LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਕੋਇਨਕਿਸਹੀਸੰਗਿਕਾਹੇਗਰਬੀਐ॥
(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ।
No one is anyone's companion; why take any pride in others?
कोइ न किस ही संगि काहे गरबीऐ ॥
LINE 03
ਏਕੁਨਾਮੁਆਧਾਰੁਭਉਜਲੁਤਰਬੀਐ੧॥॥
ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥
With the Support of the One Name, this terrible world-ocean is crossed over. ||1||
एकु नामु आधारु भउजलु तरबीऐ ॥१॥
LINE 04
ਮੈਗਰੀਬਸਚੁਟੇਕਤੂੰਮੇਰੇਸਤਿਗੁਰਪੂਰੇ॥
ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ।
You are the True Support of me, the poor mortal, O my Perfect True Guru.
मै गरीब सचु टेक तूं मेरे सतिगुर पूरे ॥
LINE 05
ਦੇਖਿਤੁਮੑਾਰਾਦਰਸਨੋਮੇਰਾਮਨੁਧੀਰੇ੧॥॥ਰਹਾਉ॥
ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥
Gazing upon the Blessed Vision of Your Darshan, my mind is encouraged. ||1||Pause||
देखि तुमारा दरसनो मेरा मनु धीरे ॥१॥ रहाउ ॥
LINE 06
ਰਾਜੁਮਾਲੁਜੰਜਾਲੁਕਾਜਿਨਕਿਤੈਗਨੋੁ॥
(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ।
Royal powers, wealth, and worldly involvements are of no use at all.
राजु मालु जंजालु काजि न कितै गनुो ॥
LINE 07
ਹਰਿਕੀਰਤਨੁਆਧਾਰੁਨਿਹਚਲੁਏਹੁਧਨੋੁ੨॥॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥
The Kirtan of the Lord's Praise is my Support; this wealth is everlasting. ||2||
हरि कीरतनु आधारु निहचलु एहु धनुो ॥२॥
LINE 08
ਜੇਤੇਮਾਇਆਰੰਗਤੇਤਪਛਾਵਿਆ॥
(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ।
As many as are the pleasures of Maya, so many are the shadows they leave.
जेते माइआ रंग तेत पछाविआ ॥
LINE 09
ਸੁਖਕਾਨਾਮੁਨਿਧਾਨੁਗੁਰਮੁਖਿਗਾਵਿਆ੩॥॥
ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥
The Gurmukhs sing of the Naam, the treasure of peace. ||3||
सुख का नामु निधानु गुरमुखि गाविआ ॥३॥
LINE 10
ਸਚਾਗੁਣੀਨਿਧਾਨੁਤੂੰਪ੍ਰਭਗਹਿਰਗੰਭੀਰੇ॥
ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
You are the True Lord, the treasure of excellence; O God, You are deep and unfathomable.
सचा गुणी निधानु तूं प्रभ गहिर गंभीरे ॥
LINE 11
ਆਸਭਰੋਸਾਖਸਮਕਾਨਾਨਕਕੇਜੀਅਰੇ੪੯੧੧੧॥॥॥॥
ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥
The Lord Master is the hope and support of Nanak's mind. ||4||9||111||
आस भरोसा खसम का नानक के जीअरे ॥४॥९॥१११॥
GURBANI.WORLD