ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਤੁਧੁਧਿਆਇਨਿੑਬੇਦਕਤੇਬਾਸਣੁਖੜੇ॥
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,
The followers of the Vedas, the Bible and the Koran, standing at Your Door, meditate on You.
तुधु धिआइनि बेद कतेबा सणु खड़े ॥
LINE 03
ਗਣਤੀਗਣੀਨਜਾਇਤੇਰੈਦਰਿਪੜੇ॥
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
Uncounted are those who fall at Your Door.
गणती गणी न जाइ तेरै दरि पड़े ॥
LINE 04
ਬ੍ਰਹਮੇਤੁਧੁਧਿਆਇਨਿੑਇੰਦ੍ਰਇੰਦ੍ਰਾਸਣਾ॥
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!
Brahma meditates on You, as does Indra on his throne.
ब्रहमे तुधु धिआइनि इंद्र इंद्रासणा ॥
LINE 05
ਸੰਕਰਬਿਸਨਅਵਤਾਰਹਰਿਜਸੁਮੁਖਿਭਣਾ॥
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,
Shiva and Vishnu, and their incarnations, chant the Lord's Praise with their mouths,
संकर बिसन अवतार हरि जसु मुखि भणा ॥
LINE 06
ਪੀਰਪਿਕਾਬਰਸੇਖਮਸਾਇਕਅਉਲੀਏ॥
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),
as do the Pirs, the spiritual teachers, the prophets and the Shaykhs, the silent sages and the seers.
पीर पिकाबर सेख मसाइक अउलीए ॥
LINE 07
ਓਤਿਪੋਤਿਨਿਰੰਕਾਰਘਟਿਘਟਿਮਉਲੀਏ॥
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।
Through and through, the Formless Lord is woven into each and every heart.
ओति पोति निरंकार घटि घटि मउलीए ॥
LINE 08
ਕੂੜਹੁਕਰੇਵਿਣਾਸੁਧਰਮੇਤਗੀਐ॥
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।
One is destroyed through falsehood; through righteousness, one prospers.
कूड़हु करे विणासु धरमे तगीऐ ॥
LINE 09
ਜਿਤੁਜਿਤੁਲਾਇਹਿਆਪਿਤਿਤੁਤਿਤੁਲਗੀਐ੨॥॥
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
Whatever the Lord links him to, to that he is linked. ||2||
जितु जितु लाइहि आपि तितु तितु लगीऐ ॥२॥
GURBANI.WORLD