LINE 01
ਦੇਵੀਜੀਬਾਚਗੋਪਿਨਸੋ॥
ਦੇਵੀ ਨੇ ਗੋਪੀਆਂ ਨੂੰ ਕਿਹਾ:
Speech of the goddess addressed to the gopis:
देवी जी बाच गोपिन सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਹ੍ਵੈਭਰਤਾਅਬਸੋਤੁਮਰੋਹਰਿਦਾਨਇਹੇਦੁਰਗਾਤਿਨਦੀਨਾ॥
ਉਹ ਕ੍ਰਿਸ਼ਨ ਹੁਣ ਤੁਹਾਡਾ ਪਤੀ ਹੋਵੇਗਾ, ਦੁਰਗਾ ਨੇ ਉਨ੍ਹਾਂ (ਗੋਪੀਆਂ ਨੂੰ) ਇਹ ਵਰਦਾਨ ਦਿੱਤਾ।
“Your husband will be Krishna.” Saying thus, Durga bestowed boon on them
ह्वै भरता अब सो तुमरो हरि दान इहे दुरगा तिन दीना ॥
LINE 04
ਸੋਧੁਨਿਸ੍ਰਉਨਨਮੈਸੁਨਕੈਤਿਨਕੋਟਿਪ੍ਰਨਾਮਤਬੈਉਠਿਕੀਨਾ॥
ਉਨ੍ਹਾਂ ਨੇ ਇਸ ਆਵਾਜ਼ ਨੂੰ ਕੰਨਾਂ ਨਾਲ ਸੁਣ ਕੇ ਉਸੇ ਵੇਲੇ ਉਠ ਕੇ (ਦੁਰਗਾ ਨੂੰ) ਕ੍ਰੋੜਾਂ ਵਾਰ ਨਮਸਕਾਰ ਕੀਤਾ।
Hearing these words, all of them got up and bowed before the goddess millions of times
सो धुनि स्रउनन मै सुन कै तिन कोटि प्रनाम तबै उठि कीना ॥
LINE 05
ਤਾਛਬਿਕੋਜਸੁਉਚਮਹਾਕਬਿਨੇਅਪਨੇਮਨਮੈਫੁਨਿਚੀਨਾ॥
ਉਸ ਵੇਲੇ ਦੀ ਛਬੀ ਦੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ।
ता छबि को जसु उच महा कबि ने अपने मन मै फुनि चीना ॥
LINE 06
ਹੈਇਨਕੋਮਨੁਕਾਨਰਮੈਅਉਜੋਪੈਰਸਕਾਨਰਕੇਸੰਗਿਭੀਨਾ੨੪੭॥॥
(ਕਿ) ਇਨ੍ਹਾਂ ਦਾ ਮਨ ਕ੍ਰਿਸ਼ਨ ਵਿਚ ਰਮ ਗਿਆ ਹੈ ਅਤੇ ਕਾਨ੍ਹ ਦੇ ਰਸ ਵਿਚ ਹੀ ਭਿਜ ਗਿਆ ਹੈ ॥੨੪੭॥
The poet has considered in his mind this spectacle in this way that they all have been dyed in the love of Krishna and absorbed in him.247.
