ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 425
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਰੋਸਕੈਬੀਰਬਲੀਅਸਿਲੈਅਤਿਹੀਭਟਸ੍ਰੀਜਦੁਬੀਰਕੇਮਾਰੇ॥
ਬਲਵਾਨ ਸੂਰਮੇ (ਸਮਰ ਸਿੰਘ) ਨੇ ਜਦੋਂ ਕ੍ਰੋਧ ਕਰ ਕੇ ਅਤੇ ਹੱਥ ਵਿਚ ਤਲਵਾਰ ਲੈ ਕੇ ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ।
Taking his sword in his hand, that mighty warrior killed many warriors of Krishna
रोस कै बीर बली असि लै अति ही भट स्री जदुबीर के मारे ॥
LINE 03
ਅਉਰਕਿਤੇਗਿਰੇਘਾਇਲਹ੍ਵੈਕਿਤਨੇਰਨਭੂਮਿਨਿਹਾਰਿਪਧਾਰੇ॥
ਹੋਰ ਕਿਤਨੇ ਹੀ ਘਾਇਲ ਹੋ ਕੇ ਡਿਗ ਪਏ ਅਤੇ ਕਿਤਨੇ ਹੀ ਰਣ-ਭੂਮੀ ਵਿਚੋਂ ਹਾਰ ਕੇ ਨਸ ਗਏ।
Many warriors were wounded and many of them fled away suffering defeat in the battlefield
अउर किते गिरे घाइल ह्वै कितने रन भूमि निहारि पधारे ॥
LINE 04
ਸ੍ਯਾਮਜੂਪੈਇਹਭਾਤਿਕਹਿਯੋਸਮਰੇਸਬਲੀਤਿਹਤੇਹਮਹਾਰੇ॥
(ਉਨ੍ਹਾਂ ਨੇ) ਕ੍ਰਿਸ਼ਨ ਜੀ ਕੋਲ ਜਾ ਕੇ ਇਸ ਤਰ੍ਹਾਂ ਕਿਹਾ ਕਿ ਅਸੀਂ ਸਮਰ ਸਿੰਘ ਕੋਲੋਂ ਹਾਰ ਗਏ ਹਾਂ।
स्याम जू पै इह भाति कहियो समरेस बली तिह ते हम हारे ॥
LINE 05
ਕਾਸੀਮੈਜਿਉਕਲਵਤ੍ਰਵਹੈਤਿਮਬੀਰਨਚੀਰਕੇਦ੍ਵੈਕਰਿਡਾਰੇ੧੨੮੯॥॥
ਕਾਸੀ ਵਿਚ ਜਿਵੇਂ ਆਰਾ ਚਲਦਾ ਹੈ, ਉਸ ਤਰ੍ਹਾਂ (ਸਮਰ ਸਿੰਘ ਦਾ ਖੜਗ ਚਲਦਾ ਹੈ) (ਉਸ ਨੇ) ਸੂਰਮਿਆਂ ਨੂੰ ਚੀਰ ਕੇ ਦੋ ਦੋ ਟੋਟੇ ਕਰ ਸੁਟਿਆ ਹੈ ॥੧੨੮੯॥
The warriors shouted loudly, “We are being defeated by the mighty Samar Singh because he continues to shop into halves the warriors like the chopping saw of Kashi.1289.
कासी मै जिउ कलवत्र वहै तिम बीरन चीर के द्वै करि डारे ॥१२८९॥
LINE 06
ਬੋਲਿਕਹਿਯੋਹਰਿਜੂਦਲਮੈਭਟਹੈਕੋਊਜੋਅਰਿਸੰਗਲਰੈ॥
ਕ੍ਰਿਸ਼ਨ ਜੀ ਨੇ ਵੰਗਾਰ ਕੇ ਕਿਹਾ ਕਿ ਸੈਨਾ ਵਿਚ ਕੋਈ ਸੂਰਮਾ ਹੈ ਜੋ ਵੈਰੀ ਨਾਲ ਲੜੇ।
बोलि कहियो हरि जू दल मै भट है कोऊ जो अरि संग लरै ॥
LINE 07
ਉਹਕੋਬਹੁਅਸਤ੍ਰਸਹੈਤਨਮੈਅਪਨੇਉਹਿਊਪਰਸਸਤ੍ਰਕਰੈ॥
ਉਸ ਦੇ ਬਹੁਤ ਅਸਤ੍ਰ (ਆਪਣੇ) ਤਨ ਉਤੇ ਸਹਾਰੇ ਅਤੇ ਉਸ ਉਤੇ ਆਪਣੇ ਸ਼ਸਤ੍ਰਾਂ ਦਾ ਵਾਰ ਕਰੇ।
Krishna said loudly within his army, “Who is that warrior, who will fight with the enemy? Who will endure the blows of his arms and inflict blows on him with his weapons?”
उह को बहु असत्र सहै तन मै अपने उहि ऊपर ससत्र करै ॥
LINE 08
ਨਿਜਪਾਨਮੈਪਾਨਧਰੇਘਨਸ੍ਯਾਮਸੁਕੋਇਨਬੀਰਨਲਾਜਧਰੈ॥
ਆਪਣੇ ਹੱਥ ਵਿਚ ਪਾਨ (ਦਾ ਬੀੜਾ ਲਏ ਖੜੋਤੇ) ਕ੍ਰਿਸ਼ਨ (ਸੋਚ ਰਹੇ ਹਨ ਕਿ) ਇਨ੍ਹਾਂ ਵਿਚ ਕੋਈ ਵੀ ਸੂਰਮਾ ਲਾਜ ਪਾਲਣ ਵਾਲਾ ਨਹੀਂ ਹੈ।
निज पान मै पान धरे घन स्याम सु कोइ न बीरन लाज धरै ॥
LINE 09
ਰਨਮੈਜਸਕੋਸੋਊਟੀਕੋਲਹੈਸਮਰੇਸਕੇਜੁਧਤੇਨਾਹਿਟਰੈ੧੨੯੦॥॥
ਰਣ-ਭੂਮੀ ਵਿਚ ਯਸ਼ ਦਾ ਟਿਕਾ ਓਹੀ ਲਵੇਗਾ ਜੋ ਸਮਰ ਸਿੰਘ ਨਾਲ ਯੁੱਧ ਕਰਨੋ ਨਹੀਂ ਟਲੇਗਾ ॥੧੨੯੦॥
Krishna was holding the betal leaf in his hand, so that some warrior may take up this responsibility, but none of the warriors thought of his honour and custom, the frontal mark of approbation will only be obtained by him, who will not run while fighting
रन मै जस को सोऊ टीको लहै समरेस के जुध ते नाहि टरै ॥१२९०॥
GURBANI.WORLD