LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਮੇਰੇਮਨਪ੍ਰੀਤਿਚਰਨਪ੍ਰਭਪਰਸਨ॥
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ,
My mind loves to touch the Feet of God.
मेरे मन प्रीति चरन प्रभ परसन ॥
LINE 03
ਰਸਨਾਹਰਿਹਰਿਭੋਜਨਿਤ੍ਰਿਪਤਾਨੀਅਖੀਅਨਕਉਸੰਤੋਖੁਪ੍ਰਭਦਰਸਨ੧॥॥ਰਹਾਉ॥
ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ ॥੧॥ ਰਹਾਉ ॥
My tongue is satisfied with the Food of the Lord, Har, Har. My eyes are contented with the Blessed Vision of God. ||1||Pause||
रसना हरि हरि भोजनि त्रिपतानी अखीअन कउ संतोखु प्रभ दरसन ॥१॥ रहाउ ॥
LINE 04
ਕਰਨਨਿਪੂਰਿਰਹਿਓਜਸੁਪ੍ਰੀਤਮਕਲਮਲਦੋਖਸਗਲਮਲਹਰਸਨ॥
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ।
My ears are filled with the Praise of my Beloved; all my foul sins and faults are erased.
करननि पूरि रहिओ जसु प्रीतम कलमल दोख सगल मल हरसन ॥
LINE 05
ਪਾਵਨਧਾਵਨਸੁਆਮੀਸੁਖਪੰਥਾਅੰਗਸੰਗਕਾਇਆਸੰਤਸਰਸਨ੧॥॥
ਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ ॥੧॥
My feet follow the Path of Peace to my Lord and Master; my body and limbs joyfully blossom forth in the Society of the Saints. ||1||
पावन धावन सुआमी सुख पंथा अंग संग काइआ संत सरसन ॥१॥
LINE 06
ਸਰਨਿਗਹੀਪੂਰਨਅਬਿਨਾਸੀਆਨਉਪਾਵਥਕਿਤਨਹੀਕਰਸਨ॥
ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ।
I have taken Sanctuary in my Perfect, Eternal, Imperishable Lord. I do not bother trying anything else.
सरनि गही पूरन अबिनासी आन उपाव थकित नही करसन ॥
LINE 07
ਕਰੁਗਹਿਲੀਏਨਾਨਕਜਨਅਪਨੇਅੰਧਘੋਰਸਾਗਰਨਹੀਮਰਸਨ੨੧੦੨੯॥॥॥॥
ਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ ॥੨॥੧੦॥੨੯॥
Taking them by the hand, O Nanak, God saves His humble servants; they shall not perish in the deep, dark world-ocean. ||2||10||29||
करु गहि लीए नानक जन अपने अंध घोर सागर नही मरसन ॥२॥१०॥२९॥
GURBANI.WORLD