है इन को मनु कानर मै अउ जो पै रस कानर के संगि भीना ॥२४७॥
LINE 07
ਪਾਇਪਰੀਤਿਹਕੇਤਬਹੀਸਭਭਾਤਿਕਰੀਬਹੁਤਾਹਿਬਡਾਈ॥
(ਸਾਰੀਆਂ ਗੋਪੀਆਂ) ਉਸੇ ਵੇਲੇ ਦੇਵੀ ਦੇ ਚਰਨੀ ਪੈ ਗਈਆਂ ਅਤੇ ਸਭ ਤਰ੍ਹਾਂ ਨਾਲ ਉਸ (ਦੁਰਗਾ) ਦੀ ਬਹੁਤ ਵਡਿਆਈ ਕੀਤੀ
All the gopis falling at the feet of the goddess began to eulogise her in various ways
पाइ परी तिह के तब ही सभ भाति करी बहु ताहि बडाई ॥
LINE 08
ਹੈਜਗਕੀਕਰਤਾਹਰਤਾਦੁਖਹੈਸਭਤੂਗਨਗੰਧ੍ਰਬਮਾਈ॥
ਕਿ ਹੇ ਮਾਤਾ! ਤੂੰ ਜਗਤ ਦੀ ਕਰਤਾ ਹੈ ਅਤੇ ਸਾਰੇ ਦੁਖਾਂ ਨੂੰ ਨਸ਼ਟ ਕਰਨ ਵਾਲੀ ਹੈ। ਸਾਰੇ ਗਣ ਗੰਧਰਬ ਤੇਰੇ ਹੀ (ਰੂਪ ਹਨ)।
“O the mother of the world! You are the remover of the suffering of all the world, you are the mother of ganas and gandharvas,”
है जग की करता हरता दुख है सभ तू गन गंध्रब माई ॥
LINE 09
ਤਾਛਬਿਕੀਅਤਿਹੀਉਪਮਾਕਬਿਨੇਮੁਖਤੇਇਮਭਾਖਿਸੁਨਾਈ॥
ਉਸ ਅਤਿ ਅਧਿਕ ਸ਼ੋਭਾ ਦੀ ਉਪਮਾ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਨਾਲ ਕਹਿ ਕੇ ਸੁਣਾਇਆ ਹੈ
ता छबि की अति ही उपमा कबि ने मुख ते इम भाखि सुनाई ॥
LINE 10
ਲਾਲਭਈਤਬਹੀਗੁਪੀਆਫੁਨਿਬਾਤਜਬੈਮਨਬਾਛਤਪਾਈ੨੪੮॥॥
ਕਿ ਗੋਪੀਆਂ ਉਸੇ ਵੇਲੇ (ਖੁਸ਼ੀ ਨਾਲ) ਲਾਲ ਹੋ ਗਈਆਂ ਜਦ ਕਿ (ਉਨ੍ਹਾਂ ਦੀ) ਮਨ ਇਛਿਤ ਗੱਲ ਪੂਰੀ ਹੋ ਗਈ ॥੨੪੮॥
The poet says that on realizing Krishna as their husband, the faces of all the gopis were filled with happiness and shyness and became red.248.
लाल भई तब ही गुपीआ फुनि बात जबै मन बाछत पाई ॥२४८॥
LINE 11
ਲੈਬਰਦਾਨਸਭੈਗੁਪੀਆਅਤਿਆਨੰਦਕੈਮਨਿਡੇਰਨਆਈ॥
ਵਰਦਾਨ ਲੈ ਕੇ ਸਾਰੀਆਂ ਗੋਪੀਆਂ ਮਨ ਵਿਚ ਬੜੀਆਂ ਆਨੰਦਿਤ ਹੋ ਕੇ ਘਰਾਂ ਨੂੰ ਆ ਗਈਆਂ।
लै बरदान सभै गुपीआ अति आनंद कै मनि डेरन आई ॥
LINE 12
ਗਾਵਤਗੀਤਸਭੈਮਿਲਕੈਇਕਹ੍ਵੈਕੈਪ੍ਰਸੰਨ੍ਯਸੁਦੇਤਬਧਾਈ॥
ਸਾਰੀਆਂ ਮਿਲ ਕੇ ਗੀਤ ਗਾਉਂਦੀਆਂ ਹਨ ਅਤੇ ਕੋਈ ਇਕ ਪ੍ਰਸੰਨ ਹੋ ਕੇ (ਦੂਜੀ ਨੂੰ) ਵਧਾਈ ਦਿੰਦੀ ਹੈ।
The gopis returned to their homes, being pleased, on receiving the desired boon and began to congratulate one another and exhibited their joy by singing songs
गावत गीत सभै मिल कै इक ह्वै कै प्रसंन्य सु देत बधाई ॥
LINE 13
ਪਾਤਨਸਾਥਖਰੀਤਿਨਕੀਉਪਮਾਕਬਿਨੇਮੁਖਤੇਇਮਗਾਈ॥
ਉਹ ਸਾਰੀਆਂ ਪੰਕਤੀ ਬਣਾ ਕੇ ਖੜੀਆਂ ਹਨ; ਉਨ੍ਹਾਂ ਦੀ ਉਪਮਾ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਕਹੀ ਹੈ,
पातन साथ खरी तिन की उपमा कबि ने मुख ते इम गाई ॥
LINE 14
ਮਾਨਹੁਪਾਇਨਿਸਾਪਤਿਕੋਸਰਮਧਿਖਿਰੀਕਵੀਆਧੁਰਤਾਈ੨੪੯॥॥
ਮਾਨੋ ਚੰਦ੍ਰਮਾ ਨੂੰ ਪ੍ਰਾਪਤ ਕਰ ਕੇ ਤਲਾ ਵਿਚ (ਇਕ ਪਾਸੇ ਤੋਂ ਦੂਜੇ) ਪਾਸੇ ਤਕ ਕੰਮੀਆਂ ਖਿੜੀਆਂ ਹੋਈਆਂ ਹੋਣ ॥੨੪੯॥
They are standing in a queue in this way as if the blossoming lotus-buds are standing in the tank and viewing the moon.249.
