ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 381
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਬਾਹਰੁਧੋਇਅੰਤਰੁਮਨੁਮੈਲਾਦੁਇਠਉਰਅਪੁਨੇਖੋਏ
ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।
He washes outwardly, but within, his mind is filthy; thus he loses his place in both worlds.
बाहरु धोइ अंतरु मनु मैला दुइ ठउर अपुने खोए ॥
LINE 03
ਈਹਾਕਾਮਿਕ੍ਰੋਧਿਮੋਹਿਵਿਆਪਿਆਆਗੈਮੁਸਿਮੁਸਿਰੋਏ॥॥
ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥
Here, he is engrossed in sexual desire, anger and emotional attachment; hereafter, he shall sigh and weep. ||1||
ईहा कामि क्रोधि मोहि विआपिआ आगै मुसि मुसि रोए ॥१॥
LINE 04
ਗੋਵਿੰਦਭਜਨਕੀਮਤਿਹੈਹੋਰਾ
(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।
The way to vibrate and meditate on the Lord of the Universe is different.
गोविंद भजन की मति है होरा ॥
LINE 05
ਵਰਮੀਮਾਰੀਸਾਪੁਮਰਈਨਾਮੁਸੁਨਈਡੋਰਾ॥॥ਰਹਾਉ
ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥
Destroying the snake-hole, the snake is not killed; the deaf person does not hear the Lord's Name. ||1||Pause||
वरमी मारी सापु न मरई नामु न सुनई डोरा ॥१॥ रहाउ ॥
LINE 06
ਮਾਇਆਕੀਕਿਰਤਿਛੋਡਿਗਵਾਈਭਗਤੀਸਾਰਜਾਨੈ
(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,
He renounces the affairs of Maya, but he does not appreciate the value of devotional worship.
माइआ की किरति छोडि गवाई भगती सार न जानै ॥
LINE 07
ਬੇਦਸਾਸਤ੍ਰਕਉਤਰਕਨਿਲਾਗਾਤਤੁਜੋਗੁਪਛਾਨੈ॥॥
ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥
He finds fault with the Vedas and the Shaastras, and does not know the essence of Yoga. ||2||
बेद सासत्र कउ तरकनि लागा ततु जोगु न पछानै ॥२॥
LINE 08
ਉਘਰਿਗਇਆਜੈਸਾਖੋਟਾਢਬੂਆਨਦਰਿਸਰਾਫਾਆਇਆ
ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;
He stands exposed, like a counterfeit coin, when inspected by the Lord, the Assayer.
उघरि गइआ जैसा खोटा ढबूआ नदरि सराफा आइआ ॥
LINE 09
ਅੰਤਰਜਾਮੀਸਭੁਕਿਛੁਜਾਨੈਉਸਤੇਕਹਾਛਪਾਇਆ॥॥
(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥
The Inner-knower, the Searcher of hearts, knows everything; how can we hide anything from Him? ||3||
अंतरजामी सभु किछु जानै उस ते कहा छपाइआ ॥३॥
LINE 10
ਕੂੜਿਕਪਟਿਬੰਚਿਨਿੰਮੁਨੀਆਦਾਬਿਨਸਿਗਇਆਤਤਕਾਲੇ
ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।
Through falsehood, fraud and deceit, the mortal collapses in an instant - he has no foundation at all.
कूड़ि कपटि बंचि निंमुनीआदा बिनसि गइआ ततकाले ॥
LINE 11
ਸਤਿਸਤਿਸਤਿਨਾਨਕਿਕਹਿਆਅਪਨੈਹਿਰਦੈਦੇਖੁਸਮਾਲੇ੪੩੪੨॥॥॥॥
ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥
Truly, truly, truly, Nanak speaks; look within your own heart, and realize this. ||4||3||42||
सति सति सति नानकि कहिआ अपनै हिरदै देखु समाले ॥४॥३॥४२॥
GURBANI.WORLD