ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥

ਸਵਈਏ ਮਹਲੇ ਪਹਿਲੇ ਕੇ ਭੱਟ ਕਲੵ ਸਹਾਰ ਅੰਗ 1389
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਾਵਹਿਜਨਕਾਦਿਜੁਗਤਿਜੋਗੇਸੁਰਹਰਿਰਸਪੂਰਨਸਰਬਕਲਾ
ਜੋ ਗੁਰੂ ਨਾਨਕ ਹਰੀ ਦੇ ਰਸ ਵਿਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ।
King Janak and the great Yogic heroes of the Lord's Way, sing the Praises of the All-powerful Primal Being, filled with the sublime essence of the Lord.
गावहि जनकादि जुगति जोगेसुर हरि रस पूरन सरब कला ॥
LINE 02
ਗਾਵਹਿਸਨਕਾਦਿਸਾਧਸਿਧਾਦਿਕਮੁਨਿਜਨਗਾਵਹਿਅਛਲਛਲਾ
ਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ।
Sanak and Brahma's sons, the Saadhus and Siddhas, the silent sages and humble servants of the Lord sing the Praises of Guru Nanak, who cannot be deceived by the great deceiver.
गावहि सनकादि साध सिधादिक मुनि जन गावहि अछल छला ॥
LINE 03
ਗਾਵੈਗੁਣਧੋਮੁਅਟਲਮੰਡਲਵੈਭਗਤਿਭਾਇਰਸੁਜਾਣਿਓ
ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰੂ ਭਗਤ ਗਾਂਦਾ ਹੈ।
Dhoma the seer and Dhroo, whose realm is unmoving, sing the Glorious Praises of Guru Nanak, who knows the ecstasy of loving devotional worship.
गावै गुण धोमु अटल मंडलवै भगति भाइ रसु जाणिओ ॥
LINE 04
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥॥
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ' ॥੩॥
KAL the poet sings the Sublime Praises of Guru Nanak, who enjoys mastery of Raja Yoga. ||3||
कबि कल सुजसु गावउ गुर नानक राजु जोगु जिनि माणिओ ॥३॥
GURBANI.WORLD