ਭੈਰਉ ਮਹਲਾ ੫ ॥

ਰਾਗੁ ਭੈਰਉ ਗੁਰੂ ਅਰਜਨ ਦੇਵ ਜੀ ਅੰਗ 1147
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਸੁਖੁਨਾਹੀਬਹੁਤੈਧਨਿਖਾਟੇ॥
ਬਹੁਤਾ ਧਨ ਖੱਟਣ ਨਾਲ (ਆਤਮਕ) ਆਨੰਦ ਨਹੀਂ ਮਿਲਦਾ,
There is no peace in earning lots of money.
सुखु नाही बहुतै धनि खाटे ॥
LINE 03
ਸੁਖੁਨਾਹੀਪੇਖੇਨਿਰਤਿਨਾਟੇ॥
ਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਕ ਆਨੰਦ ਨਹੀਂ ਪ੍ਰਾਪਤ ਹੁੰਦਾ।
There is no peace in watching dances and plays.
सुखु नाही पेखे निरति नाटे ॥
LINE 04
ਸੁਖੁਨਾਹੀਬਹੁਦੇਸਕਮਾਏ॥
ਬਹੁਤੇ ਦੇਸ ਜਿੱਤ ਲੈਣ ਨਾਲ ਭੀ ਸੁਖ ਨਹੀਂ ਮਿਲਦਾ।
There is no peace in conquering lots of countries.
सुखु नाही बहु देस कमाए ॥
LINE 05
ਸਰਬਸੁਖਾਹਰਿਹਰਿਗੁਣਗਾਏ੧॥॥
ਪਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
All peace comes from singing the Glorious Praises of the Lord, Har, Har. ||1||
सरब सुखा हरि हरि गुण गाए ॥१॥
LINE 06
ਸੂਖਸਹਜਆਨੰਦਲਹਹੁ॥
(ਸਾਧ ਸੰਗਤ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੋ,
You shall obtain peace, poise and bliss,
सूख सहज आनंद लहहु ॥
LINE 07
ਸਾਧਸੰਗਤਿਪਾਈਐਵਡਭਾਗੀਗੁਰਮੁਖਿਹਰਿਹਰਿਨਾਮੁਕਹਹੁ੧॥॥ਰਹਾਉ॥
ਪਰ ਵੱਡੀ ਕਿਸਮਤ ਨਾਲ ਹੀ ਸਾਧ ਸੰਗਤ ਮਿਲਦੀ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪੋ ॥੧॥ ਰਹਾਉ ॥
when you find the Saadh Sangat, the Company of the Holy, by great good fortune. As Gurmukh, utter the Name of the Lord, Har, Har. ||1||Pause||
साधसंगति पाईऐ वडभागी गुरमुखि हरि हरि नामु कहहु ॥१॥ रहाउ ॥
LINE 08
ਬੰਧਨਮਾਤਪਿਤਾਸੁਤਬਨਿਤਾ॥
ਮਾਂ, ਪਿਉ, ਪੁੱਤਰ, ਇਸਤ੍ਰੀ (ਆਦਿਕ ਸੰਬੰਧੀ) ਮਾਇਆ ਦੇ ਮੋਹ ਦੀਆਂ ਫਾਹੀਆਂ ਪਾਂਦੇ ਹਨ।
Mother, father, children and spouse - all place the mortal in bondage.
बंधन मात पिता सुत बनिता ॥
LINE 09
ਬੰਧਨਕਰਮਧਰਮਹਉਕਰਤਾ॥
(ਤੀਰਥ ਆਦਿਕ ਮਿਥੇ ਹੋਏ) ਧਾਰਮਿਕ ਕਰਮ ਭੀ ਫਾਹੀਆਂ ਪੈਦਾ ਕਰਦੇ ਹਨ (ਕਿਉਂਕਿ ਇਹਨਾਂ ਦੇ ਕਾਰਨ ਮਨੁੱਖ) ਅਹੰਕਾਰ ਕਰਦਾ ਹੈ (ਕਿ ਮੈਂ ਤੀਰਥ-ਜਾਤ੍ਰਾ ਆਦਿਕ ਕਰਮ ਕੀਤੇ ਹਨ)।
Religious rituals and actions done in ego place the mortal in bondage.
