LINE 01
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਆਸਾਸ੍ਰੀਕਬੀਰਜੀਉਕੇਚਉਪਦੇਇਕਤੁਕੇ॥
ਰਾਗ ਆਸਾ ਵਿੱਚ, ਭਗਤ ਕਬੀਰ ਜੀ ਦੀ ਚਾਰ-ਪਦਿਆਂ-ਇਕ-ਤੁਕਿਆਂ ਵਾਲੀ ਬਾਣੀ।
Aasaa Of Kabeer Jee, Chau-Padas, Ik-Tukas:
आसा स्री कबीर जीउ के चउपदे इकतुके ॥
LINE 03
ਸਨਕਸਨੰਦਅੰਤੁਨਹੀਪਾਇਆ॥
ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ,
Sanak and Sanand, the sons of Brahma, could not find the Lord's limits.
सनक सनंद अंतु नही पाइआ ॥
LINE 04
ਬੇਦਪੜੇਪੜਿਬ੍ਰਹਮੇਜਨਮੁਗਵਾਇਆ੧॥॥
ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ॥੧॥
Brahma wasted his life away, continually reading the Vedas. ||1||
बेद पड़े पड़ि ब्रहमे जनमु गवाइआ ॥१॥
LINE 05
ਹਰਿਕਾਬਿਲੋਵਨਾਬਿਲੋਵਹੁਮੇਰੇਭਾਈ॥
ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ,
Churn the churn of the Lord, O my Siblings of Destiny.
हरि का बिलोवना बिलोवहु मेरे भाई ॥
LINE 06
ਸਹਜਿਬਿਲੋਵਹੁਜੈਸੇਤਤੁਨਜਾਈ੧॥॥ਰਹਾਉ॥
ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ॥੧॥ ਰਹਾਉ ॥
Churn it steadily, so that the essence, the butter, may not be lost. ||1||Pause||
सहजि बिलोवहु जैसे ततु न जाई ॥१॥ रहाउ ॥
LINE 07
ਤਨੁਕਰਿਮਟੁਕੀਮਨਮਾਹਿਬਿਲੋਈ॥
ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ-ਇਹ ਮਧਾਣੀ ਬਣਾਓ;
Make your body the churning jar, and use the stick of your mind to churn it.
तनु करि मटुकी मन माहि बिलोई ॥
LINE 08
ਇਸੁਮਟੁਕੀਮਹਿਸਬਦੁਸੰਜੋਈ੨॥॥
ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ॥੨॥
Gather the curds of the Word of the Shabad. ||2||
इसु मटुकी महि सबदु संजोई ॥२॥
LINE 09
ਹਰਿਕਾਬਿਲੋਵਨਾਮਨਕਾਬੀਚਾਰਾ॥
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ,
The churning of the Lord is to reflect upon Him within your mind.
हरि का बिलोवना मन का बीचारा ॥
LINE 10
ਗੁਰਪ੍ਰਸਾਦਿਪਾਵੈਅੰਮ੍ਰਿਤਧਾਰਾ੩॥॥
ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ॥੩॥
By Guru's Grace, the Ambrosial Nectar flows into us. ||3||
गुर प्रसादि पावै अंम्रित धारा ॥३॥
LINE 11
ਕਹੁਕਬੀਰਨਦਰਿਕਰੇਜੇਮਂੀਰਾ॥
ਕਬੀਰ ਆਖਦਾ ਹੈ- ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ,
Says Kabeer, if the Lord, our King casts His Glance of Grace,
कहु कबीर नदरि करे जे मींरा ॥
LINE 12
ਰਾਮਨਾਮਲਗਿਉਤਰੇਤੀਰਾ੪੧੧੦॥॥॥॥
ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ॥੪॥੧॥੧੦॥
one is carried across to the other side, holding fast to the Lord's Name. ||4||1||10||
राम नाम लगि उतरे तीरा ॥४॥१॥१०॥
GURBANI.WORLD