ਪਉੜੀ ॥

ਰਾਗੁ ਕਾਨੜਾ ਗੁਰੂ ਰਾਮਦਾਸ ਜੀ ਅੰਗ 1314
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਰਾਮਨਾਮੁਵਖਰੁਹੈਊਤਮੁਹਰਿਨਾਇਕੁਪੁਰਖੁਹਮਾਰਾ
(ਇਹ ਜਗਤ-ਖੇਲ ਵਿਚ) ਪਰਮਾਤਮਾ ਦਾ ਨਾਮ (ਖ਼ਰੀਦਣ ਲਈ ਸਭ ਤੋਂ) ਵਧੀਆ ਸੌਦਾ ਹੈ, ਪਰਮਾਤਮਾ ਆਪ ਅਸਾਂ (ਇਸ ਸੌਦੇ ਦਾ ਵਣਜ ਕਰਨ ਵਾਲੇ) ਵਣਜਾਰਿਆਂ ਦਾ ਸਰਦਾਰ ਹੈ।
The Lord's Name is the most sublime and precious merchandise. The Primal Lord God is my Lord and Master.
राम नामु वखरु है ऊतमु हरि नाइकु पुरखु हमारा ॥
LINE 03
ਹਰਿਖੇਲੁਕੀਆਹਰਿਆਪੇਵਰਤੈਸਭੁਜਗਤੁਕੀਆਵਣਜਾਰਾ
(ਜਗਤ ਦਾ ਇਹ) ਖੇਲ ਪਰਮਾਤਮਾ ਨੇ ਆਪ ਬਣਾਇਆ ਹੈ, (ਤੇ ਇਸ ਵਿਚ) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ। ਸਾਰਾ ਜਗਤ (ਹਰੇਕ ਜੀਵ ਇਸ ਸੌਦੇ ਦਾ) ਵਣਜ ਕਰਨ ਵਾਲਾ ਹੈ।
The Lord has staged His Play, and He Himself permeates it. The whole world deals in this merchandise.
हरि खेलु कीआ हरि आपे वरतै सभु जगतु कीआ वणजारा ॥
LINE 04
ਸਭਜੋਤਿਤੇਰੀਜੋਤੀਵਿਚਿਕਰਤੇਸਭੁਸਚੁਤੇਰਾਪਾਸਾਰਾ
ਹੇ ਕਰਤਾਰ! ਇਹ ਸਾਰਾ ਤੇਰਾ (ਬਣਾਇਆ ਹੋਇਆ ਜਗਤ-) ਖਿਲਾਰਾ ਸਚਮੁਚ ਹੋਂਦ ਵਾਲਾ ਹੈ, ਇਸ ਵਿਚ ਹਰ ਥਾਂ ਤੇਰਾ ਹੀ ਨੂਰ ਹੈ, ਤੇ ਉਸ ਨੂਰ ਵਿਚ ਤੂੰ ਆਪ ਹੀ ਹੈਂ।
Your Light is the light in all beings, O Creator. All Your Expanse is True.
सभ जोति तेरी जोती विचि करते सभु सचु तेरा पासारा ॥
LINE 05
ਸਭਿਧਿਆਵਹਿਤੁਧੁਸਫਲਸੇਗਾਵਹਿਗੁਰਮਤੀਹਰਿਨਿਰੰਕਾਰਾ
ਹੇ ਨਿਰੰਕਾਰ! ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਹਨ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦੇ ਹਨ।
All those who meditate on You become prosperous; through the Guru's Teachings, they sing Your Praises, O Formless Lord.
सभि धिआवहि तुधु सफल से गावहि गुरमती हरि निरंकारा ॥
LINE 06
ਸਭਿਚਵਹੁਮੁਖਹੁਜਗੰਨਾਥੁਜਗੰਨਾਥੁਜਗਜੀਵਨੋਜਿਤੁਭਵਜਲਪਾਰਿਉਤਾਰਾ॥॥
ਉਹ ਪਰਮਾਤਮਾ ਹੀ ਜਗਤ ਦਾ ਖਸਮ ਹੈ ਜਗਤ ਦਾ ਨਾਥ ਹੈ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ ਸਾਰੇ (ਆਪਣੇ) ਮੂੰਹੋਂ (ਉਸ ਦਾ ਨਾਮ) ਬੋਲੋ। ਉਸ (ਦਾ ਨਾਮ ਉਚਾਰਨ) ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੪॥
Let everyone chant the Lord, the Lord of the World, the Lord of the Universe, and cross over the terrifying world-ocean. ||4||
सभि चवहु मुखहु जगंनाथु जगंनाथु जगजीवनो जितु भवजल पारि उतारा ॥४॥
GURBANI.WORLD