ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ ਸਭ ਹੀ ਮੈ ਅਧਿਕ ਪਿਆਰੋ ਸੁਤ ਗੋਦ ਕੋ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 392
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਏਕਜਨਨੀਕੈਹੋਤਹੈਅਨੇਕਸੁਤਸਭਹੀਮੈਅਧਿਕਪਿਆਰੋਸੁਤਗੋਦਕੋ।
ਜਿਸ ਤਰ੍ਹਾਂ ਇਕੋ ਮਾਂ ਦੇ ਅਨੇਕਾਂ ਪੁਤਰ ਹੁੰਦੇ ਹਨ ਪਰ ਗੋਦ ਵਾਲਾ ਪੁਤ੍ਰ ਓਸ ਨੂੰ ਸਾਰਿਆਂ ਵਿਚੋਂ ਬਹੁਤਾ ਪਿਆਰਾ ਲਗਿਆ ਕਰਦਾ ਹੈ।
Just as a mother has many sons but one in her lap is the dearest to her;
जैसे एक जननी कै होत है अनेक सुत सभ ही मै अधिक पिआरो सुत गोद को ।
LINE 02
ਸਿਆਨੇਸੁਤਬਨਜਬਿਉਹਾਰਕੇਬੀਚਾਰਬਿਖੈਗੋਦਮੈਅਚੇਤੁਹੇਤੁਸੰਪੈਨਸਹੋਦਕੋ।
ਸਿਆਨੇ ਪੁਤਰ ਤਾਂ ਵਣਜ ਵਪਾਰ ਦੀਆਂ ਸੋਚਾਂ ਵਿਚ ਪਰਚੇ ਰਹਿੰਦੇ ਹਨ, ਪਰੰਤੂ ਜਿਹੜਾ ਗੋਦ ਵਿਚ ਹੁੰਦਾ ਹੈ ਉਹ ਅਚੇਤ ਬੇਪ੍ਰਵਾਹ ਰਹਿੰਦਾ ਹੈ ਅਰਥਾਤ ਓਸ ਨੂੰ ਕੋਈ ਚਿੰਤਾ ਹੀ ਨਹੀਂ ਫੁਰ੍ਯਾ ਕਰਦੀ ਹਨਾ ਓਸ ਨੂੰ ਸੰਪੈ ਸੰਪਦਾ ਵਿਭੂਤੀ ਪਦਾਰਥਾਂ ਨਾਲ ਹਿਤ ਫੁਰਦਾ ਹੈ ਤੇ ਨਾ ਹੀ ਕੁਛ ਸਹੋਦ ਭਾਈ ਭੈਣਾਂ ਆਦਿ ਨਾਲ ਭਾਵ ਜੋ ਕੁਛ ਸਾਮਨੇ ਧਰ ਦਿਓ ਸੁਖਦਾਈ ਦਾ ਕੋਈ ਫੁਰਨਾ ਨਹੀਂ ਉਠੌਂਦਾ, ਅਤੇ ਜਿਹੜਾ ਕੋਈ ਆਪਣਾ ਪਰਾਇਆ ਓਸ ਨੂੰ ਕੁਛੜ ਲੈਣਾ ਚਾਹੇ ਓਸੇ ਦੇ ਹੀ ਪ੍ਯਾਰ ਦਾ ਸ੍ਵਾਗਤ ਕਰ ਦਿੰਦਾ ਹੈ।
The elder sons remain engrossed in their commercial activities but one in lap is ignorant of all allurements of wealth, commodities and love of brothers and sisters;
सिआने सुत बनज बिउहार के बीचार बिखै गोद मै अचेतु हेतु संपै न सहोद को ।
LINE 03
ਪਲਨਾਸੁਵਾਇਮਾਇਗ੍ਰਿਹਿਕਾਜਿਲਾਗੈਜਾਇਸੁਨਿਸੁਤਰੁਦਨਪੈਪੀਆਵੈਮਨਮੋਦਕੋ।
ਪੰਘੂੜੇ ਅੰਦਰ ਸੁਵਾ ਲਿਟਾ ਕੇ ਮਾਤਾ ਘਰ ਦੇ ਕੰਮ ਧੰਦੇ ਨੂੰ ਜਾ ਲਗਦੀ ਹੈ, ਪਰ ਜ੍ਯੋਂ ਹੀ ਪੁੱਤ ਦੇ ਰੋਣ ਦੀ ਅਵਾਜ ਸੁਣ ਪਾਵੇ ਤਾਂ ਝੱਟ ਹੀ ਆਣ ਕੇ ਓਸ ਦੇ ਮਨ ਮੋਦ ਕਰ ਪਰਚੌਨ ਖਾਤਰ ਮਨ ਨੂੰ ਪ੍ਰਸੰਨ ਕਰਨ ਵਿਰਚੌਨ ਵਾਸਤੇ ਪੈ ਦੁਧ ਥਨ ਪਿਲਾਣ ਲਗ ਪੈਂਦੀ ਹੈ।
Leaving the innocent baby in a cradle, the mother keeps attending other domestic chores but listening to the baby's cry, she comes running and feeds the child.
पलना सुवाइ माइ ग्रिहि काजि लागै जाइ सुनि सुत रुदन पै पीआवै मन मोद को ।
LINE 04
ਆਪਾਖੋਇਜੋਈਗੁਰਚਰਨਿਸਰਨਿਗਹੇਰਹੇਨਿਰਦੋਖਮੋਖਅਨਦਬਿਨੋਦਕੋ੩੯੨।।
ਇਸੇ ਤਰ੍ਹਾਂ ਬਾਲਕ ਵਾਕੂੰ ਹੀ ਆਪੇ ਨੂੰ ਗੁਵਾ ਕੇ ਜਿਹੜਾ ਕੋਈ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਨੂੰ ਆਣ ਫੜੇ ਉਹ ਸੰਸਾਰ ਵਿਚ ਵਰਤਦਾ ਹੋਯਾ ਭੀ ਨਿਰਦੋਖ ਦੋਖਾਂ ਤੋਂ ਰਹਿਤ ਅਸਪਰਸ਼ ਵਾ ਬੇਐਬ ਨਿਰ ਵਿਕਾਰ ਰਹਿੰਦਾ ਹੈ ਤੇ ਆਨੰਦ ਬਿਲਾਸ ਸਰੂਪੀ ਮੋਖ ਮੁਕਤੀ ਜਨਮ ਮਰਣ ਰੂਪ ਸੰਸਾਰ ਤੋਂ ਛੁਟਕਾਰੇ ਨੂੰ ਪ੍ਰਾਪਤ ਹੋ ਜਾਂਦਾ ਹੈ ॥੩੯੨॥
Like the innocent child, he who loses his self and takes the refuge of the holy feet of the True Guru, is blessed with the consecration of Naam-Simran-Mantar that saves him from the worldly vices; and relishing the bliss of Naam Simran he achieves salvati
आपा खोइ जोई गुर चरनि सरनि गहे रहे निरदोख मोख अनद बिनोद को ।३९२।
GURBANI.WORLD