ਕਬਿਯੋ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 420
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚ॥
ਕਵੀ ਨੇ ਕਿਹਾ:
Speech of the poet:
कबियो बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਆਇਸਪਾਇਤਬੈਮੁਸਲੀਚਹੂੰਓਰਚਮੂੰਲਲਕਾਰਪਰੀ॥
ਬਲਰਾਮ ਦੀ ਆਗਿਆ ਪ੍ਰਾਪਤ ਕਰ ਕੇ ਉਸੇ ਵੇਲੇ ਚੌਹਾਂ ਪਾਸਿਆਂ ਤੋਂ (ਯਾਦਵੀ) ਸੈਨਾ (ਅਮਿਟ ਸਿੰਘ) ਉਤੇ ਲਲਕਾਰ ਕੇ ਆ ਪਈ।
आइस पाइ तबै मुसली चहूं ओर चमूं ललकार परी ॥
LINE 04
ਅਤਿਕੋਪਭਰੀਅਪੁਨੇਮਨਮੈਅਮਿਟੇਸਕੇਸਾਮੁਹੇਆਇਅਰੀ॥
ਆਪਣੇ ਮਨ ਵਿਚ ਕ੍ਰੋਧ ਨਾਲ ਬਹੁਤ ਭਰ ਕੇ ਅਮਿਟ ਸਿੰਘ ਦੇ ਸਾਹਮਣੇ ਆ ਕੇ ਡਟ ਗਈ।
Receiving the command of Balram, his army fell upon the enemy challenging him from all the four directions and filled with rage resisted in front of Amit Singh
अति कोप भरी अपुने मन मै अमिटेस के सामुहे आइ अरी ॥
LINE 05
ਬਹੁਜੁਧੁਅਯੋਧਨਬੀਚਭਯੋਕਬਸ੍ਯਾਮਕਹੈਨਹੀਨੈਕੁਡਰੀ॥
ਕਵੀ ਸ਼ਿਆਮ ਕਹਿੰਦੇ ਹਨ, ਯੁੱਧਭੂਮੀ ਵਿਚ ਘਮਸਾਨ ਜੰਗ ਹੋਈ ਅਤੇ (ਯਾਦਵੀ ਸੈਨਾ) ਬਿਲਕੁਲ ਨਾ ਡਰੀ।
There was dreadful fighting in the battlefield, but the army did not fear even slightly
बहु जुधु अयोधन बीच भयो कब स्याम कहै नही नैकु डरी ॥
LINE 06
ਨ੍ਰਿਪਬੀਰਸਰਾਸਨਿਲੈਕਰਬਾਨਘਨੀਪ੍ਰਿਤਨਾਬਿਨੁਪ੍ਰਾਨਕਰੀ੧੨੨੯॥॥
ਬਲਬੀਰ ਰਾਜੇ ਨੇ ਹੱਥ ਵਿਚ ਧਨੁਸ਼ ਅਤੇ ਬਾਣ ਲੈ ਕੇ ਬਹੁਤ ਸਾਰੀ ਸੈਨਾ ਪ੍ਰਾਣਾਂ ਤੋਂ ਬਿਨਾ ਕਰ ਦਿੱਤੀ ॥੧੨੨੯॥
The king Amit Singh, taking his bow in his hand, killed many warriors of the army and made the army helpless.1229.
न्रिप बीर सरासनि लै कर बान घनी प्रितना बिनु प्रान करी ॥१२२९॥
LINE 07
ਕਾਟਿਕਰੀਰਥਕਾਟਿਦਏਬਹੁਬੀਰਹਨੇਅਤਿਬਾਜਸੰਘਾਰੇ॥
ਹਾਥੀ ਕਟ ਦਿੱਤੇ, ਰਥ ਕਟ ਦਿੱਤੇ, ਬਹੁਤ ਸੂਰਮੇ ਮਾਰੇ ਗਏ ਅਤੇ ਬੇਹਿਸਾਬੇ ਘੋੜੇ ਵੀ ਸੰਘਾਰ ਦਿੱਤੇ ਗਏ।
The elephants, chariots, warriors and horses were killed and destroyed
काटि करी रथ काटि दए बहु बीर हने अति बाज संघारे ॥
LINE 08
ਘਾਇਲਘੂਮਤਹੈਰਨਮੈਕਿਤਨੇਸਿਰਭੂਮਿਪਰੇਧਰਭਾਰੇ॥
ਰਣ-ਭੂਮੀ ਵਿਚ ਘਾਇਲ ਘੁੰਮ ਰਹੇ ਹਨ, ਕਿਤਨੇ ਹੀ ਸਿਰ ਅਤੇ ਭਾਰੇ ਧੜ ਭੂਮੀ ਉਤੇ ਪਏ ਹਨ।
Many warriors, getting wounded, are roaming and many huge trunks are lying on the earth
घाइल घूमत है रन मै कितने सिर भूमि परे धर भारे ॥
LINE 09
ਜੀਵਤਜੇਤੇਊਆਯੁਧਲੈਨਡਰੇਅਰਿਊਪਰਿਘਾਇਪ੍ਰਹਾਰੇ॥
ਜੋ ਕੋਈ ਜੀਉਂਦਾ ਹੈ, ਉਹ ਸ਼ਸਤ੍ਰ ਲੈ ਕੇ ਅਤੇ ਨਿਡਰ ਹੋ ਕੇ ਵੈਰੀਆਂ ਉਤੇ ਘਾਓ ਕਰ ਰਿਹਾ ਹੈ।
Those who are alive, they taking their weapons in their hands are striking blows on the enemy fearlessly
जीवत जे तेऊ आयुध लै न डरे अरि ऊपरि घाइ प्रहारे ॥
LINE 10
ਤਉਤਿਨਕੇਤਨਆਹਵਮੈਅਸਿਲੈਨ੍ਰਿਪਖੰਡਨਖੰਡਕੈਡਾਰੇ੧੨੩੦॥॥
ਤਦ ਰਾਜੇ ਨੇ ਤਲਵਾਰ ਲੈ ਕੇ ਉਨ੍ਹਾਂ ਦੇ ਸ਼ਰੀਰਾਂ ਦੇ ਟੋਟੇ ਟੋਟੇ ਕਰ ਕੇ ਸੁਟ ਦਿੱਤੇ ॥੧੨੩੦॥
The king Amit Singh has chopped into bits the bodies of such-like warriors, taking his sword in his hand.1230.
