ਅਥ ਦ੍ਵਾਦਸ ਭੂਪ ਜੁਧ ਕਥਨ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 424
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਦ੍ਵਾਦਸਭੂਪਜੁਧਕਥਨ॥
ਹੁਣ ਦੁਆਦਸ ਰਾਜਿਆਂ ਦੇ ਯੁੱਧ ਦਾ ਕਥਨ:
Now begins the description about the war with twelve kings
अथ द्वादस भूप जुध कथन ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦ੍ਵਾਦਸਭੂਪਨਿਹਾਰਿਦਸਾਤਿਹਦਾਤਨਪੀਸਕੈਕੋਪਕੀਯੋ॥
ਬਾਰ੍ਹਾਂ ਰਾਜਿਆਂ ਨੇ ਪੰਜਾਂ ਰਾਜਿਆਂ ਦੀ ਹਾਲਤ ਵੇਖ ਕੇ, ਦੰਦ ਪੀਹ ਕੇ ਬਹੁਤ ਕ੍ਰੋਧ ਕੀਤਾ।
When the twelve kings saw this situation, they began to grind their teeth in great anger
द्वादस भूप निहारि दसा तिह दातन पीस कै कोप कीयो ॥
LINE 04
ਧਰੀਆਸਬਹੀਬਰਅਤ੍ਰਨਕੇਬਹੁਸਸਤ੍ਰਨਕੈਦਲਬਾਟਿਦੀਯੋ॥
ਸਾਰੇ ਹੀ ਬਹੁਤ ਅਸਤ੍ਰਾਂ ਨੂੰ ਧਾਰਨ ਕਰਨ ਵਾਲੇ ਸਨ, (ਫਿਰ) ਦਲ ਵਿਚ ਬਹੁਤ ਸਾਰੇ ਸ਼ਸਤ੍ਰ ਵੰਡ ਦਿੱਤੇ।
They trusted their arms and weapons and distributed them amongst their forces
धरीआ सब ही बर अत्रन के बहु ससत्रन कै दल बाटि दीयो ॥
LINE 05
ਮਿਲਿਆਪਬਿਖੈਤਿਨਮੰਤ੍ਰਕੀਯੋਕਰਿਕੈਅਤਿਛੋਭਸੋਤਾਤੋਹੀਯੋ॥
ਉਨ੍ਹਾਂ ਨੇ ਆਪਸ ਵਿਚ ਮਿਲ ਕੇ ਸਲਾਹ ਕੀਤੀ ਅਤੇ ਕ੍ਰੋਧ ਨਾਲ ਉਨ੍ਹਾਂ ਦੀਆਂ ਛਾਤੀਆਂ ਸੜਨ ਲਗ ਗਈਆਂ।
Then all of them held consultations
मिलि आप बिखै तिन मंत्र कीयो करि कै अति छोभ सो तातो हीयो ॥
LINE 06
ਲਰਿਹੈਮਰਿਹੈਭਵਕੋਤਰਿਹੈਜਸਸਾਥਭਲੋਪਲਏਕਜੀਯੋ੧੨੭੪॥॥
(ਕਹਿਣ ਲਗੇ) ਜੋ ਲੜਦਾ ਹੋਇਆ ਮਰਦਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਯਸ਼ ਸਹਿਤ ਇਕ ਪਲ ਭਰ ਜੀਉਣਾ ਵੀ ਸ੍ਰੇਸ਼ਠ ਹੈ ॥੧੨੭੪॥
Their hearts were in great anguish, they said, “We shall fight, die and ferry across the ocean of samsara, because even one praiseworthy instant of our life is superb.1274.
