ਤ੍ਵਪ੍ਰਸਾਦਿ॥ਪਾਧੜੀਛੰਦ॥
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
By Thy Grace. Paadhari Stanza.
त्व प्रसादि ॥ पाधड़ी छंद ॥
ਅਬ੍ਯਕਤਤੇਜਅਨਭਉਪ੍ਰਕਾਸ॥
(ਹੇ ਪ੍ਰਭੂ! ਤੁਸੀਂ) ਬਿਨਾ ਆਕਾਰ ਦੇ ਤੇਜ ਅਤੇ ਅਨੁਭਵ ਦੁਆਰਾ ਪ੍ਰਾਪਤ ਹੋਣ ਵਾਲੇ ਗਿਆਨ (ਪ੍ਰਕਾਸ਼) ਹੋ,
O Lord! Thou art Unmanifested Glory and Light of Knowledge.
अब्यकत तेज अनभउ प्रकास ॥
ਅੱਛੈਸਰੂਪਅਦ੍ਵੈਅਨਾਸ॥
ਨਾਸ਼-ਰਹਿਤ, ਅਦ੍ਵੈਤ ਅਤੇ ਆਸ਼ਾ-ਰਹਿਤ ਸਰੂਪ ਵਾਲੇ ਹੋ।
Thou art Unassailable Entity, Non-dual and Indestructible.
अच्छै सरूप अद्वै अनास ॥
ਅਨਤੁਟਤੇਜਅਨਖੁਟਭੰਡਾਰ॥
ਤੁਹਾਡਾ ਤੇਜ ਅਟੁਟ ਹੈ ਅਤੇ ਭੰਡਾਰ ਅਖੁਟ ਹੈ
Thou art indivisible Glory and an Inexhaustible Store.
अनतुट तेज अनखुट भंडार ॥
ਦਾਤਾਦੁਰੰਤਸਰਬੰਪ੍ਰਕਾਰ॥੧॥੧੨੧॥
ਅਤੇ ਹਰ ਤਰ੍ਹਾਂ ਨਾਲ ਬੇਅੰਤ ਦਾਤੇ ਹੋ ॥੧॥੧੨੧॥
Thou art the Infinite Donor of all kinds. 1.121.
दाता दुरंत सरबं प्रकार ॥१॥१२१॥
ਅਨਭੂਤਤੇਜਅਨਛਿੱਜਗਾਤ॥
(ਹੇ ਪ੍ਰਭੂ! ਤੇਰਾ) ਤੇਜ ਅਸਚਰਜਮਈ ਹੈ, ਤੇਰਾ ਸ਼ਰੀਰ ਨਾ ਛਿਝਣ ਵਾਲਾ ਹੈ।
Thine is the Wonderful Glory and Indestructible Body.
अनभूत तेज अनछिज गात ॥
ਕਰਤਾਸਦੀਵਹਰਤਾਸਨਾਤ॥
(ਤੂੰ) ਸਭ ਦਾ ਕਰਤਾ ਅਤੇ ਨੀਚਾਂ ਨੂੰ ਖ਼ਤਮ ਕਰਨ ਵਾਲਾ ਹੈਂ।
Thou art ever the Creator and Remover of Meanness.
करता सदीव हरता सनात ॥
ਆਸਨਅਡੋਲਅਨਭੂਤਕਰਮ॥
(ਤੇਰਾ) ਆਸਣ ਅਡੋਲ ਹੈ ਅਤੇ ਤੇਰਾ ਕਰਮ ਵਿਸਮਾਦੀ ਹੈ
Thy Seat is Stable and Thy actions are non-elemental.
आसन अडोल अनभूत करम ॥
ਦਾਤਾਦਇਆਲਅਨਭੂਤਧਰਮ॥੨॥੧੨੨॥
(ਤੂੰ) ਦਾਤਾ ਦਿਆਲੂ ਅਤੇ ਅਦਭੁਤ ਧਰਮ ਵਾਲਾ ਹੈਂ ॥੨॥੧੨੨॥
Thou art the Beneficent Donor and Thy religious discipline is Beyond the working of elements. 2.122.
दाता दइआल अनभूत धरम ॥२॥१२२॥
ਜਿਹਸੱਤ੍ਰਮਿੱਤ੍ਰਨਹਿਜਨਮਜਾਤ॥
(ਹੇ ਪ੍ਰਭੂ! ਤੂੰ ਉਹ ਹੈਂ) ਜਿਸ ਦਾ ਕੋਈ ਵੈਰੀ, ਮਿਤਰ, ਜਨਮ, ਜਾਤਿ ਨਹੀਂ ਹੈ,
Thou art that Ultimate Reality which is without enemy, friend, birth and caste,
जिह सत्र मित्र नहि जनम जात ॥
ਜਿਹਪੁਤ੍ਰਭ੍ਰਾਤਨਹੀਂਮਿੱਤ੍ਰਮਾਤ॥
ਜਿਸ ਦਾ ਕੋਈ ਪੁੱਤਰ, ਭਰਾ, ਦੋਸਤ ਅਤੇ ਮਾਤਾ ਨਹੀਂ ਹੈ,
which is without son, brother, friend and mother.
