ਜੈਤਸਰੀ ਮਹਲਾ ੫ ॥

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 701
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਤਸਰੀਮਹਲਾ
Jaitsree, Fifth Mahalaa:
जैतसरी महला ५ ॥
LINE 02
ਮਨਮਹਿਸਤਿਗੁਰਧਿਆਨੁਧਰਾ
ਹੇ ਭਾਈ! (ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ,
Within my mind, I cherish and meditate on the True Guru.
मन महि सतिगुर धिआनु धरा ॥
LINE 03
ਦ੍ਰਿੜਿੑਓਗਿਆਨੁਮੰਤ੍ਰੁਹਰਿਨਾਮਾਪ੍ਰਭਜੀਉਮਇਆਕਰਾ॥॥ਰਹਾਉ
ਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ ॥੧॥ ਰਹਾਉ ॥
He has implanted within me spiritual wisdom and the Mantra of the Lord's Name; Dear God has shown mercy to me. ||1||Pause||
द्रिड़िओ गिआनु मंत्रु हरि नामा प्रभ जीउ मइआ करा ॥१॥ रहाउ ॥
LINE 04
ਕਾਲਜਾਲਅਰੁਮਹਾਜੰਜਾਲਾਛੁਟਕੇਜਮਹਿਡਰਾ
(ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,
Death's noose and its mighty entanglements have vanished, along with the fear of death.
काल जाल अरु महा जंजाला छुटके जमहि डरा ॥
LINE 05
ਆਇਓਦੁਖਹਰਣਸਰਣਕਰੁਣਾਪਤਿਗਹਿਓਚਰਣਆਸਰਾ॥॥
(ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ॥੧॥
I have come to the Sanctuary of the Merciful Lord, the Destroyer of pain; I am holding tight to the Support of His feet. ||1||
आइओ दुख हरण सरण करुणापति गहिओ चरण आसरा ॥१॥
LINE 06
ਨਾਵਰੂਪਭਇਓਸਾਧਸੰਗੁਭਵਨਿਧਿਪਾਰਿਪਰਾ
ਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।
The Saadh Sangat, the Company of the Holy, has assumed the form of a boat, to cross over the terrifying world-ocean.
नाव रूप भइओ साधसंगु भव निधि पारि परा ॥
LINE 07
ਅਪਿਉਪੀਓਗਤੁਥੀਓਭਰਮਾਕਹੁਨਾਨਕਅਜਰੁਜਰਾ੨੨੬॥॥॥॥
ਨਾਨਕ ਆਖਦਾ ਹੈ- ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ ॥੨॥੨॥੬॥
I drink in the Ambrosial Nectar, and my doubts are shattered; says Nanak, I can bear the unbearable. ||2||2||6||
अपिउ पीओ गतु थीओ भरमा कहु नानक अजरु जरा ॥२॥२॥६॥
GURBANI.WORLD