
बहुरो तजि कै पित मात सु भ्रात अवास तजियो बनबास लीओ ॥
LINE 05
ਸਿਵਰੀਝਿਤਪੋਧਨਮੈਇਹਕੋਕਹਿਯੋਮਾਗਮਹਾਬਰੁਤੋਹਿਦੀਓ॥
ਉਸ ਤਪਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਇਸ ਨੂੰ ਕਿਹਾ, (ਵਰ) ਮੰਗ, (ਮੈਂ) ਤੈਨੂੰ ਬਹੁਤ ਮਹਾਨ ਵਰ ਦੇਣਾ ਚਾਹੁੰਦਾ ਹਾਂ।
सिव रीझि तपोधन मै इह को कहियो माग महा बरु तोहि दीओ ॥
LINE 06
ਮੁਹਿਸਾਮੁਹੇਕੋਊਨਸਤ੍ਰਰਹੈਬਰੁਦੇਹੁਇਹੈਮੁਖਿਮਾਗਲੀਓ੧੨੩੮॥॥
(ਉਸ ਨੇ) ਮੁਖ ਤੋਂ ਇਹ ਵਰ ਮੰਗ ਲਿਆ, ਵਰ ਦਿਓ ਕਿ ਮੇਰੇ ਸਾਹਮਣੇ (ਯੁੱਧ ਵਿਚ) ਕੋਈ ਵੈਰੀ ਟਿਕ ਨਾ ਸਕੇ ॥੧੨੩੮॥
The god Shiva god pleased and asked him to implore for a boon and the boon that he begged for was that no enemy could confront him.1238.
मुहि सामुहे कोऊ न सत्र रहै बरु देहु इहै मुखि माग लीओ ॥१२३८॥
LINE 07
ਸੇਸਸੁਰੇਸਗਣੇਸਨਿਸੇਸਦਿਨੇਸਹੂੰਤੇਨਹੀਜਾਇਸੰਘਾਰਿਓ॥
ਸ਼ੇਸ਼ਨਾਗ, ਇੰਦਰ, ਗਣੇਸ਼, ਚੰਦ੍ਰਮਾ ਅਤੇ ਸੂਰਜ ਤੋਂ ਵੀ (ਤੂੰ) ਮਾਰਿਆ ਨਹੀਂ ਜਾ ਸਕੇਂਗਾ।
Even Indra, Sheshanaga, Ganesh, Chandra and Surya cannot kill him
सेस सुरेस गणेस निसेस दिनेस हूं ते नही जाइ संघारिओ ॥
LINE 08
ਸੋਬਰਪਾਇਮਹਾਸਿਵਤੇਅਰਿਬ੍ਰਿੰਦਨਰਿੰਦਇਹੀਰਨਿਮਾਰਿਓ॥
ਉਸ ਨੇ ਸ਼ਿਵ ਤੋਂ (ਇਹ) ਮਹਾਨ ਵਰ ਪ੍ਰਾਪਤ ਕਰ ਕੇ ਵੈਰੀ ਰਾਜਿਆਂ ਦੇ ਝੁੰਡਾਂ ('ਬ੍ਰਿੰਦ') ਨੂੰ ਰਣ-ਭੂਮੀ ਵਿਚ ਮਾਰਿਆ ਸੀ।
After receiving the boon from Shiva, he has killed many kings
सो बर पाइ महा सिव ते अरि ब्रिंद नरिंद इही रनि मारिओ ॥
LINE 09
ਸੂਰਨਸੋਬਲਬੀਰਤਬੈਅਪੁਨੈਮੁਖਿਤੇਇਹਭਾਤਿਉਚਾਰਿਓ॥
ਸ੍ਰੀ ਕ੍ਰਿਸ਼ਨ ਨੇ ਉਸ ਵੇਲੇ (ਆਪਣੇ) ਸੂਰਮਿਆਂ ਨੂੰ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਇਆ।
सूरन सो बलबीर तबै अपुनै मुखि ते इह भाति उचारिओ ॥
LINE 10
ਹਉਤਿਹਸੰਗਰਕੇਸਮੁਹੇਮ੍ਰਿਤਕੀਬਿਧਿਪੂਛਿਇਹੀਜੀਯਧਾਰਿਓ੧੨੩੯॥॥
ਮੈਂ ਯੁੱਧ ('ਸੰਗਰ') ਵਿਚ ਉਸ ਦੇ ਸਾਹਮਣੇ ਹੋ ਕੇ (ਉਸ ਦੇ) ਮਰਨ ਦੀ ਜੁਗਤ (ਉਸ ਕੋਲੋਂ) ਪੁਛ ਲਵਾਂ, ਇਹ (ਮੈਂ ਆਪਣੇ) ਮਨ ਵਿਚ ਧਾਰਿਆ ਹੈ ॥੧੨੩੯॥
I think that I should confront him and ask him about the manner of his death.1239.
हउ तिह संगर के समुहे म्रित की बिधि पूछि इही जीय धारिओ ॥१२३९॥
GURBANI.WORLD