ਸਲੋਕ ਮਹਲਾ ੨ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਹਲਾ੨॥
Shalok, Second Mahalaa:
सलोक महला २ ॥
LINE 02
ਤਿਸੁਸਿਉਕੈਸਾਬੋਲਣਾਜਿਆਪੇਜਾਣੈਜਾਣੁ॥
ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ),
How can we speak of Him? Only He knows Himself.
तिसु सिउ कैसा बोलणा जि आपे जाणै जाणु ॥
LINE 03
ਚੀਰੀਜਾਕੀਨਾਫਿਰੈਸਾਹਿਬੁਸੋਪਰਵਾਣੁ॥
ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ।
His decree cannot be challenged; He is our Supreme Lord and Master.
चीरी जा की ना फिरै साहिबु सो परवाणु ॥
LINE 04
ਚੀਰੀਜਿਸਕੀਚਲਣਾਮੀਰਮਲਕਸਲਾਰ॥
ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,
By His Decree, even kings, nobles and commanders must step down.
चीरी जिस की चलणा मीर मलक सलार ॥
LINE 05
ਜੋਤਿਸੁਭਾਵੈਨਾਨਕਾਸਾਈਭਲੀਕਾਰ॥
(ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
Whatever is pleasing to His Will, O Nanak, is a good deed.
जो तिसु भावै नानका साई भली कार ॥
LINE 06
ਜਿਨੑਾਚੀਰੀਚਲਣਾਹਥਿਤਿਨੑਾਕਿਛੁਨਾਹਿ॥
ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,
By His Decree, we walk; nothing rests in our hands.
जिना चीरी चलणा हथि तिना किछु नाहि ॥
LINE 07
ਸਾਹਿਬਕਾਫੁਰਮਾਣੁਹੋਇਉਠੀਕਰਲੈਪਾਹਿ॥
(ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ।
When the Order comes from our Lord and Master, all must rise up and take to the road.
साहिब का फुरमाणु होइ उठी करलै पाहि ॥
LINE 08
ਜੇਹਾਚੀਰੀਲਿਖਿਆਤੇਹਾਹੁਕਮੁਕਮਾਹਿ॥
ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ।
As His Decree is issued, so is His Command obeyed.
जेहा चीरी लिखिआ तेहा हुकमु कमाहि ॥
LINE 09
ਘਲੇਆਵਹਿਨਾਨਕਾਸਦੇਉਠੀਜਾਹਿ੧॥॥
ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ॥੧॥
Those who are sent, come, O Nanak; when they are called back, they depart and go. ||1||
घले आवहि नानका सदे उठी जाहि ॥१॥
GURBANI.WORLD