LINE 01
ਪਉੜੀ੧੩
पउड़ी १३
LINE 02
ਬਾਮ੍ਹਣੁਪੂਜੈਦੇਵਤੇਧੰਨਾਗਊਚਰਾਵਣਿਆਵੈ।
ਇਕ ਬ੍ਰਾਹਮਣ (ਬਾਹਲੇ) ਦੇਵਤੇ (ਪੱਥਰ ਦੀਆਂ ਮੂਰਤਾਂ) ਪੂਜਦਾ ਹੁੰਦਾ ਸੀ ਤੇ ਧੰਨਾ (ਉਸੇ ਖੂਹ ਪੁਰ) ਗਊੂਆਂ ਚਾਰਣ ਆਉਂਦਾ ਹੁੰਦਾ ਸੀ।
A brahman would worship gods (in the form of stone idols) where Dhanna used to graze his cow.
बाम्हणु पूजै देवते धंना गऊ चरावणि आवै ।
LINE 03
ਧੰਨੈਡਿਠਾਚਲਿਤੁਏਹੁਪੂਛੈਬਾਮ੍ਹਣੁਆਖਿਸੁਣਾਵੈ।
ਧੰਨਾ ਉਸਦਾ ਇਹ ਕਰਤੱਵ ਦੇਖਕੇ ਪੁਛਣ ਲੱਗਾ, (ਦਾਦਾ ਜੀ! ਇਹ ਕੀ ਕਰਦੇ ਹੋ? ) ਬਾਮ੍ਹਣ ਨੇ ਉੱਤਰ ਦਿਤਾ:-
On seeing his worship, Dhanna asked the brahman what he was doing.
धंनै डिठा चलितु एहु पूछै बाम्हणु आखि सुणावै ।
LINE 04
ਠਾਕੁਰਦੀਸੇਵਾਕਰੇਜੋਇਛੈਸੋਈਫਲੁਪਾਵੈ।
ਠਾਕੁਰ ਦੀ ਸੇਵਾ ਕਰਨ ਨਾਲ ਮਨ (ਇੱਛਤ ਕਾਮਨਾ) ਪੂਰਨ ਹੋ ਜਾਂਦੀ ਹੈ।
“Service to the Thakur (God) gives the desired fruit,” replied the brahman.
ठाकुर दी सेवा करे जो इछै सोई फलु पावै ।
LINE 05
ਧੰਨਾਕਰਦਾਜੋਦੜੀਮੈਭਿਦੇਹਇਕਜੇਤੁਧੁਭਾਵੈ।
(ਹੁਣ) ਧੰਨਾ ਮਿੰਨਤ ਕਰਨ ਲੱਗਾ ਕਿ (ਠਾਕੁਰ) ਮੈਨੂੰ ਭੀ ਦੇਹ ਜੇ ਤੈਨੂੰ ਭਾਵੇ ਹੈ ਤਾਂ।
Dhanna requested, “O brahman, if you agree kindly give one to me.”
धंना करदा जोदड़ी मै भि देह इक जे तुधु भावै ।
LINE 06
ਪਥਰੁਇਕੁਲਪੇਟਿਕਰਿਦੇਧੰਨੈਨੋਗੈਲਛੁਡਾਵੈ।
(ਬ੍ਰਾਹਮਣ) ਨੇ ਇਕ ਪੱਥਰ (ਟੱਲੀ ਵਿਚ) ਲਪੇਟਦੇ ਹੀ ਦੇਕੇ ਮਸੇਂ ਕਿਵੇਂ ਖਹਿੜਾ ਛੁਡਾਇਆ।
The brahman rolled a stone, gave it to Dhanna and thus got rid of him.
पथरु इकु लपेटि करि दे धंनै नो गैल छुडावै ।
LINE 07
ਠਾਕੁਰਨੋਨ੍ਹਾਵਾਲਿਕੈਛਾਹਿਰੋਟੀਲੈਭੋਗੁਚੜ੍ਹਾਵੈ।
(ਧੰਨੇ ਨੇ ਦਾਦੇ ਵਾਂਙ) ਠਾਕਰਾਂ ਨੂੰ ਇਸ਼ਨਾਨ ਕਰਾਕੇ ਰੋਟੀ ਤੇ ਛਾਹ ਭੋਗ ਲਈ ਰੱਖੀ।
Dhanna bathed the Thakur and offered him bread and buttermilk.
ठाकुर नो न्हावालि कै छाहि रोटी लै भोगु चढ़ावै ।
LINE 08
ਹਥਿਜੋੜਿਮਿਨਤਿਕਰੈਪੈਰੀਪੈਪੈਬਹੁਤੁਮਨਾਵੈ।
(ਜਦ ਠਾਕੁਰ ਨੇ ਰੋਟੀ ਨਾ ਖਾਧੀ) ਤਾਂ ਹੱਥ ਜੋੜਕੇ ਮਿੰਨਤਾਂ ਕਰਨ ਲੱਗਾ, ਡੰਡੌਤਾਂ ਕਰ ਕੇ ਬਹੁਤ ਮਨਾਉਣ ਲਗਾ (ਮਾਨੋਂ ਉਹ ਰੁੱਸ ਗਿਆ ਹੈ)।
With folded hands and falling at the feet of the stone he begged for his service to be accepted.
हथि जोड़ि मिनति करै पैरी पै पै बहुतु मनावै ।
LINE 09
ਹਉਭੀਮੁਹੁਨਜੁਠਾਲਸਾਂਤੂਰੁਠਾਮੈਕਿਹੁਨਸੁਖਾਵੈ।
(ਫੇਰ ਕਹਿਣ ਲੱਗਾ ਕਿ) ਮੈਂ ਭੀ ਮੂੰਹ ਜੂਠਾ ਨਹੀਂ ਕਰਾਂਗਾ (ਭੁੱਖਾ ਰਹਾਂਗਾ, ਜਦ ਖਾਵੇਗੇ ਤਦ ਹੀ ਖਾਂਵਾਂਗਾ) ਕਿਉਂਕਿ ਤੂੰ ਰੁੱਸਾ ਹੋਵੇਂ ਤਾਂ ਮੈਨੂੰ ਕੁਛ ਬੀ ਚੰਗਾ ਨਹੀਂ ਲੱਗਦਾ।
Dhanna said, “I will also not eat because how can I be happy if you are annoyed.”
हउ भी मुहु न जुठालसां तू रुठा मै किहु न सुखावै ।
LINE 10
ਗੋਸਾਈਪਰਤਖਿਹੋਇਰੋਟੀਖਾਇਛਾਹਿਮੁਹਿਲਾਵੈ।
(੯) ਗੁਸਾਈਂ ਪ੍ਰਤੱਖ ਹੋਕੇ ਛਾਹ ਪੀਣ ਲੱਗੇ।
(Seeing his true and loving devotion) God was forced to appear and eat his bread and buttermilk.
गोसाई परतखि होइ रोटी खाइ छाहि मुहि लावै ।
LINE 11
ਭੋਲਾਭਾਉਗੋਬਿੰਦੁਮਿਲਾਵੈ੧੩।।
(੧੦) ਭੋਲਾ ਭਾ ਗੋਬਿੰਦ ਮਿਲਾ ਦੇਂਦਾ ਹੈ।
In fact, innocence like that of Dhanna makes the sight of the Lord available.
भोला भाउ गोबिंदु मिलावै ।१३।
GURBANI.WORLD