ਸਲੋਕੁ ਮਃ ੩ ॥

ਰਾਗੁ ਗੂਜਰੀ ਗੁਰੂ ਅਮਰਦਾਸ ਜੀ ਅੰਗ 511
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਧ੍ਰਿਗੁਤਿਨੑਾਦਾਜੀਵਿਆਜੋਹਰਿਸੁਖੁਪਰਹਰਿਤਿਆਗਦੇਦੁਖੁਹਉਮੈਪਾਪਕਮਾਇ॥
ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,
Cursed is the life of those who forsake and throw away the peace of the Lord's Name, and suffer pain instead by practicing ego and sin.
ध्रिगु तिना दा जीविआ जो हरि सुखु परहरि तिआगदे दुखु हउमै पाप कमाइ ॥
LINE 03
ਮਨਮੁਖਅਗਿਆਨੀਮਾਇਆਮੋਹਿਵਿਆਪੇਤਿਨੑਬੂਝਨਕਾਈਪਾਇ॥
ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।
The ignorant self-willed manmukhs are engrossed in the love of Maya; they have no understanding at all.
मनमुख अगिआनी माइआ मोहि विआपे तिन बूझ न काई पाइ ॥
LINE 04
ਹਲਤਿਪਲਤਿਓਇਸੁਖੁਨਪਾਵਹਿਅੰਤਿਗਏਪਛੁਤਾਇ॥
ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
In this world and in the world beyond, they do not find peace; in the end, they depart regretting and repenting.
हलति पलति ओइ सुखु न पावहि अंति गए पछुताइ ॥
LINE 05
ਗੁਰਪਰਸਾਦੀਕੋਨਾਮੁਧਿਆਏਤਿਸੁਹਉਮੈਵਿਚਹੁਜਾਇ॥
ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
By Guru's Grace, one may meditate on the Naam, the Name of the Lord, and egotism departs from within him.
गुर परसादी को नामु धिआए तिसु हउमै विचहु जाइ ॥
LINE 06
ਨਾਨਕਜਿਸੁਪੂਰਬਿਹੋਵੈਲਿਖਿਆਸੋਗੁਰਚਰਣੀਆਇਪਾਇ੧॥॥
ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥
O Nanak, one who has such pre-ordained destiny, comes and falls at the Guru's Feet. ||1||
नानक जिसु पूरबि होवै लिखिआ सो गुर चरणी आइ पाइ ॥१॥
GURBANI.WORLD