ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
ਪਉੜੀ
Pauree:
पउड़ी ॥
LINE 02
ਲਲਾਤਾਕੈਲਵੈਨਕੋਊ॥
ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
LALLA: There is no one equal to Him.
लला ता कै लवै न कोऊ ॥
LINE 03
ਏਕਹਿਆਪਿਅਵਰਨਹਹੋਊ॥
(ਆਪਣੇ ਵਰਗਾ) ਉਹ ਆਪ ਹੀ ਆਪ ਹੈ (ਉਸ ਵਰਗਾ) ਹੋਰ ਕੋਈ ਨਹੀਂ।
He Himself is the One; there shall never be any other.
एकहि आपि अवर नह होऊ ॥
LINE 04
ਹੋਵਨਹਾਰੁਹੋਤਸਦਆਇਆ॥
ਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ,
He is now, He has been, and He shall always be.
होवनहारु होत सद आइआ ॥
LINE 05
ਉਆਕਾਅੰਤੁਨਕਾਹੂਪਾਇਆ॥
ਕਿਸੇ ਨੇ ਉਸ (ਦੀ) ਹਸਤੀ ਦਾ ਅਖ਼ੀਰਲਾ ਬੰਨਾ ਨਹੀਂ ਲੱਭਾ।
No one has ever found His limit.
उआ का अंतु न काहू पाइआ ॥
LINE 06
ਕੀਟਹਸਤਿਮਹਿਪੂਰਸਮਾਨੇ॥
ਕੀੜੀ ਤੋਂ ਲੈ ਕੇ ਹਾਥੀ ਤਕ ਸਭ ਵਿਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ।
In the ant and in the elephant, He is totally pervading.
कीट हसति महि पूर समाने ॥
LINE 07
ਪ੍ਰਗਟੁਪੁਰਖਸਭਠਾਊਜਾਨੇ॥
ਉਹ ਸਰਬ-ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ।
The Lord, the Primal Being, is known by everyone everywhere.
प्रगटु पुरख सभ ठाऊ जाने ॥
LINE 08
ਜਾਕਉਦੀਨੋਹਰਿਰਸੁਅਪਨਾ॥
ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,
That one, unto whom the Lord has given His Love
जा कउ दीनो हरि रसु अपना ॥
LINE 09
ਨਾਨਕਗੁਰਮੁਖਿਹਰਿਹਰਿਤਿਹਜਪਨਾ੧੨॥॥
ਹੇ ਨਾਨਕ! ਉਹ ਬੰਦਾ ਗੁਰੂ ਦੀ ਸਰਨ ਪੈ ਕੇ ਸਦਾ ਉਸ ਨੂੰ ਜਪਦਾ ਹੈ ॥੧੨॥
- O Nanak, that Gurmukh chants the Name of the Lord, Har, Har. ||12||
नानक गुरमुखि हरि हरि तिह जपना ॥१२॥
GURBANI.WORLD