LINE 01
ਮੈਨਪ੍ਰਭਾਬਾਚਕਾਨ੍ਰਹਜੂਸੋ॥
ਮੈਨਪ੍ਰਭਾ (ਨਾਂ ਦੀ ਗੋਪੀ) ਨੇ ਕ੍ਰਿਸ਼ਨ ਜੀ ਪ੍ਰਤਿ ਕਿਹਾ:
Speech of Mainprabha addressed to Krishna:
मैनप्रभा बाच कान्रह जू सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਮੈਨਪ੍ਰਭਾਹਰਿਪਾਸਹੁਤੀਸੁਨਕੈਬਤੀਯਾਤਬਬੋਲਿਉਠੀਹੈ॥
ਮੈਨਪ੍ਰਭਾ (ਨਾਂ ਦੀ ਗੋਪੀ ਜੋ) ਕ੍ਰਿਸ਼ਨ ਪਾਸ ਸੀ, (ਬਿੱਜਛਟਾ ਦੀ) ਗੱਲ ਸੁਣ ਕੇ ਉਸੇ ਵੇਲੇ ਬੋਲ ਪਈ।
मैनप्रभा हरि पास हुती सुन कै बतीया तब बोलि उठी है ॥
LINE 04
ਲਿਆਇਹੋਹਉਇਹਭਾਤਿਕਹਿਯੋਤੁਮਤੇਹਰਿਜੂਜੋਊਗ੍ਵਾਰਰੁਠੀਹੈ॥
ਇਸ ਤਰ੍ਹਾਂ ਕਹਿਣ ਲਗੀ, ਹੇ ਕ੍ਰਿਸ਼ਨ ਜੀ! ਜਿਹੜੀ ਗੋਪੀ ਤੁਹਾਡੇ ਨਾਲ ਰੁਸ ਗਈ ਹੈ, (ਮੈਂ ਉਸ ਨੂੰ) ਲਿਆਉਂਦੀ ਹਾਂ।
A gopi named Mainprabha, who was standing near Krishna, listening to the messenger, said, “O Krishna! the gopi who was become angry with you, I shall bring her.”
लिआइ हो हउ इह भाति कहियो तुम ते हरि जू जोऊ ग्वार रुठी है ॥
LINE 05
ਕਾਨ੍ਰਹਕੇਪਾਇਨਪੈਤਬਹੀਸੁਲਿਯਾਵਨਤਾਹੀਕੇਕਾਜਉਠੀਹੈ॥
ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਉਸੇ ਵੇਲੇ ਉਸ ਨੂੰ ਲਿਆਉਣ ਲਈ ਉਠ ਖੜੋਤੀ।
In order to bring her to Krishna, that gopi got up
कान्रह के पाइन पै तब ही सु लियावन ताही के काज उठी है ॥
LINE 06
ਸੁੰਦਰਤਾਮੁਖਊਪਰਤੇਮਨੋਕੰਜਪ੍ਰਭਾਸਭਵਾਰਸੁਟੀਹੈ੬੯੪॥॥
(ਉਸ ਦੇ) ਮੂੰਹ ਦੀ ਸੁੰਦਰਤਾ ਤੋਂ ਮਾਨੋ ਕਮਲ ਦੀ ਸਾਰੀ ਸੁੰਦਰਤਾ ਨੂੰ ਵਾਰ ਦਿੱਤਾ ਗਿਆ ਹੋਵੇ ॥੬੯੪॥
Seeing her beauty, it seems that the lotus has sacrificed all its beauty on her.694.
सुंदरता मुख ऊपर ते मनो कंज प्रभा सभ वार सुटी है ॥६९४॥
LINE 07
ਹਰਿਪਾਇਨਪੈਇਹਭਾਤਿਕਹਿਯੋਹਰਿਜੂਉਹਕੇਢਿਗਹਉਚਲਿਜੈਹੋ॥
ਕ੍ਰਿਸ਼ਨ ਦੇ ਪੈਰੀਂ ਪੈ ਕੇ (ਉਸ ਨੇ) ਇਸ ਤਰ੍ਹਾਂ ਕਿਹਾ, ਹੇ ਸ੍ਰੀ ਕ੍ਰਿਸ਼ਨ! ਮੈਂ ਹੁਣੇ ਹੀ ਉਸ ਕੋਲ ਚਲੀ ਜਾਂਦੀ ਹਾਂ।
हरि पाइन पै इह भाति कहियो हरि जू उह के ढिग हउ चलि जैहो ॥
LINE 08
ਜਾਹੀਉਪਾਵਤੇਆਇਹੈਸੁੰਦਰਿਤਾਹੀਉਪਾਇਮਨਾਇਲਿਯੈਹੋ॥
ਜਿਸ ਉਪਾ ਨਾਲ ਉਹ ਸੁੰਦਰੀ (ਰਾਧਾ) ਆਵੇਗੀ, ਉਸੇ ਉਪਾ ਨਾਲ ਉਸ ਨੂੰ ਮੰਨਾ ਲਿਆਵਾਂਗੀ।
Standing near Krishna, Mainprabha said, “I shall go myself to her and with whatever means she comes, I shall persuade and bring her
