ਸਵੈਯਾ ॥
Share
Save Shabad
Display
Design Studio
Focus
Reading DisplayA− A+
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ ॥
ਸਵੈਯਾ:
SWAYYA
सवैया ॥
LINE 02
ਦੁਇ ਹੀ ਸੁ ਮਾਸ ਰਹੇ ਤਿਹ ਠਾ ਫਿਰਿ ਲੈਨ ਬਿਦਾ ਚਲਿ ਨੰਦ ਪੈ ਆਏ ॥
ਉਥੇ (ਬਲਰਾਮ) ਦੋ ਕੁ ਮਹੀਨੇ ਰਿਹਾ ਅਤੇ ਫਿਰ ਵਿਦਾ ਲੈਣ ਲਈ ਚਲ ਕੇ ਨੰਦ ਪਾਸ ਆ ਗਿਆ।
Balram stayed there for two months and the went to the abode of Nand and Yashoda
दुइ ही सु मास रहे तिह ठा फिरि लैन बिदा चलि नंद पै आए ॥
LINE 03
ਫੇਰਿ ਗਏ ਜਸੋਧਾ ਹੂ ਕੇ ਮੰਦਿਰ ਤਾ ਪਗ ਪੈ ਇਹ ਮਾਥ ਛੁਹਾਏ ॥
ਫਿਰ ਜਸੋਧਾ ਦੇ ਘਰ ਵਲ ਚਲਾ ਗਿਆ ਅਤੇ ਉਸ ਦੇ ਪੈਰਾਂ ਉਤੇ ਮੱਥਾ ਰਖ ਦਿੱਤਾ।
He put his head on their feet for bidding farewell,
फेरि गए जसोधा हू के मंदिर ता पग पै इह माथ छुहाए ॥
LINE 04
ਮਾਗਤ ਭਯੋ ਜਬ ਹੀ ਸੁ ਬਿਦਾ ਤਬ ਸੋਕ ਕੀਯੋ ਦੁਹ ਨੈਨ ਬਹਾਏ ॥
ਉਸ ਕੋਲੋਂ ਜਦੋਂ ਹੀ ਵਿਦਾ ਮੰਗਣ ਲਗਿਆ ਤਦ (ਜਸੋਧਾ ਨੇ) ਸ਼ੋਕ ਕੀਤਾ ਅਤੇ (ਉਸ ਦੇ) ਦੋਹਾਂ ਨੈਣਾਂ ਤੋਂ ਹੰਝੂ ਡਿਗ ਪਏ।
मागत भयो जब ही सु बिदा तब सोक कीयो दुह नैन बहाए ॥
LINE 05
ਕੀਨੋ ਬਿਦਾ ਫਿਰਿ ਯੌ ਕਹਿ ਕੈ ਤੁਮ ਯੌ ਕਹੀਯੋ ਹਰਿ ਕਿਉ ਨਹੀ ਆਏ ੨੨੫੮ ॥॥
ਫਿਰ ਇਸ ਤਰ੍ਹਾਂ ਕਹਿ ਕੇ ਵਿਦਾ ਕੀਤਾ, 'ਤੂੰ ਜਾ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹੀਂ ਕਿ ਉਹ ਕਿਉਂ ਨਹੀਂ ਆਇਆ' ॥੨੨੫੮॥
And asked for the permission to return, then both of them were filled with tears in sorrow and bidding farewell to him, said, “Ask Krishna, why he has not come himself?”2258.
कीनो बिदा फिरि यौ कहि कै तुम यौ कहीयो हरि किउ नही आए ॥२२५८॥
LINE 06
ਨੰਦ ਤੇ ਲੈ ਜਸੁਧਾ ਤੇ ਬਿਦਾ ਚੜਿ ਸ੍ਯੰਦਨ ਪੈ ਬਲਭਦ੍ਰ ਸਿਧਾਯੋ ॥
ਨੰਦ ਅਤੇ ਜਸੋਧਾ ਪਾਸੋਂ ਵਿਦਾ ਲੈ ਕੇ ਅਤੇ ਰਥ ਉਤੇ ਸਵਾਰ ਹੋ ਕੇ ਬਲਰਾਮ ਚਲ ਪਿਆ।
नंद ते लै जसुधा ते बिदा चड़ि स्यंदन पै बलभद्र सिधायो ॥
LINE 07
ਲਾਘਤ ਲਾਘਤ ਦੇਸ ਕਈ ਨਗ ਅਉਰ ਨਦੀ ਪੁਰ ਕੇ ਨਿਜਕਾਯੋ ॥
ਕਈ ਦੇਸ਼ਾਂ, ਪਰਬਤਾਂ, ਨਦੀਆਂ ਆਦਿ ਨੂੰ ਲੰਘਦਿਆਂ ਲੰਘਦਿਆਂ (ਆਪਣੇ) ਨਗਰ ਦੇ ਨੇੜੇ ਆ ਗਿਆ।
After saying good-bye to Nand and Yashoda, Balram left on his chariot and going through several countries and crossing rivers and mountains, he reached his own city
लाघत लाघत देस कई नग अउर नदी पुर के निजकायो ॥
LINE 08
ਆ ਪਹੁਚਿਯੋ ਨ੍ਰਿਪ ਕੇ ਪੁਰ ਕੇ ਜਨ ਕਾਹੂ ਤੇ ਯੌ ਹਰਿ ਜੂ ਸੁਨਿ ਪਾਯੋ ॥
(ਬਲਰਾਮ) ਰਾਜਾ (ਉਗ੍ਰਸੈਨ) ਦੇ ਨਗਰ ਕੋਲ ਆ ਪਹੁੰਚਿਆ ਹੈ ਅਤੇ ਸ੍ਰੀ ਕ੍ਰਿਸ਼ਨ ਨੇ ਕਿਸੇ ਵਿਅਕਤੀ ਪਾਸੋਂ ਇਹ ਗੱਲ ਸੁਣ ਲਈ।
आ पहुचियो न्रिप के पुर के जन काहू ते यौ हरि जू सुनि पायो ॥
LINE 09
ਆਪ ਹੂੰ ਸ੍ਯੰਦਨ ਪੈ ਚੜ ਕੈ ਅਤਿ ਭ੍ਰਾਤ ਸੋ ਹੇਤ ਕੈ ਆਗੇ ਹੀ ਆਯੋ ੨੨੫੯ ॥॥
(ਸ੍ਰੀ ਕ੍ਰਿਸ਼ਨ) ਖ਼ੁਦ ਰਥ ਉਤੇ ਸਵਾਰ ਹੋ ਕੇ ਅਤਿ ਅਧਿਕ ਹਿਤ ਕਾਰਨ ਭਰਾ ਦੀ ਅਗਵਾਈ ਲਈ ਆਏ ॥੨੨੫੯॥
When Krishna came to know about his arrive, he mounted on his chariot and came to welcome him.2259.
आप हूं स्यंदन पै चड़ कै अति भ्रात सो हेत कै आगे ही आयो ॥२२५९॥
GURBANI.WORLD