बंधन करम धरम हउ करता ॥
LINE 10
ਬੰਧਨਕਾਟਨਹਾਰੁਮਨਿਵਸੈ॥
ਪਰ ਜਦੋਂ ਇਹ ਫਾਹੀਆਂ ਕੱਟ ਸਕਣ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,
If the Lord, the Shatterer of bonds, abides in the mind,
बंधन काटनहारु मनि वसै ॥
LINE 11
ਤਉਸੁਖੁਪਾਵੈਨਿਜਘਰਿਬਸੈ੨॥॥
ਤਦੋਂ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਵਿਚ ਰਹਿੰਦਾ ਹੋਇਆ ਹੀ) ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਤਦੋਂ ਮਨੁੱਖ) ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥
then peace is obtained, dwelling in the home of the self deep within. ||2||
तउ सुखु पावै निज घरि बसै ॥२॥
LINE 12
ਸਭਿਜਾਚਿਕਪ੍ਰਭਦੇਵਨਹਾਰ॥
ਸਾਰੇ ਜੀਵ ਸਭ ਕੁਝ ਦੇ ਸਕਣ ਵਾਲੇ ਪ੍ਰਭੂ (ਦੇ ਦਰ) ਦੇ (ਹੀ) ਮੰਗਤੇ ਹਨ,
Everyone is a beggar; God is the Great Giver.
सभि जाचिक प्रभ देवनहार ॥
LINE 13
ਗੁਣਨਿਧਾਨਬੇਅੰਤਅਪਾਰ॥
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
The Treasure of Virtue is the Infinite, Endless Lord.
गुण निधान बेअंत अपार ॥
LINE 14
ਜਿਸਨੋਕਰਮੁਕਰੇਪ੍ਰਭੁਅਪਨਾ॥
ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਬਖ਼ਸ਼ਸ਼ ਕਰਦਾ ਹੈ,
That person, unto whom God grants His Mercy
जिस नो करमु करे प्रभु अपना ॥
LINE 15
ਹਰਿਹਰਿਨਾਮੁਤਿਨੈਜਨਿਜਪਨਾ੩॥॥
ਉਸੇ ਹੀ ਮਨੁੱਖ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ ॥੩॥
- that humble being chants the Name of the Lord, Har, Har. ||3||
हरि हरि नामु तिनै जनि जपना ॥३॥
LINE 16
ਗੁਰਅਪਨੇਆਗੈਅਰਦਾਸਿ॥
ਆਪਣੇ ਗੁਰੂ ਦੇ ਦਰ ਤੇ (ਸਦਾ) ਅਰਜ਼ੋਈ ਕਰਿਆ ਕਰ,
I offer my prayer to my Guru.
गुर अपने आगै अरदासि ॥
LINE 17
ਕਰਿਕਿਰਪਾਪੁਰਖਗੁਣਤਾਸਿ॥
ਤੇ, ਆਖਦਾ ਰਹੁ- ਹੇ ਸ੍ਰਿਸ਼ਟੀ ਦੇ ਮਾਲਕ! ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਮਿਹਰ ਕਰ।
O Primal Lord God, Treasure of Virtue, please bless me with Your Grace.
करि किरपा पुरख गुणतासि ॥
LINE 18
ਕਹੁਨਾਨਕਤੁਮਰੀਸਰਣਾਈ॥
ਨਾਨਕ ਆਖਦਾ ਹੈ- ਮੈਂ ਤੇਰੀ ਸਰਨ ਆਇਆ ਹਾਂ,
Says Nanak, I have come to Your Sanctuary.
कहु नानक तुमरी सरणाई ॥
LINE 19
ਜਿਉਭਾਵੈਤਿਉਰਖਹੁਗੁਸਾਈ੪੨੮੪੧॥॥॥॥
ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ ॥੪॥੨੮॥੪੧॥
If it pleases You, please protect me, O Lord of the World. ||4||28||41||
जिउ भावै तिउ रखहु गुसाई ॥४॥२८॥४१॥
GURBANI.WORLD