ਮਾਰੂ ਮਹਲਾ ੩ ॥

ਰਾਗੁ ਮਾਰੂ ਗੁਰੂ ਅਮਰਦਾਸ ਜੀ ਅੰਗ 1066
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, Third Mahalaa:
मारू महला ३ ॥
LINE 02
ਨਿਰੰਕਾਰਿਆਕਾਰੁਉਪਾਇਆ
ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ,
The Formless Lord created the universe of form.
निरंकारि आकारु उपाइआ ॥
LINE 03
ਮਾਇਆਮੋਹੁਹੁਕਮਿਬਣਾਇਆ
ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ।
By the Hukam of His Command, He created attachment to Maya.
माइआ मोहु हुकमि बणाइआ ॥
LINE 04
ਆਪੇਖੇਲਕਰੇਸਭਿਕਰਤਾਸੁਣਿਸਾਚਾਮੰਨਿਵਸਾਇਦਾ॥॥
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥
The Creator Himself stages all the plays; hearing of the True Lord, enshrine Him in your mind. ||1||
आपे खेल करे सभि करता सुणि साचा मंनि वसाइदा ॥१॥
LINE 05
ਮਾਇਆਮਾਈਤ੍ਰੈਗੁਣਪਰਸੂਤਿਜਮਾਇਆ
(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ),
Maya, the mother, gave birth to the three gunas, the three qualities,
माइआ माई त्रै गुण परसूति जमाइआ ॥
LINE 06
ਚਾਰੇਬੇਦਬ੍ਰਹਮੇਨੋਫੁਰਮਾਇਆ
ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
and proclaimed the four Vedas to Brahma.
चारे बेद ब्रहमे नो फुरमाइआ ॥
LINE 07
ਵਰ੍ਹੇਮਾਹਵਾਰਥਿਤੀਕਰਿਇਸੁਜਗਮਹਿਸੋਝੀਪਾਇਦਾ॥॥
ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥
Creating the years, months, days and dates, He infused intelligence into the world. ||2||
वर्हे माह वार थिती करि इसु जग महि सोझी पाइदा ॥२॥
LINE 08
ਗੁਰਸੇਵਾਤੇਕਰਣੀਸਾਰ
(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ,
Service to the Guru is the most excellent action.
गुर सेवा ते करणी सार ॥
LINE 09
ਰਾਮਨਾਮੁਰਾਖਹੁਉਰਿਧਾਰ
ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ।
Enshrine the Lord's Name within your heart.
राम नामु राखहु उरि धार ॥
LINE 10
ਗੁਰਬਾਣੀਵਰਤੀਜਗਅੰਤਰਿਇਸੁਬਾਣੀਤੇਹਰਿਨਾਮੁਪਾਇਦਾ॥॥
ਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥
The Word of the Guru's Bani prevails throughout the world; through this Bani, the Lord's Name is obtained. ||3||
गुरबाणी वरती जग अंतरि इसु बाणी ते हरि नामु पाइदा ॥३॥
LINE 11
ਵੇਦੁਪੜੈਅਨਦਿਨੁਵਾਦਸਮਾਲੇ
(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ,
He reads the Vedas, but he starts arguments night and day.
वेदु पड़ै अनदिनु वाद समाले ॥
LINE 12
ਨਾਮੁਚੇਤੈਬਧਾਜਮਕਾਲੇ
ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ।
He does not remember the Naam, the Name of the Lord; he is bound and gagged by the Messenger of Death.
नामु न चेतै बधा जमकाले ॥
LINE 13
ਦੂਜੈਭਾਇਸਦਾਦੁਖੁਪਾਏਤ੍ਰੈਗੁਣਭਰਮਿਭੁਲਾਇਦਾ॥॥
ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥
In the love of duality, he suffers in pain forever; he is deluded by doubt, and confused by the three gunas. ||4||
दूजै भाइ सदा दुखु पाए त्रै गुण भरमि भुलाइदा ॥४॥
LINE 14
ਗੁਰਮੁਖਿਏਕਸੁਸਿਉਲਿਵਲਾਏ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ,
The Gurmukh is in love with the One Lord alone;
गुरमुखि एकसु सिउ लिव लाए ॥
LINE 15
ਤ੍ਰਿਬਿਧਿਮਨਸਾਮਨਹਿਸਮਾਏ
(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ।
he submerges in his mind the three-phased desire.
त्रिबिधि मनसा मनहि समाए ॥
LINE 16
ਸਾਚੈਸਬਦਿਸਦਾਹੈਮੁਕਤਾਮਾਇਆਮੋਹੁਚੁਕਾਇਦਾ॥॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥
Through the True Word of the Shabad, he is liberated forever; he renounces emotional attachment to Maya. ||5||
साचै सबदि सदा है मुकता माइआ मोहु चुकाइदा ॥५॥
LINE 17
ਜੋਧੁਰਿਰਾਤੇਸੇਹੁਣਿਰਾਤੇ
ਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ।
Those who are so pre-ordained to be imbued, are imbued with love for the Lord.
