ਪਉੜੀ ੧੪

ਵਾਰ ੭ ਭਾਈ ਗੁਰਦਾਸ ਜੀ ਅੰਗ 7
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੪
पउड़ी १४
LINE 02
ਚਉਦਹਵਿਦਿਆਸਾਧਿਕੈਗੁਰਮਤਿਅਬਿਗਤਿਅਕਥਕਹਾਣੀ।
ਚੌਦਾਂ ਵਿਦ੍ਯਾ ਜਿੱਤਕੇ (ਗੁਰਮੁਖ ਲੋਕ) ਗੁਰਮਤ ਦੀ ਅਕਥ ਕਹਾਣੀ ਵਿਚ ਪਹੁੰਚ ਪਏ ਹਨ।
Accomplishing the fourteen skills, gurmukhs adopt the indescribable skill of the wisdom of Guru (Gurmat).
चउदह विदिआ साधि कै गुरमति अबिगति अकथ कहाणी ।
LINE 03
ਚਉਦਹਭਵਣਉਲੰਘਿਕੈਨਿਜਘਰਿਵਾਸੁਨੇਹੁਨਿਰਬਾਣੀ।
ਚੌਦਾਂ ਭਵਨਾਂ ਨੂੰ ਤਿਆਗਕੇ (ਗੁਰਮੁਖ) ਅਪਣੇ ਸਰੂਪ ਵਿਚ ਪ੍ਰੇਮ ਅਰ ਨਿਰਬਾਣ ਪਦ ਵਿਚ ਖੇਡਦੇ ਹਨ।
Going across the fourteen worlds they reside in their own self and remain immersed in the state of nirvana.
चउदह भवण उलंघि कै निज घरि वासु नेहु निरबाणी ।
LINE 04
ਪੰਦ੍ਰਹਥਿਤੀਪਖੁਇਕੁਕ੍ਰਿਸਨਸੁਕਲਦੁਇਪਖਨੀਸਾਣੀ।
ਇਕ ਪੱਖ ਵਿਚ ਪੰਦਰਾਂ ਥਿੱਤਾਂ ਹਨ (ਤੇ ਮਹੀਨੇ ਵਿਚ) ਦੋ ਪੱਖ ਹਨ, (ਇਕ) ਸੁਕਲ (ਦੂਜਾ) ਕ੍ਰਿਸ਼ਨ।
One fortnight consists of fifteen days; one is the dark (krsna) fortnight and the second is moonlit light (sukla)fortnight.
पंद्रह थिती पखु इकु क्रिसन सुकल दुइ पख नीसाणी ।
LINE 05
ਸੋਲਹਸਾਰਸੰਘਾਰੁਕਰਿਜੋੜਾਜੁੜਿਆਨਿਰਭਉਜਾਣੀ।
ਸੋਲਾਂ ਨਰਦਾਂ ਨੂੰ ਮਾਰਕੇ ਜਦ ਜੋੜਾ ਹੋਇਆ (ਤਦ ਜਨਮ ਮਰਣ ਦੇ) ਭਉ ਥੋਂ ਰਹੇ। (ਭਾਵ ਈਸ਼੍ਵਰ ਦੇ ਨਾਲ ਮਿਲੇ ਤਦ ਚੌਰਾਸੀ ਦੇ ਫੇਰੇ ਥੋਂ ਨਿਰਭਉ ਹੋ ਗਏ)।
Like the game of dice, ousting the sixteen counters and making the pair only, one attains fearlessness.
सोलह सार संघारु करि जोड़ा जुड़िआ निरभउ जाणी ।
LINE 06
ਸੋਲਹਕਲਾਸੰਪੂਰਣੋਸਸਿਘਰਿਸੂਰਜੁਵਿਰਤੀਹਾਣੀ।
ਸੋਲਾਂ ਕਲਾਂ ਸੰਪੂਰਣ ਜਦ ਚੰਦ੍ਰ੍ਰਮਾਂ ਹੁੰਦਾ ਹੈ ਸੂਰਜ ਦੇ ਘਰ ਵਿਖੇ ਜਾਣ ਕਰ ਕੇ (ਅਰਥਾਤ ਦਿਨੇ ਚੜ੍ਹਨ ਕਰਕੇ) (ਵਿਰਤੀ ਹਾਣੀ=) ਹਾਣਤਾ ਵਰਤ ਜਾਂਦੀ ਹੈ (ਭਾਵ ਫਿੱਕਾ ਪੈ ਜਾਂਦਾ ਹੈ, ਭਾਵ ਇਹ ਦੂਜੇ ਘਰ ਵਿਖੇ ਜਾਕੇ ਆਪਣਾ ਤੇਜ ਦੱਸਣ ਨਾਲ ਘਾਟਾ ਹੀ ਘਾਟਾ ਹੈ)।
When moon, the master of sixteen phases (full of sattvic quality) enters into the sun (full of rajas and tamas), it gets faded.
सोलह कला संपूरणो ससि घरि सूरजु विरतीहाणी ।
LINE 07
ਨਾਰਿਸੋਲਹਸੀਂਗਾਰਕਰਿਸੇਜਭਤਾਰਪਿਰਮਰਸੁਮਾਣੀ।
(ਜਗ੍ਯਾਸੂ ਰੂਪ) ਇਸਤ੍ਰ੍ਰੀ (ਗੁਣਾਂ ਦੇ) ਸੋਲਾਂ ਸ਼ਿੰਗਾਰ ਕਰ ਕੇ (ਅੰਤਹਕਰਣ ਦੀ) ਸੇਜਾ ਪਰ ਪਿਆਰੇ ਦਾ ਅਨੰਦ ਮਾਣਦੀ ਹੈ, (ਭਾਵ ਸ੍ਵੈ ਸਰੂਪ ਨੂੰ ਪ੍ਰਾਪਤ ਹੁੰਦੀ ਹੈ)।
Woman also using sixteen types of adornments goes to the bed of her husband and enjoys the extreme delight.
नारि सोलह सींगार करि सेज भतार पिरम रसु माणी ।
LINE 08
ਸਿਵਤੈਸਕਤਿਸਤਾਰਹਵਾਣੀ੧੪।।
ਸ਼ਿਵ ਤੇ ਸ਼ਕਤਿ ਦੀਆਂ ਸਤਾਰਾਂ ਵਾਣੀਆਂ ਹਨ (ਭਾਵ ਸ਼ਕਤੀ ਅਰਥਾਤ ਮਾਯਾ ਦੀਆਂ ੧੬ ਕਲਾਂ ਹਨ, ੧੦ ਪ੍ਰਾਣ, ੫ ਤਤ, ੧ ਮਨ=੧੬। ਤੇ ਸ਼ਿਵ ਅਰਥਾਤ ਵਾਹਿਗੁਰੂ ਦੀ ਇਕ ਕਲਾ ਜਿਥੇ ਏਕਤਾ ਵਿਚ ਸਭ ਕੁਝ ਹੈ, ੧੭ ਇਉਂ ਬਾਣੀਆਂ ਸ਼ਿਵ ਸ਼ਕਤੀ ਦੀਆਂ ਹਨ)।
The power (sakti) of Siva i.e. maya keeps with her seventeen speeches or variations of its powers.
सिव तै सकति सतारह वाणी ।१४।
GURBANI.WORLD