जिह पुत्र भ्रात नहीं मित्र मात ॥
ਜਿਹਕਰਮਭਰਮਨਹੀਂਧਰਮਧਿਆਨ॥
ਜਿਸ ਦਾ ਕੋਈ ਕਰਮ, ਭਰਮ, ਧਰਮ ਅਤੇ ਧਿਆਨ ਨਹੀਂ ਹੈ,
Which is action less, Illusion less and without any consideration of religious disciplines;
जिह करम भरम नहीं धरम धिआन ॥
ਜਿਹਨੇਹਗੇਹਨਹੀਂਬਿਓਤਬਾਨ॥੩॥੧੨੩॥
ਜੋ ਘਰ ਦੇ ਮੋਹ ਅਤੇ ਜੁਗਤਾਂ ਬਣਾਉਣ ਤੋਂ ਪਰੇ ਹੈ ॥੩॥੧੨੩॥
which is without love, home and beyond any thought-system. 3.123.
जिह नेह गेह नहीं बिओत बान ॥३॥१२३॥
ਜਿਹਜਾਤਪਾਤਨਹੀਂਸੱਤ੍ਰਮਿੱਤ੍ਰ॥
ਜਿਸ ਦੀ ਕੋਈ ਜਾਤਿ, ਬਰਾਦਰੀ, ਵੈਰੀ ਅਤੇ ਮਿਤਰ ਨਹੀਂ ਹੈ,
Which is without caste, line, enemy and friend.
जिह जात पात नहीं सत्र मित्र ॥
ਜਿਹਨੇਹਗੇਹਨਹੀਂਚਿਹਨਚਿੱਤ੍ਰ॥
ਜਿਸ ਨੂੰ ਕਿਸੇ ਪ੍ਰਕਾਰ ਦੇ ਘਰ ਦੇ ਮੋਹ ਦੀ ਕੋਈ ਪਕੜ ਨਹੀਂ ਹੈ ਅਤੇ ਨਾ ਹੀ ਕੋਈ ਚਿੰਨ੍ਹ-ਚਿਤਰ ਹੈ।
Which is without love, home, mark and picture.
जिह नेह गेह नहीं चिहन चित्र ॥
ਜਿਹਰੰਗਰੂਪਨਹੀਂਰਾਗਰੇਖ॥
ਜਿਸ ਦਾ ਰੰਗ, ਰੂਪ, ਪ੍ਰੇਮ, ਰੇਖਾ,
Which is without caste, line, enemy and friend.
जिह रंग रूप नहीं राग रेख ॥
ਜਿਹਜਨਮਜਾਤਨਹੀਂਭਰਮਭੇਖ॥੪॥੧੨੪॥
ਜਨਮ, ਜਾਤਿ ਅਤੇ ਭੇਖ ਦਾ ਕੋਈ ਭਰਮ ਨਹੀਂ ਹੈ ॥੪॥੧੨੪॥
Which is without is without birth, caste, illusion and guise. 4.124.
जिह जनम जात नहीं भरम भेख ॥४॥१२४॥
ਜਿਹਕਰਮਭਰਮਨਹੀਜਾਤਪਾਤ॥
ਜਿਸ ਵਿਚ ਕਰਮ, ਜਾਤਿ, ਬਰਾਦਰੀ ਦਾ ਕੋਈ ਭਰਮ ਭੁਲੇਖਾ ਨਹੀਂ ਹੈ,
Which is without action, delusion, caste and lineage.
जिह करम भरम नही जात पात ॥
ਨਹੀਨੇਹਗੇਹਨਹੀਪਿੱਤ੍ਰਮਾਤ॥
(ਜਿਸ ਨੂੰ) ਘਰ, ਪਿਤਾ ਅਤੇ ਮਾਤਾ ਦਾ ਸਨੇਹ ਨਹੀਂ ਹੈ;
Which is without love, home, father and mother.
नही नेह गेह नही पित्र मात ॥
ਜਿਹਨਾਮਥਾਮਨਹੀਬਰਗਬਿਆਧ॥
ਜੋ ਨਾਂ, ਥਾਂ, ਵਰਗ ਆਦਿ ਵੰਡੀਆਂ (ਦੇ ਬਖੇੜੇ) ਤੋਂ ਪਰੇ ਹੈ,
Which is without name, place, and also without species of maladies;
जिह नाम थाम नही बरग बिआध ॥
ਜਿਹਰੋਗਸੋਗਨਹੀਸਤ੍ਰਸਾਧ॥੫॥੧੨੫॥
ਜਿਸ ਨੂੰ (ਕੋਈ) ਰੋਗ-ਸੋਗ ਨਹੀਂ ਹੈ ਅਤੇ ਜਿਸ ਦਾ ਨਾ ਹੀ (ਕੋਈ) ਵੈਰੀ ਅਤੇ ਸੱਜਨ ਹੈ ॥੫॥੧੨੫॥
which is without ailment, sorrow, enemy and a saintly friend. 5.125.
