LINE 01
ਰਾਗੁਗਉੜੀਗੁਆਰੇਰੀ॥ਮਹਲਾ੩ਚਉਪਦੇ॥
ਰਾਗ ਗਉੜੀ-ਗੁਆਰੇਰੀ ਵਿੱਚ-ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
Raag Gauree Gwaarayree: Third Mahalaa, Chau-Padas:
रागु गउड़ी गुआरेरी ॥ महला ३ चउपदे ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੁਰਿਮਿਲਿਐਹਰਿਮੇਲਾਹੋਈ॥
ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ,
Meeting the Guru, we meet the Lord.
गुरि मिलिऐ हरि मेला होई ॥
LINE 04
ਆਪੇਮੇਲਿਮਿਲਾਵੈਸੋਈ॥
ਉਹ ਪਰਮਾਤਮਾ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।
He Himself unites us in His Union.
आपे मेलि मिलावै सोई ॥
LINE 05
ਮੇਰਾਪ੍ਰਭੁਸਭਬਿਧਿਆਪੇਜਾਣੈ॥
ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਣ ਦੇ) ਸਾਰੇ ਤਰੀਕੇ ਜਾਣਦਾ ਹੈ।
My God knows all His Own Ways.
मेरा प्रभु सभ बिधि आपे जाणै ॥
LINE 06
ਹੁਕਮੇਮੇਲੇਸਬਦਿਪਛਾਣੈ੧॥॥
(ਜਿਸ ਮਨੁੱਖ ਨੂੰ ਪਰਮਾਤਮਾ ਆਪਣੇ) ਹੁਕਮ ਅਨੁਸਾਰ (ਗੁਰੂ ਨਾਲ) ਮਿਲਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੧॥
By the Hukam of His Command, He unites those who recognize the Word of the Shabad. ||1||
हुकमे मेले सबदि पछाणै ॥१॥
LINE 07
ਸਤਿਗੁਰਕੈਭਇਭ੍ਰਮੁਭਉਜਾਇ॥
ਗੁਰੂ ਦੇ ਡਰ-ਅਦਬ ਵਿਚ ਰਿਹਾਂ (ਦੁਨੀਆ ਵਾਲੀ) ਭਟਕਣਾ ਤੇ ਡਰ ਦੂਰ ਹੋ ਜਾਂਦਾ ਹੈ।
By the Fear of the True Guru, doubt and fear are dispelled.
सतिगुर कै भइ भ्रमु भउ जाइ ॥
LINE 08
ਭੈਰਾਚੈਸਚਰੰਗਿਸਮਾਇ੧॥॥ਰਹਾਉ॥
ਜੇਹੜਾ ਮਨੁੱਖ (ਗੁਰੂ ਦੇ) ਡਰ-ਅਦਬ ਵਿਚ ਮਗਨ ਰਹਿੰਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਪ੍ਰੇਮ) ਰੰਗ ਵਿਚ ਸਮਾਇਆ ਰਹਿੰਦਾ ਹੈ ॥੧॥ ਰਹਾਉ ॥
Imbued with His Fear, we are absorbed in the Love of the True One. ||1||Pause||
भै राचै सच रंगि समाइ ॥१॥ रहाउ ॥
LINE 09
ਗੁਰਿਮਿਲਿਐਹਰਿਮਨਿਵਸੈਸੁਭਾਇ॥
ਜੇ ਗੁਰੂ ਮਿਲ ਪਏ ਤਾਂ ਪਰਮਾਤਮਾ (ਭੀ ਆਪਣੀ) ਪਿਆਰ-ਰੁਚੀ ਦੇ ਕਾਰਨ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
Meeting the Guru, the Lord naturally dwells within the mind.
गुरि मिलिऐ हरि मनि वसै सुभाइ ॥
LINE 10
ਮੇਰਾਪ੍ਰਭੁਭਾਰਾਕੀਮਤਿਨਹੀਪਾਇ॥
ਪਿਆਰਾ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ (ਭਾਵ, ਇਹ ਨਹੀਂ ਦੱਸ ਸਕਦਾ ਕਿ ਦੁਨੀਆ ਦੇ ਕਿਸੇ ਪਦਾਰਥ ਦੇ ਵੱਟੇ ਪਰਮਾਤਮਾ ਮਿਲ ਸਕਦਾ ਹੈ)।
My God is Great and Almighty; His value cannot be estimated.