लरि है मरि है भव को तरि है जस साथ भलो पल एक जीयो ॥१२७४॥
LINE 07
ਯੌਮਨਮੈਧਰਿਆਇਅਰੇਸੁਘਨੋਦਲੁਲੈਹਰਿਪੇਖਿਹਕਾਰੋ॥
ਇਸ ਤਰ੍ਹਾਂ ਦੀ ਮਨ ਵਿਚ ਧਾਰਨਾ ਬਣਾ ਕੇ ਡਟ ਗਏ ਅਤੇ ਬਹੁਤ ਸਾਰੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਲਲਕਾਰਾ ਮਾਰਿਆ।
यौ मन मै धरि आइ अरे सु घनो दलु लै हरि पेखि हकारो ॥
LINE 08
ਯਾਹੀਹਨੇਨ੍ਰਿਪਪਾਚਅਬੈਹਮਸੰਗਲਰੋਹਰਿਭ੍ਰਾਤਿਤੁਮਾਰੋ॥
ਹੇ ਕ੍ਰਿਸ਼ਨ! ਤੁਹਾਡੇ ਇਸ ਭਰਾ ਨੇ ਪੰਜ ਰਾਜੇ ਮਾਰੇ ਹਨ, ਹੁਣ (ਆ ਕੇ) ਸਾਡੇ ਨਾਲ ਯੁੱਧ ਕਰੋ।
Thinking this in their mind and bringing sufficient army, they came and began to challenge Krishna, “This Balram has already killed the five kings and now O Krishna! tell your brother to fight with us,
याही हने न्रिप पाच अबै हम संग लरो हरि भ्राति तुमारो ॥
LINE 09
ਨਾਤਰਆਇਭਿਰੋਤੁਮਹੂੰਨਹਿਆਯੁਧਛਾਡਕੈਧਾਮਿਸਿਧਾਰੋ॥
ਨਹੀਂ ਤਾਂ ਤੂੰ ਹੀ ਆ ਕੇ ਯੁੱਧ ਕਰ, ਨਹੀਂ ਤਾਂ ਹਥਿਆਰ ਸੁਟ ਕੇ ਘਰ ਨੂੰ ਜਾ।
“Otherwise you come to fight with us or leave the war-arena and go home
नातर आइ भिरो तुम हूं नहि आयुध छाड कै धामि सिधारो ॥
LINE 10
ਜੋਤੁਮਮੈਬਲੁਹੈਘਟਿਕਾਲਰਿਕੈਲਖਿਲੈਪੁਰਖਤਹਮਾਰੋ੧੨੭੫॥॥
ਜੇ ਤੇਰੇ ਵਿਚ ਬਲ ਹੈ ਤਾਂ ਇਕ ਘੜੀ ਭਰ ਲੜ ਕੇ ਸਾਡੀ ਬਹਾਦਰੀ ਨੂੰ ਵੇਖ ਲੈ ॥੧੨੭੫॥
If your people are weak, then what vitality of ours you will be able to see?”1275.
जो तुम मै बलु है घटिका लरि कै लखि लै पुरखत हमारो ॥१२७५॥
LINE 11
ਯੌਸੁਨਿਕੈਬਤੀਯਾਤਿਨਕੀਸਬਆਯੁਧਲੈਹਰਿਸਾਮੁਹੇਆਯੋ॥
ਉਨ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਸਾਰੇ ਸ਼ਸਤ੍ਰ ਲੈ ਕੇ ਸ੍ਰੀ ਕ੍ਰਿਸ਼ਨ ਸਾਹਮਣੇ ਆ ਗਏ।
Hearing this talk, all of them, taking up their weapons, came in front of Krishna
यौ सुनि कै बतीया तिन की सब आयुध लै हरि सामुहे आयो ॥
LINE 12
ਸਾਹਿਬਸਿੰਘਕੋਸੀਸਕਟਿਯੋਸੁਸਦਾਸਿੰਘਮਾਰਕੈਭੂਮਿਗਿਰਾਯੋ॥
(ਰਣ-ਭੂਮੀ ਵਿਚ ਆਉਂਦਿਆਂ ਹੀ) ਸਾਹਿਬ ਸਿੰਘ ਦਾ ਸਿਰ ਕਟ ਸੁਟਿਆ ਅਤੇ ਸਦਾ ਸਿੰਘ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ।
On their arrival, the head of Sahib Singh was cut and Sada Singh was knocked down after killing him
साहिब सिंघ को सीस कटियो सु सदा सिंघ मार कै भूमि गिरायो ॥
LINE 13
ਸੁੰਦਰਸਿੰਘਅਧੰਧਰਕੈਪੁਨਿਸਾਜਨਸਿੰਘਹਨ੍ਯੋਰਨਪਾਯੋ॥
ਸੁੰਦਰ ਸਿੰਘ ਅੱਧੋ-ਅੱਧ (ਕਰ ਕੇ) ਧਰਤੀ (ਉਤੇ ਸੁਟ ਦਿੱਤਾ) ਅਤੇ ਫਿਰ ਸਾਜਨ ਸਿੰਘ ਨਾਲ ਯੁੱਧ ਕਰ ਕੇ ਮਾਰ ਦਿੱਤਾ।
Sunder Singh was cut into two halves and then destroyed Sajan Singh
सुंदर सिंघ अधंधर कै पुनि साजन सिंघ हन्यो रन पायो ॥
LINE 14
ਕੇਸਨਤੇਗਹਿਕੈਸਬਲੇਸਧਰਾਪਟਕਿਯੋਇਮਜੁਧਮਚਾਯੋ੧੨੭੬॥॥
ਸਬਲ ਸਿੰਘ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਉਤੇ ਪਟਕ ਦਿੱਤਾ; ਇਸ ਤਰ੍ਹਾਂ (ਕ੍ਰਿਸ਼ਨ ਨੇ) ਯੁੱਧ ਮਚਾਇਆ ॥੧੨੭੬॥
Samlesh Singh was knocked down by catching him from his hair and in this way, a dreadful war was excited.1276.
केसन ते गहि कै सबलेस धरा पटकियो इम जुध मचायो ॥१२७६॥
GURBANI.WORLD