ਪਉੜੀ ੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਗੁਰਸਿਖਾਂਗੁਰਸਿਖਮੇਲਿਮਿਲਾਇਆ।
ਗੁਰੂ ਦੇ ਸਿੱਖਾਂ ਦਾ ਮੇਲ, ਗੁਰਸਿਖਾਂ ਨਾਲ ਹੀ (ਈਸ਼੍ਵਰ ਨੇ) ਮਿਲਾਇਆ ਹੈ।
The Sikhs of Guru meet the Sikhs of the Guru.
गुरसिखां गुरसिख मेलि मिलाइआ ।
LINE 03
ਭਾਇਭਗਤਿਗੁਰਪੁਰਬਕਰੈਕਰਾਇਆ।
ਪ੍ਰੇਮਾ ਭਗਤੀ, ਗੁਰਪੁਰਬ ਕਰਦੇ, ਅਰ ਕਰਾਉਂਦੇ ਹਨ।
Bound by the loving devotion, they celebrate the anniversaries of the Guru.
भाइ भगति गुरपुरब करै कराइआ ।
LINE 04
ਗੁਰਸਿਖਦੇਵੀਦੇਵਜਠੇਰੇਭਾਇਆ।
ਗੁਰੂ ਦੇ ਸਿਖਾਂ ਨੂੰ ਹੀ ਦੇਵੀ ਦੇਵਤੇ ਅਰ ਵਡਕੇ ਸਮਝਦੇ ਹਨ।
For them, the Sikh of the Guru is the god, goddess and the father.
गुरसिख देवी देव जठेरे भाइआ ।
LINE 05
ਗੁਰਸਿਖਮਾਂਪਿਉਵੀਰਕੁਟੰਬਸਬਾਇਆ।
ਗੁਰ ਸਿੱਖਾਂ ਨੂੰ ਮਾਤ, ਪਿਤਾ, ਭਰਾ, ਕੁਟੰਬ ਸੱਭੋ ਕੁਝ (ਜਾਣਦੇ ਹਨ)।
Mother, father, brother and the family also is the Sikh of the Guru.
गुरसिख मां पिउ वीर कुटंब सबाइआ ।
LINE 06
ਗੁਰਸਿਖਖੇਤੀਵਣਜੁਲਾਹਾਪਾਇਆ।
ਗੁਰੂ ਦੇ ਸਿੱਖ ਨੂੰ ਹੀ ਖੇਤ ਵਣਜ ਜਾਣਕੇ ਲਾਭ ਪਾਉਂਦੇ ਹਨ। (“ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ॥”)
Meeting to the Sikhs of the Guru is farming business as well as other gainful occupations for the Sikh.
गुरसिख खेती वणजु लाहा पाइआ ।
LINE 07
ਹੰਸਵੰਸਗੁਰਸਿਖਗੁਰਸਿਖਜਾਇਆ੭।।
ਗੁਰੂ ਦੇ ਸਿਖ ਹੰਸਾਂ ਦੀ ਵੰਸ (ਵਾਂਙ ਅੰਦਰੋਂ ਬਾਹਰੋਂ ਨਿਰਮਲ ਹਨ), ਗੁਰ ਸਿੱਖ ਦੇ ਜਾਏ (ਹੋਣ ਕਰ ਕੇ ਸਾਰੇ ਹੰਸ ਹਨ)।
The progeny of the swan like Sikhs of Guru is also the Sikh of the Guru.
हंस वंस गुरसिख गुरसिख जाइआ ।७।
GURBANI.WORLD