ਜੈਤਸਰੀ ਮਹਲਾ ੫ ॥

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 700
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਤਸਰੀਮਹਲਾ
Jaitsree, Fifth Mahalaa:
जैतसरी महला ५ ॥
LINE 02
ਲੋੜੀਦੜਾਸਾਜਨੁਮੇਰਾ
ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ।
I seek my Friend the Lord.
लोड़ीदड़ा साजनु मेरा ॥
LINE 03
ਘਰਿਘਰਿਮੰਗਲਗਾਵਹੁਨੀਕੇਘਟਿਘਟਿਤਿਸਹਿਬਸੇਰਾ॥॥ਰਹਾਉ
ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ ॥੧॥ ਰਹਾਉ ॥
In each and every home, sing the sublime songs of rejoicing; He abides in each and every heart. ||1||Pause||
घरि घरि मंगल गावहु नीके घटि घटि तिसहि बसेरा ॥१॥ रहाउ ॥
LINE 04
ਸੂਖਿਅਰਾਧਨੁਦੂਖਿਅਰਾਧਨੁਬਿਸਰੈਕਾਹੂਬੇਰਾ
ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ।
In good times, worship and adore Him; in bad times, worship and adore Him; do not ever forget Him.
सूखि अराधनु दूखि अराधनु बिसरै न काहू बेरा ॥
LINE 05
ਨਾਮੁਜਪਤਕੋਟਿਸੂਰਉਜਾਰਾਬਿਨਸੈਭਰਮੁਅੰਧੇਰਾ॥॥
ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੧॥
Chanting the Naam, the Name of the Lord, the light of millions of suns shines forth, and the darkness of doubt is dispelled. ||1||
नामु जपत कोटि सूर उजारा बिनसै भरमु अंधेरा ॥१॥
LINE 06
ਥਾਨਿਥਨੰਤਰਿਸਭਨੀਜਾਈਜੋਦੀਸੈਸੋਤੇਰਾ
ਹੇ ਨਾਨਕ! (ਆਖ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ।
In all the spaces and interspaces, everywhere, whatever we see is Yours.
थानि थनंतरि सभनी जाई जो दीसै सो तेरा ॥
LINE 07
ਸੰਤਸੰਗਿਪਾਵੈਜੋਨਾਨਕਤਿਸੁਬਹੁਰਿਹੋਈਹੈਫੇਰਾ੨੩੪॥॥॥॥
ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੨॥੩॥੪॥
One who finds the Society of the Saints, O Nanak, is not consigned to reincarnation again. ||2||3||4||
संतसंगि पावै जो नानक तिसु बहुरि न होई है फेरा ॥२॥३॥४॥
GURBANI.WORLD