ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਮਿਤਤਰੁਨਿਕੋਰੂਪਬਿਰਾਜੈ॥
ਉਸ ਨੌਜਵਾਨ ਦਾ ਅਪਾਰ ਰੂਪ ਸੀ,
अमित तरुनि को रूप बिराजै ॥
LINE 03
ਜਿਹਮੁਖਨਿਰਖਚੰਦ੍ਰਮਾਲਾਜੈ॥
ਜਿਸ ਦੇ ਮੁਖ ਨੂੰ ਵੇਖ ਕੇ ਚੰਦ੍ਰਮਾ ਵੀ ਲਜਿਤ ਹੁੰਦਾ ਸੀ।
जिह मुख निरख चंद्रमा लाजै ॥
LINE 04
ਸੁੰਦਰਸਮਤਾਕੀਕੋਊਨਾਹੀ॥
ਉਸ ਵਰਗਾ ਕੋਈ ਸੁੰਦਰ ਨਹੀਂ ਸੀ।
सुंदर सम ता की कोऊ नाही ॥
LINE 05
ਰੂਪਵੰਤਪ੍ਰਗਟਿਯੋਜਗਮਾਹੀ੪॥॥
ਉਹ ਜਗਤ ਵਿਚ (ਸਭ ਨਾਲੋਂ ਅਧਿਕ) ਰੂਪਵਾਨ ਪ੍ਰਗਟ ਹੋਇਆ ਸੀ ॥੪॥
रूपवंत प्रगटियो जग माही ॥४॥
LINE 06
ਜਬਰਾਨੀਵਹਕੁਅਰਨਿਹਾਰਿਯੋ॥
ਜਦ ਰਾਣੀ ਨੇ ਉਸ ਕੁੰਵਰ ਨੂੰ ਵੇਖਿਆ
जब रानी वह कुअर निहारियो ॥
LINE 07
ਇਹੈਆਪਨੇਹ੍ਰਿਦੈਬਿਚਾਰਿਯੋ॥
ਤਾਂ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ।
इहै आपने ह्रिदै बिचारियो ॥
LINE 08
ਕੈਇਹਆਜੁਬੋਲਿਰਤਿਕਰਿਯੈ॥
ਜਾਂ ਤਾਂ ਇਸ ਨੂੰ ਅਜ ਬੁਲਾ ਕੇ ਰਤੀ-ਕ੍ਰੀੜਾ ਕਰਾਂ
कै इह आजु बोलि रति करियै ॥
LINE 09
ਕੈਉਰਮਾਰਿਕਟਾਰੀਮਰਿਯੈ੫॥॥
ਜਾਂ ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੫॥
कै उर मारि कटारी मरियै ॥५॥
LINE 10
ਲਹਿਸਹਚਰਿਇਕਹਿਤੂਬੁਲਾਈ॥
ਉਸ ਨੇ (ਆਪਣੀ) ਇਕ ਹਿਤਕਾਰੀ ਸਖੀ ਨੂੰ ਬੁਲਾ ਲਿਆ
लहि सहचरि इक हितू बुलाई ॥
LINE 11
ਚਿਤਕੀਬ੍ਰਿਥਾਤਾਹਿਸਮਝਾਈ॥
ਅਤੇ ਚਿਤ ਦੀ ਵਿਥਿਆ ਉਸ ਨੂੰ ਸਮਝਾਈ।
चित की ब्रिथा ताहि समझाई ॥
LINE 12
ਮੇਰੀਕਹੀਮੀਤਸੌਕਹਿਯਹੁ॥
(ਅਤੇ ਕਿਹਾ) ਮੇਰੀ ਕਹੀ ਹੋਈ ਗੱਲ ਮਿਤਰ ਨੂੰ ਕਹਿ ਦੇ
मेरी कही मीत सौ कहियहु ॥
LINE 13
ਜੋਮੁਰਿਆਸਜਿਯਨਕੀਚਹਿਯਹੁ੬॥॥
ਜੇ ਮੇਰੇ ਜੀਉਂਦੇ ਰਹਿਣ ਦੀ (ਤੂੰ) ਆਸ ਚਾਹੁੰਦੀ ਹੈਂ ॥੬॥
जो मुरि आस जियन की चहियहु ॥६॥
GURBANI.WORLD