जिह रोग सोग नही सत्र साध ॥५॥१२५॥
ਜਿਹਤ੍ਰਾਸਵਾਸਨਹੀਦੇਹਨਾਸ॥
ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਅਤੇ ਨਾ ਹੀ (ਜਿਸ ਦੀ) ਦੇਹ ਨਸ਼ਟ ਹੁੰਦੀ ਹੈ।
Which never remains in fear and whose body is Indestructible;
जिह त्रास वास नही देह नास ॥
ਜਿਹਆਦਿਅੰਤਨਹੀਰੂਪਰਾਸ॥
ਜਿਸ ਦਾ ਨਾ ਕੋਈ ਆਦਿ ਹੈ, ਨਾ ਅੰਤ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਰੂਪ ਦਾ ਭੰਡਾਰ ਹੈ।
which has no beginning, no end, no form and no outlay.
जिह आदि अंत नही रूप रास ॥
ਜਿਹਰੋਗਸੋਗਨਹੀਜੋਗਜੁਗਤਿ॥
ਜਿਸ ਵਿਚ ਨਾ ਰੋਗ, ਨਾ ਸੋਗ ਅਤੇ ਨਾ ਹੀ ਜੋਗ ਦੀ ਜੁਗਤ ਹੈ,
Which has no ailment, sorrow and no device of Yoga;
जिह रोग सोग नही जोग जुगति ॥
ਜਿਹਤ੍ਰਾਸਆਸਨਹੀਭੂਮਿਭੁਗਤਿ॥੬॥੧੨੬॥
ਜਿਸ ਨੂੰ ਆਸ਼ਾਵਾਂ (ਦੇ ਨਾ ਪੂਰਨ ਹੋ ਸਕਣ) ਦਾ ਕੋਈ ਡਰ ਹੈ ਅਤੇ ਨਾ ਹੀ ਭੂਮੀ ਦੇ ਭੋਗਾਂ ਦੀ (ਕੋਈ ਲਾਲਸਾ ਹੈ) ॥੬॥੧੨੬॥
which has no fear, no hope, and no earthly enjoyment. 6.126.
जिह त्रास आस नही भूमि भुगति ॥६॥१२६॥
ਜਿਹਕਾਲਬਿਆਲਕਟਿਓਨਅੰਗ॥
(ਤੂੰ ਉਹ ਹੈ) ਜਿਸ ਦੇ ਸ਼ਰੀਰ ਨੂੰ ਕਾਲ ਰੂਪੀ ਸੱਪ ਨੇ ਡਸਿਆ ਨਹੀਂ,
Thou art That whose bodily limb hath never been stung by the serpent of death.
जिह काल बिआल कटिओ न अंग ॥
ਅੱਛੈਸਰੂਪਅਖੈਅਭੰਗ॥
ਜਿਸ ਦਾ ਸਰੂਪ ਵਿਨਾਸ਼ ਤੋਂ ਰਹਿਤ, ਖ਼ਤਮ ਹੋਣ ਤੋਂ ਪਰੇ ਅਤੇ ਵਿਘਨ ਤੋਂ ਮੁਕਤ ਹੈ,
Who is Unassailable Entity and Who is Indestructible and Imperishable.
अच्छै सरूप अखै अभंग ॥
ਜਿਹਨੇਤਨੇਤਉਚਰੰਤਬੇਦ॥
ਜਿਸ ਨੂੰ ਵੇਦ ਬੇਅੰਤ-ਬੇਅੰਤ ਉਚਾਰਦੇ ਹਨ,
Whom the Vedas call 'Neti, Neti' (Not this, not this) and infinite.
जिह नेत नेत उचरंत बेद ॥
ਜਿਹਅਲਖਰੂਪਕੱਥਤਕਤੇਬ॥੭॥੧੨੭॥
ਜਿਸ ਨੂੰ ਕਤੇਬਾਂ ਅਲੱਖ ਰੂਪ ਦਸਦੀਆਂ ਹਨ ॥੭॥੧੨੭॥
Whom the Semitic Scriptures call Incompre-hensible.7.127.