जो धुरि राते से हुणि राते ॥
LINE 18
ਗੁਰਪਰਸਾਦੀਸਹਜੇਮਾਤੇ
ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।
By Guru's Grace, they are intuitively intoxicated.
गुर परसादी सहजे माते ॥
LINE 19
ਸਤਿਗੁਰੁਸੇਵਿਸਦਾਪ੍ਰਭੁਪਾਇਆਆਪੈਆਪੁਮਿਲਾਇਦਾ॥॥
ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥
Serving the True Guru forever, they find God; He Himself unites them with Himself. ||6||
सतिगुरु सेवि सदा प्रभु पाइआ आपै आपु मिलाइदा ॥६॥
LINE 20
ਮਾਇਆਮੋਹਿਭਰਮਿਪਾਏ
ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
In attachment to Maya and doubt, the Lord is not found.
माइआ मोहि भरमि न पाए ॥
LINE 21
ਦੂਜੈਭਾਇਲਗਾਦੁਖੁਪਾਏ
ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ।
Attached to the love of duality, one suffers in pain.
दूजै भाइ लगा दुखु पाए ॥
LINE 22
ਸੂਹਾਰੰਗੁਦਿਨਥੋੜੇਹੋਵੈਇਸੁਜਾਦੇਬਿਲਮਲਾਇਦਾ॥॥
(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥
The crimson color lasts for only a few days; all too soon, it fades away. ||7||
सूहा रंगु दिन थोड़े होवै इसु जादे बिलम न लाइदा ॥७॥
LINE 23
ਏਹੁਮਨੁਭੈਭਾਇਰੰਗਾਏ
ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ,
So color this mind in the Fear and the Love of God.
एहु मनु भै भाइ रंगाए ॥
LINE 24
ਇਤੁਰੰਗਿਸਾਚੇਮਾਹਿਸਮਾਏ
ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।
Dyed in this color, one merges in the True Lord.
इतु रंगि साचे माहि समाए ॥
LINE 25
ਪੂਰੈਭਾਗਿਕੋਇਹੁਰੰਗੁਪਾਏਗੁਰਮਤੀਰੰਗੁਚੜਾਇਦਾ॥॥
ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥
By perfect destiny, some may obtain this color. Through the Guru's Teachings, this color is applied. ||8||
पूरै भागि को इहु रंगु पाए गुरमती रंगु चड़ाइदा ॥८॥
LINE 26
ਮਨਮੁਖੁਬਹੁਤੁਕਰੇਅਭਿਮਾਨੁ
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ,
The self-willed manmukhs take great pride in themselves.
मनमुखु बहुतु करे अभिमानु ॥
LINE 27
ਦਰਗਹਕਬਹੀਪਾਵੈਮਾਨੁ
ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ।
In the Court of the Lord, they are never honored.
दरगह कब ही न पावै मानु ॥
LINE 28
ਦੂਜੈਲਾਗੇਜਨਮੁਗਵਾਇਆਬਿਨੁਬੂਝੇਦੁਖੁਪਾਇਦਾ॥॥
ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥
Attached to duality, they waste their lives; without understanding, they suffer in pain. ||9||
दूजै लागे जनमु गवाइआ बिनु बूझे दुखु पाइदा ॥९॥
LINE 29
ਮੇਰੈਪ੍ਰਭਿਅੰਦਰਿਆਪੁਲੁਕਾਇਆ
ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ,
My God has hidden Himself deep within the self.
मेरै प्रभि अंदरि आपु लुकाइआ ॥
LINE 30
ਗੁਰਪਰਸਾਦੀਹਰਿਮਿਲੈਮਿਲਾਇਆ
(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
By Guru's Grace, one is united in the Lord's Union.
गुर परसादी हरि मिलै मिलाइआ ॥
LINE 31
ਸਚਾਪ੍ਰਭੁਸਚਾਵਾਪਾਰਾਨਾਮੁਅਮੋਲਕੁਪਾਇਦਾ੧੦॥॥
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥
God is True, and True is His trade, through which the priceless Naam is obtained. ||10||
सचा प्रभु सचा वापारा नामु अमोलकु पाइदा ॥१०॥
LINE 32
ਇਸੁਕਾਇਆਕੀਕੀਮਤਿਕਿਨੈਪਾਈ
(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ।
No one has found this body's value.
इसु काइआ की कीमति किनै न पाई ॥
LINE 33
ਮੇਰੈਠਾਕੁਰਿਇਹਬਣਤਬਣਾਈ
ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ,
My Lord and Master has worked His handiwork.
