ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 402
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਰੇਮੂੜੇਲਾਹੇਕਉਤੂੰਢੀਲਾਢੀਲਾਤੋਟੇਕਉਬੇਗਿਧਾਇਆ
ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!
O fool, you are so slow to earn your profits, and so quick to run up losses.
रे मूड़े लाहे कउ तूं ढीला ढीला तोटे कउ बेगि धाइआ ॥
LINE 03
ਸਸਤਵਖਰੁਤੂੰਘਿੰਨਹਿਨਾਹੀਪਾਪੀਬਾਧਾਰੇਨਾਇਆ॥॥
ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥
You do not purchase the inexpensive merchandise; O sinner, you are tied to your debts. ||1||
ससत वखरु तूं घिंनहि नाही पापी बाधा रेनाइआ ॥१॥
LINE 04
ਸਤਿਗੁਰਤੇਰੀਆਸਾਇਆ
ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।
O True Guru, You are my only hope.
सतिगुर तेरी आसाइआ ॥
LINE 05
ਪਤਿਤਪਾਵਨੁਤੇਰੋਨਾਮੁਪਾਰਬ੍ਰਹਮਮੈਏਹਾਓਟਾਇਆ॥॥ਰਹਾਉ
ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥
Your Name is the Purifier of sinners, O Supreme Lord God; You are my only Shelter. ||1||Pause||
पतित पावनु तेरो नामु पारब्रहम मै एहा ओटाइआ ॥१॥ रहाउ ॥
LINE 06
ਗੰਧਣਵੈਣਸੁਣਹਿਉਰਝਾਵਹਿਨਾਮੁਲੈਤਅਲਕਾਇਆ
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,
Listening to the evil talk, you are caught up in it, but you are hesitant to chant the Naam, the Name of the Lord.
गंधण वैण सुणहि उरझावहि नामु लैत अलकाइआ ॥
LINE 07
ਨਿੰਦਚਿੰਦਕਉਬਹੁਤੁਉਮਾਹਿਓਬੂਝੀਉਲਟਾਇਆ॥॥
ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥
You are delighted by slanderous talk; your understanding is corrupt. ||2||
निंद चिंद कउ बहुतु उमाहिओ बूझी उलटाइआ ॥२॥
LINE 08
ਪਰਧਨਪਰਤਨਪਰਤੀਨਿੰਦਾਅਖਾਧਿਖਾਹਿਹਰਕਾਇਆ
ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।
Others' wealth, others' wives and the slander of others - eating the uneatable, you have gone crazy.
पर धन पर तन पर ती निंदा अखाधि खाहि हरकाइआ ॥
LINE 09
ਸਾਚਧਰਮਸਿਉਰੁਚਿਨਹੀਆਵੈਸਤਿਸੁਨਤਛੋਹਾਇਆ॥॥
ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥
You have not enshrined love for the True Faith of Dharma; hearing the Truth, you are enraged. ||3||
साच धरम सिउ रुचि नही आवै सति सुनत छोहाइआ ॥३॥
LINE 10
ਦੀਨਦਇਆਲਕ੍ਰਿਪਾਲਪ੍ਰਭਠਾਕੁਰਭਗਤਟੇਕਹਰਿਨਾਇਆ
ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।
O God, Merciful to the meek, Compassionate Lord Master, Your Name is the Support of Your devotees.
दीन दइआल क्रिपाल प्रभ ठाकुर भगत टेक हरि नाइआ ॥
LINE 11
ਨਾਨਕਆਹਿਸਰਣਪ੍ਰਭਆਇਓਰਾਖੁਲਾਜਅਪਨਾਇਆ੪੩੧੨੫॥॥॥॥
ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥
Nanak has come to Your Sanctuary; O God, make him Your Own, and preserve his honor. ||4||3||125||
नानक आहि सरण प्रभ आइओ राखु लाज अपनाइआ ॥४॥३॥१२५॥
GURBANI.WORLD