ੴ ਹੁਕਮ ਸਤਿ ॥

ਜ਼ਫ਼ਰਨਾਮਹ ਗੁਰੂ ਗੋਬਿੰਦ ਸਿੰਘ ਜੀ ਅੰਗ 1389
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਹੁਕਮਸਤਿ॥
The Lord is One and his order is True.
ੴ हुकम सति ॥
LINE 02
ਵਾਹਿਗੁਰੂਜੀਕੀਫ਼ਤਹ॥
ਵਾਹਿਗੁਰੂ ਜੀ ਕੀ ਫਤਹਿ:
The Lord is One and His Word is True.
वाहिगुरू जी की फ़तह ॥
LINE 03
ਜ਼ਫ਼ਰਨਾਮਹ॥
ਜ਼ਫ਼ਰਨਾਮਹ
ZAFARNAMAH (The Epistle of Victory)
ज़फ़रनामह ॥
LINE 04
ਸ੍ਰੀਮੁਖਵਾਕਪਾਤਿਸਾਹੀ੧੦॥
ਸ੍ਰੀ ਮੁਖਵਾਕ ਪਾਤਿਸਾਹੀ ੧੦
The Sacred Utterance of the Tenth Sovereign.
स्री मुखवाक पातिसाही १० ॥
LINE 05
ਕਮਾਲਿਕਰਾਮਾਤਕਾਯਮਕਰੀਮ॥
(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ,
The Lord is perfect in all faculties.
कमालि करामात कायम करीम ॥
LINE 06
ਰਜ਼ਾਬਖ਼ਸ਼ਰਾਜ਼ਕਰਿਹਾਕੋਰਹੀਮ੧॥॥
ਖ਼ੁਸ਼ੀਆਂ ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ ॥੧॥
He is Immortal and generous. He is the Giver of victuals and Emancipator.1.
रज़ा बक़श राज़क रिहाको रहीम ॥१॥
LINE 07
ਅਮਾਂਬਖ਼ਸ਼ਬਖ਼ਸ਼ਿੰਦਹਓਦਸਤਗੀਰ॥
(ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ (ਭਾਵ-ਬਾਂਹ) ਪਕੜਨ ਵਾਲਾ,
He is the protector and Helper
अमां बक़श बक़शिंदह ओ दसतगीर ॥
LINE 08
ਰਜ਼ਾਬਖ਼ਸ਼ਰੋਜ਼ੀਦਿਹੋਦਿਲ-ਪਜ਼ੀਰ੨॥॥
ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਣ ਵਾਲਾ ਹੈ ॥੨॥
He is Compassionate, Giver of food and Enticer.2.
रज़ा बक़श रोज़ी दिहो दिल-पज़ीर ॥२॥
LINE 09
ਸ਼ਹਿਨਸ਼ਾਹਿਖ਼ੂਬੀਦਿਹੋਰਹਨਮੂੰ॥
(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ,
He is the Sovereign, treasure-house of qualities and Guide
शहिनशाहि क़ूबी दिहो रहनमूं ॥
LINE 10
ਕਿਬੇਗੂਨੋਬੇਚੂਨਚੂੰਬੇਨਮੂੰ੩॥॥
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ ॥੩॥
He is unparalleled and is without Form and Colour.3.
कि बेगूनो बेचून चूं बेनमूं ॥३॥
LINE 11
ਨਸਾਜ਼ੋਨਬਾਜ਼ੋਨਫ਼ਉਜੋਨਫ਼ਰਸ਼॥
(ਉਸ ਪਾਸ) ਨਾ ਸਾਮਾਨ (ਸਾਜ-ਸੱਜਾ) ਹੈ, ਨਾ ਬਾਜ਼ ਹੈ ਅਤੇ ਨਾ ਹੀ ਫ਼ੌਜ ਅਤੇ ਗ਼ਲੀਚੇ।
Without any wealth, falcon, army, property, and authority,
न साज़ो न बाज़ो न फ़उजो न फ़रश ॥
LINE 12
ਖ਼ੁਦਾਵੰਦਬਖ਼ਸ਼ਿੰਦਹਏਐਸ਼ਅਰਸ਼੪॥॥
(ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ॥੪॥
through His generosity, He provides heavenly enjoyments to one.4.
क़ुदावंद बक़शिंदहए ऐश अरश ॥४॥
LINE 13
ਜਹਾਂਪਾਕਜ਼ਬਰਦਸਤਜ਼ਾਹਰਜ਼ਹੂਰ॥
(ਉਹ) ਸੰਸਾਰਿਕ ਪ੍ਰਪੰਚ ਤੋਂ ਪਵਿਤ੍ਰ, ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪ੍ਰਗਟ)
He is the Transcendent as well as Immanent
जहां पाक ज़बरदसत ज़ाहर ज़हूर ॥
LINE 14
ਅਤਾਮੇਦਿਹਦਹਮਚੁਹਾਜ਼ਰਹਜ਼ੂਰ੫॥॥
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ ਹੈ ॥੫॥
He is Omnipresent and bestows honours.5.