मानहु पाइ निसापति को सर मधि खिरी कवीआ धुर ताई ॥२४९॥
LINE 15
ਪ੍ਰਾਤਭਏਜਮਨਾਜਲਮੈਮਿਲਿਧਾਇਗਈਸਭਹੀਗੁਪੀਆ॥
ਸਵੇਰ ਹੋਣ ਤੇ ਸਾਰੀਆਂ ਗੋਪੀਆਂ ਮਿਲ ਕੇ ਜਮਨਾ ਦੇ ਜਲ ਵਲ ਤੁਰ ਪਈਆਂ।
Early in the morning all the gopis went towards yamuna
प्रात भए जमना जल मै मिलि धाइ गई सभ ही गुपीआ ॥
LINE 16
ਮਿਲਿਗਾਵਤਗੀਤਚਲੀਤਿਹਜਾਕਰਿਆਨੰਦਭਾਮਿਨਮੈਕੁਪੀਆ॥
ਸਭ ਇਸਤਰੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਉਧਰ ਨੂੰ ਚਲ ਪਈਆਂ ਅਤੇ ਖੁਸ਼ੀ ਨਾਲ ਫੁਲੀਆਂ ਨਹੀਂ ਸਮਾਉਂਦੀਆਂ।
They were singing songs and seeing them in bliss, ‘the bliss’ also seemed to be in anger
मिलि गावत गीत चली तिह जा करि आनंद भामिन मै कुपीआ ॥
LINE 17
ਤਬਹੀਫੁਨਿਕਾਨ੍ਰਹਚਲੇਤਿਹਜਾਜਮੁਨਾਜਲਕੋਫੁਨਿਜਾਜੁਪੀਆ॥
ਉਸੇ ਵੇਲੇ ਕ੍ਰਿਸ਼ਨ ਵੀ ਉਥੇ ਚਲੇ ਗਏ ਅਤੇ ਜਾ ਕੇ ਜਮਨਾ ਤੋਂ ਪਾਣੀ ਪੀਤਾ। (ਕ੍ਰਿਸ਼ਨ ਦੇ ਆਉਣ ਤੇ ਸਭ ਚੁਪ ਹੋ ਗਈਆਂ)
तब ही फुनि कान्रह चले तिह जा जमुना जल को फुनि जा जु पीआ ॥
LINE 18
ਸੋਊਦੇਖਿਤਬੈਭਗਵਾਨਕਹੇਨਹਿਬੋਲਹੁਰੀਕਰਿਹੋਚੁਪੀਆ੨੫੦॥॥
ਉਨ੍ਹਾਂ ਨੂੰ ਵੇਖ ਕੇ ਕ੍ਰਿਸ਼ਨ ਨੇ ਕਿਹਾ, ਓਇ! ਬੋਲਦੀਆਂ ਨਹੀਂ ਚੁਪ ਕਰ ਗਈਆਂ ਹੋ ॥੨੫੦॥
Then Krishna also went towards Yamuna and seeing the gopis, he said to them, “Why do you not speak? And why are you keeping silent?”250.
सोऊ देखि तबै भगवान कहे नहि बोलहु री करि हो चुपीआ ॥२५०॥
GURBANI.WORLD