जिह अलख रूप कथत कतेब ॥७॥१२७॥
ਜਿਹਅਲਖਰੂਪਆਸਨਅਡੋਲ॥
ਜਿਸ ਦਾ ਰੂਪ ਅਲਖ ਹੈ ਅਤੇ ਆਸਣ ਅਡੋਲ ਹੈ,
Whose Form is Unknowable and Whose Seat is stable.
जिह अलख रूप आसन अडोल ॥
ਜਿਹਅਮਿਤਤੇਜਅਛੈਅਤੋਲ॥
ਜਿਸ ਦਾ ਤੇਜ ਅਮਿਤ ਹੈ ਅਤੇ ਜੋ ਨਾਸ਼-ਰਹਿਤ ਅਤੇ ਅਤੋਲ ਹੈ।
Whose light is unlimited and who is Invincible and Unweighable.
जिह अमित तेज अछै अतोल ॥
ਜਿਹਧਿਆਨਕਾਜਮੁਨਿਜਨਅਨੰਤ॥
ਜਿਸ ਦੇ ਦਰਸ਼ਨ (ਧਿਆਨ) ਲਈ
For Whose meditation and sight,
जिह धिआन काज मुनि जन अनंत ॥
ਕਈਕਲਪਜੋਗਸਾਧਤਦੁਰੰਤ॥੮॥੧੨੮॥
ਕਈ ਕਲਪਾਂ ਤੋਂ (ਦੀਰਘ ਕਾਲ ਤੋਂ) ਬੇਅੰਤ ਮੁਨੀ ਲੋਕ ਕਠਿਨ ਯੋਗ-ਸਾਧਨਾ ਕਰਦੇ ਆ ਰਹੇ ਹਨ ॥੮॥੧੨੮॥
infinite sages perform hard Yoga Practices for many kalpas (ages).8.128.
कई कलप जोग साधत दुरंत ॥८॥१२८॥
ਤਨਸੀਤਘਾਮਬਰਖਾਸਹੰਤ॥
(ਕਈ ਲੋਕ) ਸ਼ਰੀਰ ਉਤੇ ਸਰਦੀ, ਗਰਮੀ ਅਤੇ ਬਰਖਾ ਸਹਿੰਦੇ ਹਨ,
For Thy realization they endure cold, heat and rain on their body.
तन सीत घाम बरखा सहंत ॥
ਕਈਕਲਪਏਕਆਸਨਬਿਤੰਤ॥
ਇਕੋ ਆਸਣ ਉਤੇ ਬੈਠਿਆਂ ਕਈ ਕਲਪ ਬਤੀਤ ਕਰ ਦਿੰਦੇ ਹਨ,
For many ages they remain in the same posture.
कई कलप एक आसन बितंत ॥
ਕਈਜਤਨਜੋਗਬਿੱਦਿਆਬਿਚਾਰ॥
ਅਨੇਕ ਯਤਨ ਕਰਦੇ ਹਨ ਜੋਗ ਵਿਦਿਆ ਨੂੰ-
They make many efforts and ruminate over the learning of Yoga.
कई जतन जोग बिदिआ बिचार ॥
ਸਾਧੰਤਤਦਪਿਪਾਵਤਨਪਾਰ॥੯॥੧੨੯॥
ਸਾਧਣ ਦੇ ਪਰ ਫਿਰ ਵੀ (ਤੇਰਾ) ਪਾਰ ਨਹੀਂ ਪਾ ਸਕਦੇ ॥੯॥੧੨੯॥
They practice Yoga, but still they cannot know Thy end. 9.129.
साधंत तदपि पावत न पार ॥९॥१२९॥
ਕਈਉਰਧਬਾਹਦੇਸਨਭ੍ਰਮੰਤ॥
ਕਈ ਬਾਂਹਾਂ ਖੜੀਆਂ ਕਰ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਹਨ,
Many wander in several countries with raised arms.
कई उरध बाह देसन भ्रमंत ॥
ਕਈਉਰਧਮਧਪਾਵਕਝੁਲੰਤ॥
ਕਈ ਮੂਧੇ ਹੋ ਕੇ ਅਗਨੀ ਵਿਚ ਲਟਕਦੇ ਹਨ,
Many burn their bodies upside down.
कई उरध मध पावक झुलंत ॥
ਕਈਸਿੰਮ੍ਰਿਤਿਸਾਸਤ੍ਰਉਚਰੰਤਬੇਦ॥
ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਅਤੇ ਵੇਦਾਂ ਨੂੰ ਉਚਾਰਦੇ ਹਨ,
Many recite Smritis, Shastras and Vedas.
कई सिंम्रिति सासत्र उचरंत बेद ॥
ਕਈਕੋਕਕਾਬਕੱਥਤਕਤੇਬ॥੧੦॥੧੩੦॥
ਕਈ ਕਾਮ-ਸ਼ਾਸਤ੍ਰ, ਕਾਵਿ ਅਤੇ ਕਤੇਬਾਂ ਦਾ ਵਿਖਿਆਨ ਕਰਦੇ ਹਨ ॥੧੦॥੧੩੦॥
Many go through Kok Shastras (pertaining to sex), other poetry books and Semitic Scriptures. 10.130.