अता मेदिहद हमचु हाज़र हज़ूर ॥५॥
LINE 15
ਅਤਾਬਖ਼ਸ਼ਓਪਾਕਪਰਵਰਦਗਾਰ॥
(ਉਹ) ਦਾਤਾਂ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨ ਵਾਲਾ,
He is Holy, Generous and Preserver
अता बक़श ओ पाक परवरदगार ॥
LINE 16
ਰਹੀਮਸਤੁਰੋਜ਼ੀਦਿਹੋਹਰਦਯਾਰ੬॥॥
ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ ਹੈ ॥੬॥
He is Merciful and Provider of victuals.6.
रहीमसतु रोज़ी दिहो हर दयार ॥६॥
LINE 17
ਕਿਸਾਹਿਬਿਦਯਾਰਸਤਆਜ਼ਮਅਜ਼ੀਮ॥
(ਉਹ) ਸਭ ਦੇਸ਼ਾਂ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ,
The Lord is Generous, the Highest of the High
कि साहिबि दयारसत आज़म अज़ीम ॥
LINE 18
ਕਿਹੁਸਨੁਲਜਮਾਲਸਤਰਾਜ਼ਕਰਹੀਮ੭॥॥
ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ ॥੭॥
He, the preserver, is Most Beautiful.7.
कि हुसनुल जमालसत राज़क रहीम ॥७॥
LINE 19
ਕਿਸਾਹਿਬਿਸ਼ਊਰਸਤਆਜਿਜ਼ਨਿਵਾਜ਼॥
(ਉਹ) ਸ੍ਰੇਸ਼ਠ ਅਕਲ ਵਾਲਾ, ਗ਼ਰੀਬਾਂ ਦੀ ਦੇਖ-ਭਾਲ ਕਰਨ ਵਾਲਾ,
The Lord is Omniscient, the Protector of the lowly
कि साहिबि शऊरसत आजिज़ निवाज़ ॥
LINE 20
ਗ਼੍ਰੀਬੁਲਪ੍ਰਸਤੋਗ਼ਨੀਮੁਲਗੁਦਾਜ਼੮॥॥
ਨਿਰਧਨਾਂ ਦੀ ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ॥੮॥
He, the Friend of the poor, is the Destroyer of the enemies.8.
ग़्रीबुल प्रसतो ग़नीमुल गुदाज़ ॥८॥
LINE 21
ਸ਼ਰੀਅਤਪ੍ਰਸਤੋਫ਼ਜ਼ੀਲਤਮੁਆਬ॥
(ਉਹ) ਧਰਮ ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,
He is the Source of all virtues, keeper of Dharma
शरीअत प्रसतो फ़ज़ीलत मुआब ॥
LINE 22
ਹਕੀਕਤਸ਼ਨਾਸੋਨਬੀਉਲਕਿਤਾਬ੯॥॥
ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ (ਧਰਮ ਪੁਸਤਕ) ਪ੍ਰਦਾਨ ਕਰਨ ਵਾਲਾ ਹੈ ॥੯॥
He knows everything and is the Source of all Scriptures.9.
हकीकत शनासो नबीउल किताब ॥९॥
LINE 23
ਕਿਦਾਨਸ਼ਪਜ਼ੂਹਸਤਸਾਹਿਬਿਸ਼ਊਰ॥
(ਉਹ) ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,
He is the Perfect Being and Treasure of Wisdom
कि दानश पज़ूहसत साहिबि शऊर ॥
LINE 24
ਹਕੀਕਤਸ਼ਨਾਸਸਤੋਜ਼ਾਹਿਰਜ਼ਹੂਰ੧੦॥॥
ਸਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ ॥੧੦॥
He, the All-Pervading Lord, is Omniscient.10.
हकीकत शनाससतो ज़ाहिर ज़हूर ॥१०॥
LINE 25
ਸ਼ਨਾਸਿੰਦਏਇਲਮਿਆਲਮਖ਼ੁਦਾਇ॥
(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ,
The Lord of the Universe, Knows all the sciences,
शनासिंदए इलमि आलम क़ुदाइ ॥
LINE 26
ਕੁਸ਼ਾਇੰਦਏਕਾਰਿਆਲਮਕੁਸ਼ਾਇ੧੧॥॥
ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ॥੧੧॥
and breaks the knots of all complications.11.
कुशाइंदए कारि आलम कुशाइ ॥११॥
LINE 27
ਗੁਜ਼ਾਰਿੰਦਏਕਾਰਿਆਲਮਕਬੀਰ॥
(ਉਹ) ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,
He, the Supreme and Most High, Supervises the whole world
गुज़ारिंदए कारि आलम कबीर ॥
LINE 28
ਸ਼ਨਾਸਿੰਦਏਇਲਮਿਆਲਮਅਮੀਰ੧੨॥॥
ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ 'ਨਾਇਕ' ਹੈ ॥੧੨॥
He, the Sovereign of the Universe, is the Source of all Learning.12.
शनासिंदए इलमि आलम अमीर ॥१२॥
GURBANI.WORLD