मेरै ठाकुरि इह बणत बणाई ॥
LINE 34
ਗੁਰਮੁਖਿਹੋਵੈਸੁਕਾਇਆਸੋਧੈਆਪਹਿਆਪੁਮਿਲਾਇਦਾ੧੧॥॥
ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥
One who becomes Gurmukh purifies his body, and then the Lord unites him with Himself. ||11||
गुरमुखि होवै सु काइआ सोधै आपहि आपु मिलाइदा ॥११॥
LINE 35
ਕਾਇਆਵਿਚਿਤੋਟਾਕਾਇਆਵਿਚਿਲਾਹਾ
(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ।
Within the body, one loses, and within the body, one wins.
काइआ विचि तोटा काइआ विचि लाहा ॥
LINE 36
ਗੁਰਮੁਖਿਖੋਜੇਵੇਪਰਵਾਹਾ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ।
The Gurmukh seeks the self-sustaining Lord.
गुरमुखि खोजे वेपरवाहा ॥
LINE 37
ਗੁਰਮੁਖਿਵਣਜਿਸਦਾਸੁਖੁਪਾਏਸਹਜੇਸਹਜਿਮਿਲਾਇਦਾ੧੨॥॥
ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥
The Gurmukh trades, and finds peace forever; he intuitively merges in the Celestial Lord. ||12||
गुरमुखि वणजि सदा सुखु पाए सहजे सहजि मिलाइदा ॥१२॥
LINE 38
ਸਚਾਮਹਲੁਸਚੇਭੰਡਾਰਾ
ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ।
True is the Lord's Mansion, and True is His treasure.
सचा महलु सचे भंडारा ॥
LINE 39
ਆਪੇਦੇਵੈਦੇਵਣਹਾਰਾ
ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ।
The Great Giver Himself gives.
आपे देवै देवणहारा ॥
LINE 40
ਗੁਰਮੁਖਿਸਾਲਾਹੇਸੁਖਦਾਤੇਮਨਿਮੇਲੇਕੀਮਤਿਪਾਇਦਾ੧੩॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥
The Gurmukh praises the Giver of peace; his mind is united with the Lord, and he comes to know His worth. ||13||
गुरमुखि सालाहे सुखदाते मनि मेले कीमति पाइदा ॥१३॥
LINE 41
ਕਾਇਆਵਿਚਿਵਸਤੁਕੀਮਤਿਨਹੀਪਾਈ
ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ।
Within the body is the object; its value cannot be estimated.
काइआ विचि वसतु कीमति नही पाई ॥
LINE 42
ਗੁਰਮੁਖਿਆਪੇਦੇਵਡਿਆਈ
ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ।
He Himself grants glorious greatness to the Gurmukh.
गुरमुखि आपे दे वडिआई ॥
LINE 43
ਜਿਸਦਾਹਟੁਸੋਈਵਥੁਜਾਣੈਗੁਰਮੁਖਿਦੇਇਪਛੋਤਾਇਦਾ੧੪॥॥
ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥
He alone knows this object, to whom this store belongs; the Gurmukh is blessed with it, and does not come to regret. ||14||
जिस दा हटु सोई वथु जाणै गुरमुखि देइ न पछोताइदा ॥१४॥
LINE 44
ਹਰਿਜੀਉਸਭਮਹਿਰਹਿਆਸਮਾਈ
ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ,
The Dear Lord is pervading and permeating all.
हरि जीउ सभ महि रहिआ समाई ॥
LINE 45
ਗੁਰਪਰਸਾਦੀਪਾਇਆਜਾਈ
(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By Guru's Grace, He is found.
गुर परसादी पाइआ जाई ॥
LINE 46
ਆਪੇਮੇਲਿਮਿਲਾਏਆਪੇਸਬਦੇਸਹਜਿਸਮਾਇਦਾ੧੫॥॥
ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥
He Himself unites in His Union; through the Word of the Shabad, one intuitively merges with Him. ||15||
आपे मेलि मिलाए आपे सबदे सहजि समाइदा ॥१५॥
LINE 47
ਆਪੇਸਚਾਸਬਦਿਮਿਲਾਏ
ਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ,
The True Lord Himself unites us in the Word of His Shabad.
आपे सचा सबदि मिलाए ॥
LINE 48
ਸਬਦੇਵਿਚਹੁਭਰਮੁਚੁਕਾਏ
ਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ।
Within the Shabad, doubt is driven out.
सबदे विचहु भरमु चुकाए ॥
LINE 49
ਨਾਨਕਨਾਮਿਮਿਲੈਵਡਿਆਈਨਾਮੇਹੀਸੁਖੁਪਾਇਦਾ੧੬੮੨੨॥॥॥॥
ਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੧੬॥੮॥੨੨॥
O Nanak, He blesses us with His Naam, and through the Naam, peace is found. ||16||8||22||
नानक नामि मिलै वडिआई नामे ही सुखु पाइदा ॥१६॥८॥२२॥
GURBANI.WORLD