कई कोक काब कथत कतेब ॥१०॥१३०॥
ਕਈਅਗਨਹੋਤ੍ਰਕਈਪਉਨਅਹਾਰ॥
ਕਈ ਹਵਨ ਕਰਦੇ ਹਨ, ਕਈ ਪੌਣ ਦਾ ਆਹਾਰ ਕਰਦੇ ਹਨ,
Many perform havan (fire-worship) and many subsist on air.
कई अगन होत्र कई पउन अहार ॥
ਕਈਕਰਤਕੋਟਮ੍ਰਿਤਕੋਅਹਾਰ॥
ਕਈ ਕਰੋੜਾਂ ਮਿੱਟੀ ਦਾ ਆਹਾਰ ਕਰਦੇ ਹਨ,
Many a million eat clay.
कई करत कोट म्रित को अहार ॥
ਕਈਕਰਤਸਾਕਪੈਪਤ੍ਰਭੱਛ॥
ਕਈ ਕੇਵਲ ਸਾਗ, ਦੁੱਧ ਜਾਂ ਪੱਤਰਾਂ ਦਾ ਭੱਛਣ ਕਰਦੇ ਹਨ,
May people eat green leaves.
कई करत साक पै पत्र भच्छ ॥
ਨਹੀਤਦਪਿਦੇਵਹੋਵਤਪ੍ਰੱਤਛ॥੧੧॥੧੩੧॥
ਪਰ ਤਾਂ ਵੀ (ਉਨ੍ਹਾਂ ਨੂੰ) ਪਰਮਾਤਮਾ ਪ੍ਰਤੱਖ (ਹੋ ਕੇ ਦਰਸ਼ਨ) ਨਹੀਂ ਦਿੰਦਾ ॥੧੧॥੧੩੧॥
Still the Lord does not manifest Himself to them. 11.131.
नही तदपि देव होवत प्रतछ ॥११॥१३१॥
ਕਈਗੀਤਗਾਨਗੰਧਰਬਰੀਤ॥
ਕਈ ਗੰਧਰਬਾਂ ਵਾਂਗ ਗੀਤ ਗਾਉਂਦੇ ਹਨ,
There are many song-tunes and observances of Gandharvas.
कई गीत गान गंधरब रीत ॥
ਕਈਬੇਦਸਾਸਤ੍ਰਬਿਦਿਆਪ੍ਰਤੀਤ॥
ਕਈ ਵੇਦ-ਸ਼ਾਸਤ੍ਰ ਦੀ ਵਿਦਿਆ ਉਤੇ ਨਿਸਚਾ ਕਰਦੇ ਹਨ,
There are many who are absorbed in the learning of Vedas and Shastras.
कई बेद सासत्र बिदिआ प्रतीत ॥
ਕਹੂੰਬੇਦਰੀਤਿਜੱਗਆਦਿਕਰਮ॥
ਕਈ ਵੇਦ ਦੀ ਰੀਤ ਨਾਲ ਯੱਗ ਆਦਿ ਕਰਮ ਕਰਦੇ ਹਨ,
Somewhere Yagyas (sacrifices) are performed according to the Vedic injunctions.
कहूं बेद रीति जग आदि करम ॥
ਕਹੂੰਅਗਨਹੋਤ੍ਰਕਹੂੰਤੀਰਥਧਰਮ॥੧੨॥੧੩੨॥
ਕਈ ਹਵਨ ਕਰਦੇ ਹਨ ਅਤੇ ਕਈ ਤੀਰਥਾਂ ਉਤੇ ਜਾ ਕੇ ਧਰਮ ਦੇ ਕਾਰਜ ਕਰਦੇ ਹਨ ॥੧੨॥੧੩੨॥
Somewhere havens are performed and somewhere at pilgrim-stations, the befitting rituals are being followed.12.132.
कहूं अगन होत्र कहूं तीरथ धरम ॥१२॥१३२॥
ਕਈਦੇਸਦੇਸਭਾਖਾਰਟੰਤ॥
ਕਈ ਦੇਸ ਦੇਸ ਦੀ ਬੋਲੀ ਬੋਲਦੇ ਹਨ,
Many speak languages of different countries.
कई देस देस भाखा रटंत ॥
ਕਈਦੇਸਦੇਸਬਿਦਿਆਪੜ੍ਹੰਤ॥
ਕਈ ਦੇਸ ਦੇਸ ਦੀ ਵਿਦਿਆ ਪੜ੍ਹਦੇ ਹਨ,
Many study the learning of various countries.