तउ तिन के तन आहव मै असि लै न्रिप खंडन खंड कै डारे ॥१२३०॥
LINE 11
ਜੁਧਬਿਖੈਅਤਿਤੀਰਲਗੇਬਹੁਬੀਰਨਕੋਤਨਸ੍ਰੋਣਤਭੀਨੇ॥
ਯੁੱਧ ਵਿਚ ਬਹੁਤ ਬਾਣ ਲਗਦੇ ਹਨ ਅਤੇ ਬਹੁਤੇ ਸੂਰਮਿਆਂ ਦੇ ਤਨ ਲਹੂ ਨਾਲ ਭਿਜ ਗਏ ਹਨ।
With the infliction of arrows, the bodies of many warriors are saturated with blood
जुध बिखै अति तीर लगे बहु बीरन को तन स्रोणत भीने ॥
LINE 12
ਕਾਇਰਭਾਜਗਏਰਨਤੇਅਤਿਹੀਡਰਸਿਉਜਿਹਗਾਤਪਸੀਨੇ॥
ਕਾਇਰ ਰਣ-ਭੂਮੀ ਵਿਚੋਂ ਭਜ ਗਏ ਹਨ, ਜਿਨ੍ਹਾਂ ਦੇ ਸ਼ਰੀਰ ਬਹੁਤ ਡਰ ਕਰ ਕੇ ਪਸੀਨਾ ਪਸੀਨਾ ਹੋ ਗਏ ਹਨ।
The cowards have perspired and run away from the battlefield
काइर भाज गए रन ते अति ही डर सिउ जिह गात पसीने ॥
LINE 13
ਭੂਤਪਿਸਾਚਕਰੈਕਿਲਕਾਰਫਿਰੈਰਨਜੋਗਿਨਖਪਰਲੀਨੇ॥
ਭੂਤ ਅਤੇ ਪਿਸ਼ਾਚ ਕਿਲਕਾਰੀਆਂ ਮਾਰਦੇ ਹਨ ਅਤੇ ਰਣ-ਭੂਮੀ ਵਿਚ ਜੋਗਣਾਂ ਖੱਪਰ ਲੈ ਕੇ ਫਿਰ ਰਹੀਆਂ ਹਨ।
भूत पिसाच करै किलकार फिरै रन जोगिन खपर लीने ॥
LINE 14
ਆਨਿਫਿਰਿਓਤਹਸ੍ਰੀਤ੍ਰਿਪੁਰਾਰਿਸੁਆਧੋਈਅੰਗਸਿਵਾਤਨਕੀਨੇ੧੨੩੧॥॥
ਉਥੇ ਸ੍ਰੀ ਸ਼ਿਵ ('ਤ੍ਰਿਪੁਰਾਰਿ') ਆ ਕੇ ਫਿਰ ਰਿਹਾ ਹੈ, ਜਿਸ ਨੇ (ਆਪਣੇ) ਅੱਧੇ ਸ਼ਰੀਰ ਵਿਚ ਪਾਰਬਤੀ ਨੂੰ ਧਾਰਨ ਕੀਤਾ ਹੋਇਆ ਹੈ ॥੧੨੩੧॥
The ghosts and fiends are running raising shrieks and the Yoginis have taken the bowls in their hands, Shiva is also roaming there alongwith his ganas and the dead lying there have been reduced into half, because their flesh in being eaten.1231.
आनि फिरिओ तह स्री त्रिपुरारि सु आधोई अंग सिवा तन कीने ॥१२३१॥
GURBANI.WORLD