ਗਉੜੀ ਮਾਝ ਮਹਲਾ ੪ ॥

ਰਾਗੁ ਗਉੜੀ ਗੁਰੂ ਰਾਮਦਾਸ ਜੀ ਅੰਗ 175
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਾਝਮਹਲਾ੪॥
Gauree Maajh, Fourth Mahalaa:
गउड़ी माझ महला ४ ॥
LINE 02
ਮੈਹਰਿਨਾਮੈਹਰਿਬਿਰਹੁਲਗਾਈਜੀਉ॥
(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ,
The Lord has implanted a longing for the Lord's Name within me.
मै हरि नामै हरि बिरहु लगाई जीउ ॥
LINE 03
ਮੇਰਾਹਰਿਪ੍ਰਭੁਮਿਤੁਮਿਲੈਸੁਖੁਪਾਈਜੀਉ॥
ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ।
I have met the Lord God, my Best Friend, and I have found peace.
मेरा हरि प्रभु मितु मिलै सुखु पाई जीउ ॥
LINE 04
ਹਰਿਪ੍ਰਭੁਦੇਖਿਜੀਵਾਮੇਰੀਮਾਈਜੀਉ॥
ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
Beholding my Lord God, I live, O my mother.
हरि प्रभु देखि जीवा मेरी माई जीउ ॥
LINE 05
ਮੇਰਾਨਾਮੁਸਖਾਹਰਿਭਾਈਜੀਉ੧॥॥
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ॥੧॥
The Lord's Name is my Friend and Brother. ||1||
मेरा नामु सखा हरि भाई जीउ ॥१॥
LINE 06
ਗੁਣਗਾਵਹੁਸੰਤਜੀਉਮੇਰੇਹਰਿਪ੍ਰਭਕੇਰੇਜੀਉ॥
ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,
O Dear Saints, sing the Glorious Praises of my Lord God.
गुण गावहु संत जीउ मेरे हरि प्रभ केरे जीउ ॥
LINE 07
ਜਪਿਗੁਰਮੁਖਿਨਾਮੁਜੀਉਭਾਗਵਡੇਰੇਜੀਉ॥
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ।
As Gurmukh, chant the Naam, the Name of the Lord, O very fortunate ones.
जपि गुरमुखि नामु जीउ भाग वडेरे जीउ ॥
LINE 08
ਹਰਿਹਰਿਨਾਮੁਜੀਉਪ੍ਰਾਨਹਰਿਮੇਰੇਜੀਉ॥
(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ।
The Name of the Lord, Har, Har, is my soul and my breath of life.
हरि हरि नामु जीउ प्रान हरि मेरे जीउ ॥
LINE 09
ਫਿਰਿਬਹੁੜਿਨਭਵਜਲਫੇਰੇਜੀਉ੨॥॥
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ॥੨॥
I shall never again have to cross over the terrifying world-ocean. ||2||
फिरि बहुड़ि न भवजल फेरे जीउ ॥२॥
LINE 10
ਕਿਉਹਰਿਪ੍ਰਭਵੇਖਾਮੇਰੈਮਨਿਤਨਿਚਾਉਜੀਉ॥
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ।
How shall I behold my Lord God? My mind and body yearn for Him.
किउ हरि प्रभ वेखा मेरै मनि तनि चाउ जीउ ॥
LINE 11
ਹਰਿਮੇਲਹੁਸੰਤਜੀਉਮਨਿਲਗਾਭਾਉਜੀਉ॥
ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ।
Unite me with the Lord, Dear Saints; my mind is in love with Him.
हरि मेलहु संत जीउ मनि लगा भाउ जीउ ॥
LINE 12
ਗੁਰਸਬਦੀਪਾਈਐਹਰਿਪ੍ਰੀਤਮਰਾਉਜੀਉ॥
(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।
Through the Word of the Guru's Shabad, I have found the Sovereign Lord, my Beloved.
गुर सबदी पाईऐ हरि प्रीतम राउ जीउ ॥
LINE 13
ਵਡਭਾਗੀਜਪਿਨਾਉਜੀਉ੩॥॥
ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ (ਪ੍ਰਭੂ ਨੂੰ ਮਿਲ ਸਕੀਦਾ ਹੈ।) ॥੩॥
O very fortunate ones, chant the Name of the Lord. ||3||
वडभागी जपि नाउ जीउ ॥३॥
LINE 14
ਮੇਰੈਮਨਿਤਨਿਵਡੜੀਗੋਵਿੰਦਪ੍ਰਭਆਸਾਜੀਉ॥
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ।
Within my mind and body, there is such a great longing for God, the Lord of the Universe.
मेरै मनि तनि वडड़ी गोविंद प्रभ आसा जीउ ॥
LINE 15
ਹਰਿਮੇਲਹੁਸੰਤਜੀਉਗੋਵਿਦਪ੍ਰਭਪਾਸਾਜੀਉ॥
ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ।
Unite me with the Lord, Dear Saints. God, the Lord of the Universe, is so close to me.
हरि मेलहु संत जीउ गोविद प्रभ पासा जीउ ॥
LINE 16
ਸਤਿਗੁਰਮਤਿਨਾਮੁਸਦਾਪਰਗਾਸਾਜੀਉ॥
ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ।
Through the Teachings of the True Guru, the Naam is always revealed;
सतिगुर मति नामु सदा परगासा जीउ ॥
LINE 17
ਜਨਨਾਨਕਪੂਰਿਅੜੀਮਨਿਆਸਾਜੀਉ੪੫੩੧੬੯॥॥॥॥॥
ਹੇ ਦਾਸ ਨਾਨਕ! (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ॥੪॥੫॥੩੧॥੬੯॥
the desires of servant Nanak's mind have been fulfilled. ||4||5||31||69||
जन नानक पूरिअड़ी मनि आसा जीउ ॥४॥५॥३१॥६९॥
GURBANI.WORLD