कई देस देस बिदिआ पढ़ंत ॥
ਕਈਕਰਤਭਾਂਤਭਾਂਤਨਬਿਚਾਰ॥
ਕਈ ਭਾਂਤ ਭਾਂਤ ਦੇ ਵਿਚਾਰ ਕਰਦੇ ਹਨ,
Many ruminate over several types of philosophies.
कई करत भांत भांतन बिचार ॥
ਨਹੀਨੈਕੁਤਾਸੁਪਾਯਤਨਪਾਰ॥੧੩॥੧੩੩॥
(ਪਰ ਫਿਰ ਵੀ) ਉਸ ਦਾ ਰਤਾ ਕੁ ਭੇਦ ਪ੍ਰਾਪਤ ਨਹੀਂ ਕਰ ਸਕਦੇ ॥੧੩॥੧੩੩॥
Still they cannot comprehend even a little of the Lord. 13.133.
नही नैकु तासु पायत न पार ॥१३॥१३३॥
ਕਈਤੀਰਥਤੀਰਥਭਰਮਤਸੁਭਰਮ॥
ਕਈ ਲੋਕ ਭਰਮ-ਵਸ ਅਨੇਕ ਤੀਰਥਾਂ ਉਤੇ ਭੌਂਦੇ ਫਿਰਦੇ ਹਨ,
Many wander away on various pilgrim-stations, in delusion.
कई तीरथ तीरथ भरमत सु भरम ॥
ਕਈਅਗਨਹੋਤ੍ਰਕਈਦੇਵਕਰਮ॥
ਕਈ ਹਵਨ ਅਤੇ ਕਈ ਦੇਵ-ਕਰਮ ਕਰਦੇ ਹਨ
Some perform havens and some perform rituals to please gods.
कई अगन होत्र कई देव करम ॥
ਕਈਕਰਤਬੀਰਬਿਦਿਆਬਿਚਾਰ॥
ਅਤੇ ਕਈ (ਬਵੰਜਾ) ਵੀਰਾਂ ਦੀ ਵਿਦਿਆ ਦਾ ਵਿਚਾਰ ਕਰਦੇ ਹਨ,
Some pay consideration to the learning of warfare.
कई करत बीर बिदिआ बिचार ॥
ਨਹੀਂਤਦਪਤਾਸਪਾਯਤਨਪਾਰ॥੧੪॥੧੩੪॥
(ਪਰ) ਤਾਂ ਵੀ ਉਸ (ਪਰਮ-ਸੱਤਾ) ਦਾ ਪਾਰ ਨਹੀਂ ਪਾ ਸਕਦੇ ॥੧੪॥੧੩੪॥
Still they cannot comprehend of the Lord.14.134.
नहीं तदप तास पायत न पार ॥१४॥१३४॥
ਕਹੂੰਰਾਜਰੀਤਕਹੂੰਜੋਗਧਰਮ॥
(ਕਈ) ਕਿਸੇ ਰਾਜ-ਰੀਤ (ਦੀ ਪਾਲਨਾ ਕਰ ਰਹੇ ਹਨ ਅਤੇ ਕਈ) ਜੋਗ-ਧਰਮ (ਦਾ ਅਭਿਆਸ ਕਰ ਰਹੇ ਹਨ)
Somewhere royal discipline is being followed and somewhere the discipline of Yoga.
कहूं राज रीत कहूं जोग धरम ॥
ਕਈਸਿੰਮ੍ਰਿਤਿਸਾਸਤ੍ਰਉਚਰਤਸੁਕਰਮ॥
ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਦੇ ਉੱਚਾਰਨ ਦਾ ਸ਼ੁਭ ਕਰਮ ਕਰ ਰਹੇ ਹਨ,
Many perform the recitation of Smritis and Shastras.
कई सिंम्रिति सासत्र उचरत सु करम ॥
ਨਿਉਲੀਆਦਿਕਰਮਕਹੂੰਹਸਤਦਾਨ॥
(ਕਈ) ਨੌਲੀ ਆਦਿ ਕਰਮ (ਕਰ ਰਹੇ ਹਨ ਅਤੇ) ਕਿਤੇ ਹਾਥੀ ਦਾਨ ਕੀਤੇ ਜਾ ਰਹੇ ਹਨ
Somewhere Yogic Karmas including neoli (purgation of intestines) are being practiced and somewhere elephants are being given as gifts.
निउली आदि करम कहूं हसत दान ॥
ਕਹੂੰਅਸ੍ਵਮੇਧਮਖਕੋਬਖਾਨ॥੧੫॥੧੩੫॥
ਅਤੇ ਕਿਤੇ ਅਸ਼੍ਵਮੇਧ ਯੱਗ ਦੀ ਮਹਿਮਾ ਗਾਈ ਜਾ ਰਹੀ ਹੈ ॥੧੫॥੧੩੫॥
Somewhere the horse sacrifices are being performed and their merits are being related.15.135.