जा ही उपाव ते आइ है सुंदरि ताही उपाइ मनाइ लियै हो ॥
LINE 09
ਪਾਇਨਪੈਬਿਨਤੀਅਨਕੈਰਿਝਵਾਇਕੈਸੁੰਦਰਿਗ੍ਵਾਰਿਮਨੈਹੋ॥
ਪੈਰੀਂ ਪੈ ਕੇ, ਬੇਨਤੀਆਂ ਕਰ ਕੇ, ਰਿਝਾ ਕੇ (ਉਸ) ਸੁੰਦਰ ਗੋਪੀ (ਰਾਧਾ) ਨੂੰ ਮਨਾ ਲਵਾਂਗੀ।
“I shall get the assent of that winsome gopi, either by falling at her feet, or by request or getting her pleased
पाइन पै बिनतीअन कै रिझवाइ कै सुंदरि ग्वारि मनैहो ॥
LINE 10
ਆਜਹੀਤੋਢਿਗਆਨਿਮਿਲੈਹੋਜੂਲ੍ਯਾਏਬਿਨਾਤੁਮਰੀਨਕਹੈਹੋ੬੯੫॥॥
(ਮੈਂ) ਅਜ ਹੀ ਤੁਹਾਡੇ ਕੋਲ ਲਿਆ ਕੇ ਮਿਲਾ ਦੇਵਾਂਗੀ ਅਤੇ ਤੁਹਾਡੇ ਕੋਲ ਲਿਆਏ ਬਿਨਾ ਤੁਹਾਡੀ ਨਹੀਂ ਅਖਵਾਵਾਂਗੀ ॥੬੯੫॥
I shall bring her to you even today, otherwise I shall not be called yours.”695.
आज ही तो ढिग आनि मिलैहो जू ल्याए बिना तुमरी न कहै हो ॥६९५॥
LINE 11
ਹਰਿਪਾਇਨਪੈਤਿਹਠਉਰਚਲੀਕਬਿਸ੍ਯਾਮਕਹੈਫੁਨਿਮੈਨਪ੍ਰਭਾ॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਫਿਰ ਮੈਨ ਪ੍ਰਭਾ ਉਸ ਸਥਾਨ ਵਲ ਚਲ ਪਈ।
Getting up from near Krishna, Mainprabha started
हरि पाइन पै तिह ठउर चली कबि स्याम कहै फुनि मैनप्रभा ॥
LINE 12
ਜਿਹਕੇਨਹੀਤੁਲਿਮੰਦੋਦਰਿਹੈਜਿਹਤੁਲਤ੍ਰੀਯਾਨਹੀਇੰਦ੍ਰਸਭਾ॥
ਜਿਸ ਦੇ ਸਮਾਨ ਸੋਹਣੀ ਮੰਦੋਦਰੀ ਨਹੀਂ ਹੈ ਅਤੇ ਜਿਸ ਵਰਗੀ ਇਸਤਰੀ ਇੰਦਰ ਦੀ ਸਭਾ ਵਿਚ ਵੀ ਨਹੀਂ ਹੈ।
Mandodari does not equal her in beauty and none the damsels of the court of Indra, has any charm before her
जिह के नही तुलि मंदोदरि है जिह तुल त्रीया नही इंद्र सभा ॥
LINE 13
ਜਿਹਕੋਮੁਖਸੁੰਦਰਰਾਜਤਹੈਇਹਭਾਤਿਲਸੈਤ੍ਰੀਯਾਵਾਕੀਅਭਾ॥
ਜਿਸ ਦੇ ਮੁਖ ਉਤੇ ਸੁੰਦਰਤਾ ਸੁਸ਼ੋਭਿਤ ਹੈ ਅਤੇ ਉਸ ਇਸਤਰੀ ਦੀ ਸੁੰਦਰਤਾ ਇਸ ਤਰ੍ਹਾਂ ਚਮਕ ਰਹੀ ਹੈ,
जिह को मुख सुंदर राजत है इह भाति लसै त्रीया वा की अभा ॥
LINE 14
ਮਨੋਚੰਦਕੁਰੰਗਨਕੇਹਰਕੀਰਪ੍ਰਭਾਕੋਸਭੋਧਨਯਾਹਿਲਭਾ੬੯੬॥॥
ਮਾਨੋ ਚੰਦ੍ਰਮਾ, ਹਿਰਨਾਂ, ਸ਼ੇਰਾਂ ਅਤੇ ਤੋਤਿਆਂ (ਆਦਿਕਾਂ) ਨੇ ਸੁੰਦਰਤਾ ਦਾ ਸਾਰਾ ਧਨ ਇਸ ਕੋਲੋਂ ਹੀ ਲਭਿਆ ਹੈ ॥੬੯੬॥
The glory of this woman’s charming face appears like this that the moon, deer, lion and parrot have borrowed their wealth of beauty from her.696.
मनो चंद कुरंगन केहर कीर प्रभा को सभो धन याहि लभा ॥६९६॥
GURBANI.WORLD