मेरा प्रभु भारा कीमति नही पाइ ॥
LINE 11
ਸਬਦਿਸਾਲਾਹੈਅੰਤੁਨਪਾਰਾਵਾਰੁ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ,
Through the Shabad, I praise Him; He has no end or limitations.
सबदि सालाहै अंतु न पारावारु ॥
LINE 12
ਮੇਰਾਪ੍ਰਭੁਬਖਸੇਬਖਸਣਹਾਰੁ੨॥॥
ਬਖ਼ਸ਼ਣਹਾਰ ਪ੍ਰਭੂ (ਉਸ ਦੇ ਸਾਰੇ ਗੁਨਾਹ) ਬਖ਼ਸ਼ ਲੈਂਦਾ ਹੈ ॥੨॥
My God is the Forgiver. I pray that He may forgive me. ||2||
मेरा प्रभु बखसे बखसणहारु ॥२॥
LINE 13
ਗੁਰਿਮਿਲਿਐਸਭਮਤਿਬੁਧਿਹੋਇ॥
ਜੇ ਗੁਰੂ ਮਿਲ ਪਏ (ਤਾਂ ਮਨੁੱਖ ਦੇ ਅੰਦਰ) ਉੱਚੀ ਬੁੱਧੀ ਪੈਦਾ ਹੋ ਜਾਂਦੀ ਹੈ,
Meeting the Guru, all wisdom and understanding are obtained.
गुरि मिलिऐ सभ मति बुधि होइ ॥
LINE 14
ਮਨਿਨਿਰਮਲਿਵਸੈਸਚੁਸੋਇ॥
(ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ।
The mind becomes pure, when the True Lord dwells within.
मनि निरमलि वसै सचु सोइ ॥
LINE 15
ਸਾਚਿਵਸਿਐਸਾਚੀਸਭਕਾਰ॥
ਜੇ ਸਦਾ-ਥਿਰ ਪ੍ਰਭੂ (ਜੀਵ ਦੇ ਮਨ ਵਿਚ) ਆ ਵਸੇ, ਤਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ,
When one dwells in Truth, all actions become true.
साचि वसिऐ साची सभ कार ॥
LINE 16
ਊਤਮਕਰਣੀਸਬਦਬੀਚਾਰ੩॥॥
ਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ ॥੩॥
The ultimate action is to contemplate the Word of the Shabad. ||3||
ऊतम करणी सबद बीचार ॥३॥
LINE 17
ਗੁਰਤੇਸਾਚੀਸੇਵਾਹੋਇ॥
ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ,
Through the Guru, true service is performed.
गुर ते साची सेवा होइ ॥
LINE 18
ਗੁਰਮੁਖਿਨਾਮੁਪਛਾਣੈਕੋਇ॥
ਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ।
How rare is that Gurmukh who recognizes the Naam, the Name of the Lord.
गुरमुखि नामु पछाणै कोइ ॥
LINE 19
ਜੀਵੈਦਾਤਾਦੇਵਣਹਾਰੁ॥
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ) ਦੇਣ ਦੇ ਸਮਰੱਥ ਦਾਤਾਰ-ਪ੍ਰਭੂ (ਸਦਾ ਉਸ ਦੇ ਸਿਰ ਉੱਤੇ) ਜੀਊਂਦਾ-ਜਾਗਦਾ ਕਾਇਮ ਹੈ,
The Giver, the Great Giver, lives forever.
जीवै दाता देवणहारु ॥
LINE 20
ਨਾਨਕਹਰਿਨਾਮੇਲਗੈਪਿਆਰੁ੪੧੨੧॥॥॥॥
ਹੇ ਨਾਨਕ! ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿਚ ਬਣ ਜਾਂਦਾ ਹੈ ॥੪॥੧॥੨੧॥
Nanak enshrines love for the Name of the Lord. ||4||1||21||
नानक हरि नामे लगै पिआरु ॥४॥१॥२१॥
GURBANI.WORLD