कहूं अस्वमेध मख को बखान ॥१५॥१३५॥
ਕਹੂੰਕਰਤਬ੍ਰਹਮਬਿਦਿਆਬਿਚਾਰ॥
ਕਿਤੇ (ਕੋਈ) ਬ੍ਰਹਮ ਵਿਦਿਆ ਦਾ ਵਿਚਾਰ ਕਰਦੇ ਹਨ
Somewhere the Brahmins are holding discussions about Theology.
कहूं करत ब्रहम बिदिआ बिचार ॥
ਕਹੂੰਜੋਗਰੀਤਕਹੂੰਬ੍ਰਿੱਧਚਾਰ॥
ਅਤੇ ਕਿਤੇ (ਕੋਈ) ਜੋਗ ਰੀਤ (ਦੀ ਪਾਲਨਾ ਕਰ ਰਹੇ ਹਨ) ਅਤੇ ਕਿਤੇ ਸ੍ਰੇਸ਼ਠ ਅਤੇ ਮਹਾਨ ਆਚਾਰ ਕਰ ਰਹੇ ਹਨ,
Somewhere the Yogic methods are being practiced and somewhere the four stages of life are being followed.
कहूं जोग रीत कहूं ब्रिद्ध चार ॥
ਕਹੂੰਕਰਤਜੱਛਗੰਧ੍ਰਬਗਾਨ॥
ਕਿਤੇ ਯਕਸ਼ ਅਤੇ ਗੰਧਰਬ ਵਾਂਗ ਗਾ ਰਹੇ ਹਨ,
Somewhere the Yaksha and Gandharvas sing.
कहूं करत जच्छ गंध्रब गान ॥
ਕਹੂੰਧੂਪਦੀਪਕਹੂੰਅਰਘਦਾਨ॥੧੬॥੧੩੬॥
ਕਿਤੇ (ਕੋਈ) ਧੂਪ, ਦੀਪਕ (ਆਦਿ ਸਜਾ ਕੇ) ਆਰਤੀ ਕਰ ਰਹੇ ਹਨ ਅਤੇ ਕਿਤੇ (ਕੋਈ) ਅਰਘ ਦਾਨ ਕਰ ਰਹੇ ਹਨ ॥੧੬॥੧੩੬॥
Somewhere the offerings of incense, earthen lamps and libations are made. 16.136.
कहूं धूप दीप कहूं अरघ दान ॥१६॥१३६॥
ਕਹੂੰਪਿਤ੍ਰਕਰਮਕਹੂੰਬੇਦਰੀਤ॥
ਕਿਤੇ (ਕੋਈ) ਵੇਦ ਰੀਤ ਅਨੁਸਾਰ ਪਿਤਰੀ ਕਰਮ (ਕਰ ਰਿਹਾ ਹੈ)
Somewhere karmas are performed for the manes and somewhere the Vedic injunctions are followed.
कहूं पित्र करम कहूं बेद रीत ॥
ਕਹੂੰਨ੍ਰਿਤਨਾਚਕਹੂੰਗਾਨਗੀਤ॥
ਅਤੇ ਕਿਤੇ ਕੋਈ ਤਾਲ ਤੇ ਨਾਚ (ਕਰ ਰਿਹਾ ਹੈ ਅਤੇ) ਕਿਤੇ (ਕੋਈ) ਗੀਤ ਗਾ ਰਿਹਾ ਹੈ,
Somewhere the dances are accomplished and somewhere songs are sung.
कहूं न्रित नाच कहूं गान गीत ॥
ਕਹੂੰਕਰਤਸਾਸਤ੍ਰਸਿੰਮ੍ਰਿਤਉਚਾਰ॥
ਕਿਤੇ (ਕੋਈ) ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਉਚਾਰਨ (ਕਰ ਰਿਹਾ ਹੈ)
Somewhere the Shastras and Smritis are recited.
कहूं करत सासत्र सिंम्रित उचार ॥
ਕਈਭਜਤਏਕਪਗਨਿਰਾਧਾਰ॥੧੭॥੧੩੭॥
ਅਤੇ ਕਿਤੇ (ਕੋਈ) ਇਕ ਪੈਰ ਉਤੇ ਖੜੋ ਕੇ ਨਿਰਾਧਾਰ ਭਜਨ ਕਰ ਰਿਹਾ ਹੈ ॥੧੭॥੧੩੭॥
May pray standing on a single foot. 17.137.
कई भजत एक पग निराधार ॥१७॥१३७॥
ਕਈਨੇਹਦੇਹਕਈਗੇਹਵਾਸ॥
ਕਈ ਸ਼ਰੀਰ ਨਾਲ ਮੋਹ ਕਰਦੇ ਹਨ ਅਤੇ ਕਈ ਘਰ ਵਿਚ ਨਿਵਾਸ ਕਰਦੇ ਹਨ,
Many are attached to their bodies and many reside in their homes.
