ਛੰਤ ॥

ਰਾਗੁ ਬਿਲਾਵਲੁ ਗੁਰੂ ਅਰਜਨ ਦੇਵ ਜੀ ਅੰਗ 848
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛੰਤ॥
ਛੰਤ
Chhant:
छंत ॥
LINE 02
ਸੁਖਸਾਗਰਪ੍ਰਭੁਪਾਈਐਜਬਹੋਵੈਭਾਗੋਰਾਮ॥
ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।
One finds God, the Ocean of Peace, when destiny is activated.
सुख सागर प्रभु पाईऐ जब होवै भागो राम ॥
LINE 03
ਮਾਨਨਿਮਾਨੁਵਞਾਈਐਹਰਿਚਰਣੀਲਾਗੋਰਾਮ॥
(ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।
Abandoning the distinctions of honor and dishonor, grasp the Feet of the Lord.
माननि मानु वञाईऐ हरि चरणी लागो राम ॥
LINE 04
ਛੋਡਿਸਿਆਨਪਚਾਤੁਰੀਦੁਰਮਤਿਬੁਧਿਤਿਆਗੋਰਾਮ॥
ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ।
Renounce cleverness and trickery, and forsake your evil-minded intellect.
छोडि सिआनप चातुरी दुरमति बुधि तिआगो राम ॥
LINE 05
ਨਾਨਕਪਉਸਰਣਾਈਰਾਮਰਾਇਥਿਰੁਹੋਇਸੁਹਾਗੋਰਾਮ੧॥॥
ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ ॥੧॥
O Nanak, seek the Sanctuary of the Sovereign Lord, Your King, and your marriage will be permanent and stable. ||1||
नानक पउ सरणाई राम राइ थिरु होइ सुहागो राम ॥१॥
LINE 06
ਸੋਪ੍ਰਭੁਤਜਿਕਤਲਾਗੀਐਜਿਸੁਬਿਨੁਮਰਿਜਾਈਐਰਾਮ॥
ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ।
Why forsake God, and attach yourself to another? Without the Lord, you cannot even live.
सो प्रभु तजि कत लागीऐ जिसु बिनु मरि जाईऐ राम ॥
LINE 07
ਲਾਜਨਆਵੈਅਗਿਆਨਮਤੀਦੁਰਜਨਬਿਰਮਾਈਐਰਾਮ॥
ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ।
The ignorant fool does not feel any shame; the evil man wanders around deluded.
लाज न आवै अगिआन मती दुरजन बिरमाईऐ राम ॥
LINE 08
ਪਤਿਤਪਾਵਨਪ੍ਰਭੁਤਿਆਗਿਕਰੇਕਹੁਕਤਠਹਰਾਈਐਰਾਮ॥
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?
God is the Purifier of sinners; if he forsakes God, tell me, where he can find a place of rest?
पतित पावन प्रभु तिआगि करे कहु कत ठहराईऐ राम ॥
LINE 09
ਨਾਨਕਭਗਤਿਭਾਉਕਰਿਦਇਆਲਕੀਜੀਵਨਪਦੁਪਾਈਐਰਾਮ੨॥॥
ਹੇ ਨਾਨਕ! ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥
O Nanak, by loving devotional worship of the Merciful Lord, he attains the state of eternal life. ||2||
नानक भगति भाउ करि दइआल की जीवन पदु पाईऐ राम ॥२॥
LINE 10
ਸ੍ਰੀਗੋਪਾਲੁਨਉਚਰਹਿਬਲਿਗਈਏਦੁਹਚਾਰਣਿਰਸਨਾਰਾਮ॥
ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।
May that vicious tongue that does not chant the Name of the Great Lord of the World, be burnt.
स्री गोपालु न उचरहि बलि गईए दुहचारणि रसना राम ॥
LINE 11
ਪ੍ਰਭੁਭਗਤਿਵਛਲੁਨਹਸੇਵਹੀਕਾਇਆਕਾਕਗ੍ਰਸਨਾਰਾਮ॥
ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।
One who does not serve God, the Lover of His devotees, shall have his body eaten by crows.
प्रभु भगति वछलु नह सेवही काइआ काक ग्रसना राम ॥
LINE 12
ਭ੍ਰਮਿਮੋਹੀਦੂਖਨਜਾਣਹੀਕੋਟਿਜੋਨੀਬਸਨਾਰਾਮ॥
ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ!
Enticed by doubt, he does not understand the pain it brings; he wanders through millions of incarnations.
भ्रमि मोही दूख न जाणही कोटि जोनी बसना राम ॥
LINE 13
ਨਾਨਕਬਿਨੁਹਰਿਅਵਰੁਜਿਚਾਹਨਾਬਿਸਟਾਕ੍ਰਿਮਭਸਮਾਰਾਮ੩॥॥
ਹੇ ਨਾਨਕ! (ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ ॥੩॥
O Nanak, if you desire anything other than the Lord, you shall be consumed, like a maggot in manure. ||3||
नानक बिनु हरि अवरु जि चाहना बिसटा क्रिम भसमा राम ॥३॥
LINE 14
ਲਾਇਬਿਰਹੁਭਗਵੰਤਸੰਗੇਹੋਇਮਿਲੁਬੈਰਾਗਨਿਰਾਮ॥
ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ।
Embrace love for the Lord God, and in detachment, unite with Him.
लाइ बिरहु भगवंत संगे होइ मिलु बैरागनि राम ॥
LINE 15
ਚੰਦਨਚੀਰਸੁਗੰਧਰਸਾਹਉਮੈਬਿਖੁਤਿਆਗਨਿਰਾਮ॥
(ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ।
Give up your sandalwood oil, expensive clothes, perfumes, tasty flavors and the poison of egotism.
चंदन चीर सुगंध रसा हउमै बिखु तिआगनि राम ॥
LINE 16
ਈਤਊਤਨਹਡੋਲੀਐਹਰਿਸੇਵਾਜਾਗਨਿਰਾਮ॥
(ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।
Do not waver this way or that, but remain wakeful in the service of the Lord.
ईत ऊत नह डोलीऐ हरि सेवा जागनि राम ॥
LINE 17
ਨਾਨਕਜਿਨਿਪ੍ਰਭੁਪਾਇਆਆਪਣਾਸਾਅਟਲਸੁਹਾਗਨਿਰਾਮ੪੧੪॥॥॥॥
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥
O Nanak, she who has obtained her God, is a happy soul-bride forever. ||4||1||4||
नानक जिनि प्रभु पाइआ आपणा सा अटल सुहागनि राम ॥४॥१॥४॥
GURBANI.WORLD