ਪਉੜੀ ੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਭਵਰੈਵਾਸੁਵਿਣਾਸੁਹੈਫਿਰਦਾਫੁਲਵਾੜੀ।
ਭਵਰ ਦਾ (ਭਾਵੇਂ) ਵਾਸ਼ਨਾ ਕਰ ਕੇ ਵਿਣਾਸ ਹੀ ਹੋ ਜਾਵੇ, (ਫੇਰ ਬੀ) ਫੁਲਾਂ ਦੀ ਵਾੜੀ ਵਿਖੇ ਫਿਰਦਾ ਰਹਿੰਦਾ ਹੈ, (ਅਜਿਹਾ ਹੀ ਮੁਰੀਦ ਬੀ ਜਗਤ ਦੇ ਕੰਡਿਆਂ ਵੱਲ ਨਾ ਪਰਵਾਹ ਕਰ ਕੇ ਗੁਰੂ ਜੀ ਦਾ ਤਿਆਗ ਨਹੀਂ ਕਰਦੇ)।
The black bee gets perished while enjoying the fragrance in the garden.
भवरै वासु विणासु है फिरदा फुलवाड़ी ।
LINE 03
ਜਲੈਪਤੰਗੁਨਿਸੰਗੁਹੋਇਕਰਿਅਖਿਉਘਾੜੀ।
ਪਤੰਗ ਨਿਸੰਗ ਹੋਕੇ (ਦੀਵੇ ਪੁਰ ਜਲ ਜਾਂਦਾ ਹੈ, (ਫੇਰ ਬੀ) ਅੱਖਾਂ ਉਘਾੜਕੇ (ਸਾਹਮਣੇ ਹੀ ਜਾਂਦਾ) ਹੈ (ਡਰਦਾ ਨਹੀਂ)।
Moth fearlessly burns itself on the flame but goes on beholding in the face of the flame up to last.
जलै पतंगु निसंगु होइ करि अखि उघाड़ी ।
LINE 04
ਮਿਰਗਨਾਦਿਬਿਸਮਾਦੁਹੋਇਫਿਰਦਾਉਜਾੜੀ।
ਮਿਰਗ ਨਾਦ ਪਰ ਮੋਹਤ ਹੋ ਕੇ ਉਜਾੜਾਂ ਵਿਖੇ ਫਿਰਦਾ ਰਹਿੰਦਾ ਹੈ।
Overwhelmed by melody, the deer goes on wandering in the forests.
मिरग नादि बिसमादु होइ फिरदा उजाड़ी ।
LINE 05
ਕੁੰਡੀਫਾਥੇਮਛਜਿਉਰਸਿਜੀਭਵਿਗਾੜੀ।
ਕੁੰਡੀ ਵਿਖੇ ਮੱਛ ਫਸ ਜਾਂਦਾ ਹੈ, ਕਿਉਂ ਜੋ ਰਸ ਨੇ ਉਸ ਦੀ ਜੀਭ ਵਿਗਾੜ ਰਖੀ ਹੈ।
Overpowered by the taste of tongue, the fish itself catches the hook.
कुंडी फाथे मछ जिउ रसि जीभ विगाड़ी ।
LINE 06
ਹਾਥਣਿਹਾਥੀਫਾਹਿਆਦੁਖਸਹੈਦਿਹਾੜੀ।
ਹਾਥਣੀ (ਦਾ ਕਲਬੂਤ ਦੇਖਕੇ) ਹਾਥੀ ਫਸ ਜਾਂਦਾ ਹੈ। (ਕਈ) ਦਿਹਾੜੀਆਂ ਦੁਖ ਸਹਾਰਦਾ ਹੈ।
Out of lust for its female, the male elephant gets caught and bears sufferings for the rest of life.
हाथणि हाथी फाहिआ दुख सहै दिहाड़ी ।
LINE 07
ਪੀਰਮੁਰੀਦਾਪਿਰਹੜੀਲਾਇਨਿਜਘਰਿਤਾੜੀ੩।।
ਪੀਰਾਂ ਨਾਲ ਮੁਰੀਦਾਂ ਦੀ ਸੱਚੀ ਪ੍ਰੀਤ ਹੈ (ਕਿਉਂ ਜੋ) ਨਿਜ (ਘਰ) ਸਰੂਪ ਵਿਖੇ ਸਮਾਧੀ ਲਾ ਛਡਦੇ ਹਨ।
Likewise, the Sikhs of the Guru love their Guru and stablize themselves in their true selves.
पीर मुरीदा पिरहड़ी लाइ निज घरि ताड़ी ।३।
GURBANI.WORLD