ਪਉੜੀ ੧੨

ਵਾਰ ੩੬ ਭਾਈ ਗੁਰਦਾਸ ਜੀ ਅੰਗ 36
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੨
पउड़ी १२
LINE 02
ਗਲੀਂਜੇਸਹੁਪਾਈਐਤੋਤਾਕਿਉਫਾਸੈ।
ਜੋ ਗੱਲਾਂ ਨਾਲ ਸ਼ਹੁ ਮਿਲੇ (ਤਦ ਬਹੁਤ ਗੱਲਾਂ ਦਾ ਧਨ) ਤੋਤਾ ਕਿਉਂ ਫਸੇ (ਪਿੰਜਰੇ ਪਵੇ)।
If mere chatter could help meet the beloved, why should a parrot remain encaged?
गलीं जे सहु पाईऐ तोता किउ फासै ।
LINE 03
ਮਿਲੈਨਬਹੁਤੁਸਿਆਣਪੈਕਾਉਗੂੰਹੁਗਿਰਾਸੈ।
ਜੇ ਅੱਤ ਸਿਆਣਪ ਨਾਲ ਮਿਲੇ (ਤਦ) ਕਾਉਂ ਗੰਦਗੀ ਕਿਉਂ ਖਾਵੇ?
He is not attained by over-cleverness and the clever crow ultimately eats faeces.
मिलै न बहुतु सिआणपै काउ गूंहु गिरासै ।
LINE 04
ਜੋਰਾਵਰੀਨਜਿਪਈਸੀਹਸਹਾਵਿਣਾਸੈ।
ਤੇ ਜ਼ੋਰਵਾਰੀ ਨਾਲ (ਬੀ ਨਹੀਂ ਮਿਲਦਾ (ਜੇ ਮਿਲੇ ਤਕ) ਸਹਿਆ ਸ਼ੇਰ ਨੂੰ ਕਿਸ ਤਰ੍ਹਾਂ ਮਾਰ ਲਵੇ?
The power also does not win (the intellect wins) because an hare caused a lion killed (by showing its reflection and making it jump into the well).
जोरावरी न जिपई सीह सहा विणासै ।
LINE 05
ਗੀਤਕਵਿਤੁਨਭਿਜਈਭਟਭੇਖਉਦਾਸੈ।
ਜੇ (ਨਿਰੇ) ਗੀਤਾਂ ਤੇ ਕਬੇੱਤਾਂ ਪਰ ਹੀ ਰੀਝੇ ਤਕ ਭੱਟ (ਕਿਉਂ) ਦਾਸ ਵੇਸ ਵਿਚ ਹਨ?
The beloved is not lured by lyrics and poems, otherwise why should minstrels adopt the garb of sannyasis.
गीत कवितु न भिजई भट भेख उदासै ।
LINE 06
ਜੋਬਨਰੂਪੁਨਮੋਹੀਐਰੰਗੁਕੁਸੁੰਭਦੁਰਾਸੈ।
ਜੋਬਨ ਰੂਪ ਨਾਲ ਬੀ ਨਹੀਂ ਮੋਹੀਦਾ ਕਸੁੰਭੇ ਦਾ ਰੰਗ (ਤੇ ਜੋਬਨ ਚੁਹਚੁਹਾਪਨ) ਨਾਸ਼ ਹੀ ਹੁੰਦਾ ਹੈ।
He is not attracted by youth and beauty because the colour of safflower is not permanent.
जोबन रूपु न मोहीऐ रंगु कुसुंभ दुरासै ।
LINE 07
ਵਿਣੁਸੇਵਾਦੋਹਾਗਣੀਪਿਰੁਮਿਲੈਨਹਾਸੈ੧੨।।
ਹੇ ਦੋਹਾਗਣੀ। ਸੇਵਾ ਬਿਨ ਪਤੀ ਹਾਸਿਆਂ ਨਾਲ ਨਹੀਂ ਮਿਲਦਾ।
Without service (to the Lord and His creation) this soul is deserted woman and the beloved is not attained merely by laughing (foolishly). He is attained through service.
विणु सेवा दोहागणी पिरु मिलै न हासै ।१२।
GURBANI.WORLD