कई नेह देह कई गेह वास ॥
ਕਈਭ੍ਰਮਤਦੇਸਦੇਸਨਉਦਾਸ॥
ਕਈ ਉਦਾਸੀਨ ਹੋ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਫਿਰਦੇ ਹਨ,
Many wander in various countries as hermits.
कई भ्रमत देस देसन उदास ॥
ਕਈਜਲਨਿਵਾਸਕਈਅਗਨਿਤਾਪ॥
ਕਈ ਜਲ ਵਿਚ ਵਸਦੇ ਹਨ ਅਤੇ ਕਈ ਅਗਨੀ ਤਪਦੇ ਹਨ,
Many live in water and many endure the heat of fire.
कई जल निवास कई अगनि ताप ॥
ਕਈਜਪਤਉਰਧਲਟਕੰਤਜਾਪ॥੧੮॥੧੩੮॥
ਕਈ ਮੂਧੇ ਲਟਕ ਕੇ ਜਾਪ ਜਪਦੇ ਹਨ ॥੧੮॥੧੩੮॥
Many worship the Lord with face upside down. 18.138.
कई जपत उरध लटकंत जाप ॥१८॥१३८॥
ਕਈਕਰਤਜੋਗਕਲਪੰਪ੍ਰਜੰਤ॥
ਕਈ (ਲੋਕ) ਕਲਪਾਂ (ਜਿੰਨੇ ਲੰਬੇ ਸਮੇਂ) ਤਕ ਜੋਗ-ਸਾਧਨਾਂ ਕਰਦੇ ਹਨ,
Many practice Yoga for various kalpas (ages).
कई करत जोग कलपं प्रजंत ॥
ਨਹੀਤਦਪਿਤਾਸਪਾਯਤਨਅੰਤ॥
ਤਾਂ ਵੀ ਉਸ (ਪ੍ਰਭੂ) ਦਾ ਅੰਤ ਨਹੀਂ ਪਾ ਸਕਦੇ।
Still they cannot know the Lord's end.
नही तदपि तास पायत न अंत ॥
ਕਈਕਰਤਕੋਟਬਿੱਦਿਆਬਿਚਾਰ॥
ਕਈ ਕਰੋੜਾਂ ਵਿਦਿਆਵਾਂ ਦਾ ਵਿਚਾਰ ਕਰਦੇ ਹਨ,
Many a million indulge in the study of sciences.
कई करत कोट बिदिआ बिचार ॥
ਨਹੀਤਦਪਿਦਿਸਟਿਦੇਖੈਮੁਰਾਰ॥੧੯॥੧੩੯॥
ਤਾਂ ਵੀ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ ॥੧੯॥੧੩੯॥
Still they cannot behold the Sight of the Lord.19.139.
नही तदपि दिसटि देखै मुरार ॥१९॥१३९॥
ਬਿਨਭਗਤਿਸਕਤਿਨਹੀਪਰਤਪਾਨ॥
ਬਿਨਾ ਭਗਤੀ ਦੀ ਸ਼ਕਤੀ ਦੇ (ਪਰਮਾਤਮਾ) ਹੱਥ ਨਹੀਂ ਆਉਂਦਾ,
Without the power of devotion they cannot realise the Lord.
बिन भगति सकति नही परत पान ॥
ਬਹੁਕਰਤਹੋਮਅਰਜੱਗਦਾਨ॥
ਭਾਵੇਂ ਬਹੁਤ ਹੋਮ, ਯੱਗ ਅਤੇ ਦਾਨ (ਕਿਉਂ ਨ) ਕੀਤੇ ਜਾਣ,
Though they perform havens, hold Yagyas (sacrifices) and offer charities.
बहु करत होम अर जग दान ॥
ਬਿਨਏਕਨਾਮਇਕਚਿੱਤਲੀਨ॥
ਬਿਨਾ ਇਕ ਨਾਮ ਵਿਚ ਇਕਾਗਰ ਚਿੱਤ ਮਗਨ ਹੋਏ,
Without the single-minded absorption in he Lord's Name,
बिन एक नाम इक चित लीन ॥
ਫੋਕਟੋਸਰਬਧਰਮਾਬਿਹੀਨ॥੨੦॥੧੪੦॥
ਸਾਰੇ ਧਰਮ (ਵਾਸਤਵਿਕ ਧਰਮ-ਕਰਮ ਤੋਂ) ਵਾਂਝੇ ਹਨ ॥੨੦॥੧੪੦॥
All the religious rituals are useless. 20.140.
फोकटो सरब धरमा बिहीन ॥२०॥१४०॥
GURBANI.WORLD