ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 544
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਾਹਰਕੀਅਗਨਿਬੂਝਤਜਲਸਰਤਾਕੈਨਾਉਮੈਜਉਅਗਨਿਲਾਗੈਕੈਸੇਕੈਬੁਝਾਈਐ।
ਬਾਹਰ ਦੀ ਅੱਗ ਤਾਂ ਨਦੀ ਆਦਿ ਦੇ ਜਲ ਨਾਲ ਬੁਝ ਜਾਇਆ ਕਰਦੀ ਹੈ, ਪਰ ਜੇਕਰ ਬੇੜੀ ਵਿਚ ਨਦੀ ਦੇ ਅੰਦਰੋਂ ਹੀ ਅੱਗ ਲਗ ਪਵੇ ਤਾਂ ਉਹ ਕਿਸ ਤਰ੍ਹਾਂ ਨਾਲ ਬੁਝਾਈ ਜਾਵੇ?
Fire burning outside the stream can be extinguished with the water of the stream, but if the boat in the river catches fire, how can that be extinguished?
बाहर की अगनि बूझत जल सरता कै नाउ मै जउ अगनि लागै कैसे कै बुझाईऐ ।
LINE 02
ਬਾਹਰਸੈਭਾਗਿਓਟਲੀਜੀਅਤਕੋਟਗੜਗੜਮੈਜਉਲੂਟਿਲੀਜੈਕਹੋਕਤਜਾਈਐ।
ਬਾਹਰ ਵੱਲੋਂ ਭੱਜ ਕੇ ਕੋਟ ਕਿਲ੍ਹੇ ਦੀ ਓਟ ਪਨਾਹ ਲਈਦੀ ਹੈ, ਪਰ ਜੇਕਰ ਕਿਲ੍ਹੇ ਅੰਦਰ ਹੀ ਲੁੱਟ ਲਏ ਜਾਈਏ ਤਾਂ ਦੱਸੋ ਕਿਧਰ ਜਾਈਏ?
Escaping from the attack of a robber while out in the open, one can run and take shelter in a fort or such other place but when someone robs in the fort, what can be done then?
बाहर सै भागि ओट लीजीअत कोट गड़ गड़ मै जउ लूटि लीजै कहो कत जाईऐ ।
LINE 03
ਚੋਰਨਕੈਤ੍ਰਾਸਜਾਇਸਰਨਿਗਹੈਨਰਿੰਦਮਾਰੈਮਹੀਪਤਿਜੀਉਕੈਸੇਕੈਬਚਾਈਐ।
ਚੋਰਾਂ ਦੇ ਡਰ ਤੋਂ ਨਰਿੰਦ ਰਾਜੇ ਦੀ ਸਰਨਿ ਆਂਭ ਸਾਂਭ ਜਾ ਕੇ ਗਹੈ ਲਈਦੀ ਹੈ, ਪਰ ਜੇਕਰ ਮਹੀਪਤਿ ਰਾਜਾ ਹੀ ਮਾਰਣ ਉਠ ਪਵੇ ਤਾਂ ਕਿਸ ਤਰ੍ਹਾਂ ਨਾਲ ਜਾਨ ਬਚਾਈਏ।
If for fear of thieves one takes refuge with a ruler and if the ruler starts punishing, then what can be done ?
चोरन कै त्रास जाइ सरनि गहै नरिंद मारै महीपति जीउ कैसे कै बचाईऐ ।
LINE 04
ਮਾਇਆਡਰਡਰਪਤਹਾਰਗੁਰਦੁਅਰੈਜਾਵੈਤਹਾਜਉਮਾਇਆਬਿਆਪੈਕਹਾਠਹਰਾਈਐ੫੪੪।।
ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦਵਾਰੇ ਜਾਈਦਾ ਹੈ ਪਰ ਓਥੇ ਭੀ ਜੇਕਰ ਮਾਇਆ ਪਸਰ ਪਵੇ ਤਾਂ ਕਿਹੜੀ ਠੌਰ ਜਾ ਕੇ ਠਹਿਰੀਏ = ਚੈਨ ਲਈਏ ॥੫੪੪॥
Fearing the dragon-net of worldly compulsions, if one goes to the door of Guru, and if maya overpowers on him there too, then there is no escape. (544)
माइआ डर डरपत हार गुरदुअरै जावै तहा जउ माइआ बिआपै कहा ठहराईऐ ।५४४।
GURBANI.WORLD