ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1084
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਬਪਦੁਮਿਨਿਇਹਚਰਿਤਬਨਾਯੋ॥
ਜਦ ਪਦਮਨੀ ਨੇ ਇਹ ਚਰਿਤ੍ਰ ਬਣਾਇਆ।
तब पदुमिनि इह चरित बनायो ॥
LINE 03
ਗੌਰਾਬਾਦਿਲਨਿਕਟਬੁਲਾਯੋ॥
ਗੋਰਾ ਅਤੇ ਬਾਦਲ (ਨਾਂ ਦੇ ਸੂਰਮਿਆਂ ਨੂੰ ਆਪਣੇ) ਕੋਲ ਬੁਲਾਇਆ।
गौरा बादिल निकट बुलायो ॥
LINE 04
ਤਿਨਪ੍ਰਤਿਕਹਿਯੋਕਹਿਯੋਮੁਰਿਕੀਜੈ॥
ਉਨ੍ਹਾਂ ਪ੍ਰਤਿ ਕਿਹਾ ਕਿ (ਤੁਸੀਂ) ਮੇਰੇ ਕਹੇ ਅਨੁਸਾਰ ਕਰੋ
तिन प्रति कहियो कहियो मुरि कीजै ॥
LINE 05
ਹਜਰਤਿਸਾਥਜ੍ਵਾਬਯੌਦੀਜੈ੧੭॥॥
ਅਤੇ ਬਾਦਸ਼ਾਹ ਨੂੰ ਇਹ ਉੱਤਰ ਦਿਓ ॥੧੭॥
हजरति साथ ज्वाब यौ दीजै ॥१७॥
LINE 06
ਅਸਟਸਹਸਪਾਲਕੀਸਵਾਰੋ॥
(ਅਤੇ ਕਿਹਾ) ਅੱਠ ਹਜ਼ਾਰ ਪਾਲਕੀਆਂ ਤਿਆਰ ਕਰੋ
असट सहस पालकी सवारो ॥
LINE 07
ਅਸਟਅਸਟਤਾਮੈਭਟਡਾਰੋ॥
ਅਤੇ ਉਨ੍ਹਾਂ ਪਾਲਕੀਆਂ ਵਿਚ ਅੱਠ ਅੱਠ ਯੋਧੇ ਬਿਠਾਓ।
असट असट ता मै भट डारो ॥
LINE 08
ਗੜਲਗਿਲਿਆਇਸਭਨਤਿਨਧਰੋ॥
ਕਿਲ੍ਹੇ ਕੋਲ ਲਿਆ ਕੇ ਸਾਰੀਆਂ ਨੂੰ ਰਖ ਦਿਓ
गड़ लगि लिआइ सभन तिन धरो ॥
LINE 09
ਤੁਮਹਜਰਤਿਸੌਐਸਉਚਰੋ੧੮॥॥
ਅਤੇ ਤੁਸੀਂ ਬਾਦਸ਼ਾਹ ਨੂੰ ਇਸ ਤਰ੍ਹਾਂ ਕਹੋ ॥੧੮॥
तुम हजरति सौ ऐस उचरो ॥१८॥
LINE 10
ਏਕਬਸਤ੍ਰਹਮਰੋਤੁਮਲੀਜੈ॥
ਤੁਸੀਂ ਮੇਰਾ ਇਕ ਬਸਤ੍ਰ ਲੈ ਲੈਣਾ
एक बसत्र हमरो तुम लीजै ॥
LINE 11
ਪ੍ਰਥਮਪਾਲਕੀਮੈਧਰਿਦੀਜੈ॥
ਅਤੇ (ਉਸ ਨੂੰ) ਪਹਿਲੀ ਪਾਲਕੀ ਵਿਚ ਰਖ ਦੇਣਾ।
प्रथम पालकी मै धरि दीजै ॥
LINE 12
ਤਾਪਰਭਵਰਗੁੰਜਾਰਤਜੈਹੈ॥
ਉਸ ਉਤੇ ਭੌਰੇ ਗੂੰਜਦੇ ਜਾਣਗੇ।
ता पर भवर गुंजारत जै है ॥
LINE 13
ਭੇਦਅਭੇਦਲੋਕਨਹਿਪੈਹੈ੧੯॥॥
(ਇਸ ਦਾ) ਭੇਦ ਅਭੇਦ ਲੋਕੀਂ ਨਹੀਂ ਸਮਝ ਸਕਣਗੇ ॥੧੯॥
भेद अभेद लोक नहि पै है ॥१९॥
LINE 14
ਤਬਗੋਰੈਬਾਦਿਲਸੋਈਕਿਯੋ॥
ਤਦ ਗੋਰੇ ਅਤੇ ਬਾਦਲ ਨੇ ਉਹੀ ਕੁਝ ਕੀਤਾ
तब गोरै बादिल सोई कियो ॥
LINE 15
ਜਿਹਬਿਧਿਮੰਤ੍ਰਪਦੁਮਿਨੀਦਿਯੋ॥
ਜਿਸ ਪ੍ਰਕਾਰ ਪਦਮਨੀ ਨੇ ਸਮਝਾਇਆ ਸੀ।
जिह बिधि मंत्र पदुमिनी दियो ॥
LINE 16
ਗੜਕੇਲਹਤਡੋਰਿਕਾਧਰੀ॥
ਕਿਲ੍ਹੇ ਕੋਲ ਪਹੁੰਚ ਕੇ ਪਾਲਕੀਆਂ ਰਖ ਦਿੱਤੀਆਂ
गड़ के लहत डोरिका धरी ॥
LINE 17
ਪਦੁਮਿਨਿਅਗ੍ਰਪਾਲਕੀਕਰੀ੨੦॥॥
ਅਤੇ ਪਦਮਨੀ ਦੀ (ਮਿਥਿਆ) ਪਾਲਕੀ ਅਗੇ ਕਰ ਦਿੱਤੀ ॥੨੦॥
पदुमिनि अग्र पालकी करी ॥२०॥
GURBANI.WORLD