ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 379
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਤੀਨੋਲੋਕਪਤਿਅਤਿਜੁਧੁਕਰਿਕੋਪਿਭਰੇਤਊਨੇਠਉਰਜਹਾਬਰਬੀਰਅਤਿਸ੍ਵੈਰਹੇ॥
ਤਿੰਨਾਂ ਲੋਕਾਂ ਦੇ ਸੁਆਮੀ (ਸ੍ਰੀ ਕ੍ਰਿਸ਼ਨ) ਕ੍ਰੋਧ ਨਾਲ ਭਰੇ ਹੋਏ ਬਹੁਤ ਯੁੱਧ ਕਰਦੇ ਹਨ ਜਿਥੇ ਬਹੁਤ ਸਾਰੇ ਬਲਵਾਨ ਯੋਧੇ (ਮੌਤ ਦੀ) ਨੀਂਦਰ ਸੌਂ ਰਹੇ ਹਨ। ਸੂਰਮੇ ਇਸ ਤਰ੍ਹਾਂ ਗਿਰੇ ਪਏ ਹਨ,
Where great warriors are standing firmly, there Krishna is fighting greatly enraged’
तीनो लोक पति अति जुधु करि कोपि भरे तऊने ठउर जहा बरबीर अति स्वै रहे ॥
LINE 03
ਐਸੇਬੀਰਗਿਰੇਜੈਸੇਬਾਢੀਕੇਕਟੇਤੇਰੂਖਗਿਰੇਬਿਸੰਭਾਰੁਅਸਿਹਾਥਨਨਹੀਗਹੇ॥
ਜਿਵੇਂ ਤਰਖਾਣ ਦੇ ਕਟੇ ਹੋਏ ਬ੍ਰਿਛ ਡਿਗੇ ਹੋਏ ਹੁੰਦੇ ਹਨ। (ਸਾਰੇ) ਬੇਸੁਧ ਹਨ, ਤਲਵਾਰਾਂ ਨੂੰ ਹੱਥ ਵਿਚ ਪਕੜ ਨਹੀਂ ਸਕਦੇ।
The warriors are falling like the trees being cut by the carpenter
ऐसे बीर गिरे जैसे बाढी के कटे ते रूख गिरे बिसंभारु असि हाथन नही गहे ॥
LINE 04
ਅਤਿਹੀਤਰੰਗਨੀਉਠੀਹੈਤਹਾਜੋਧਨਤੈਸੀਸਸਮਬਟੇਅਸਿਨਕ੍ਰਭਾਤਿਹ੍ਵੈਬਹੇ॥
(ਉਥੇ) ਵੱਡੀ ਨਦੀ ਉਠ ਖੜੋਤੀ ਹੈ (ਅਰਥਾਤ ਪੈਦਾ ਹੋ ਗਈ ਹੈ) ਉਸ ਵਿਚ ਯੋਧਿਆਂ ਦੇ ਸਿਰ ਵਟਿਆਂ ਵਾਂਗ ਹਨ, (ਪਾਣੀ ਰੂਪ ਲਹੂ ਵਿਚ) ਤਲਵਾਰਾਂ ਤੰਦੂਇਆਂ ਦੇ ਸਮਾਨ ਵਹਿ ਰਹੀਆਂ ਹਨ।
There is a flood of warriors and the heads and swords are flowing the blood
अति ही तरंगनी उठी है तहा जोधन तै सीस सम बटे असि नक्र भाति ह्वै बहे ॥
LINE 05
ਗੋਰੇਪੈਬਰਦਚੜਿਆਇਥੇਬਰਦਪਤਿਗੋਰੀਗਉਰਾਗੋਰੇਰੁਦ੍ਰਰਾਤੇਰਾਤੇਹ੍ਵੈਰਹੇ੮੩੬॥॥
(ਉਥੇ) ਚਿੱਟੇ ਬਲਦ ਉਪਰ ਸ਼ਿਵ ਚੜ੍ਹ ਕੇ ਆਇਆ ਸੀ, ਪਾਰਬਤੀ ਗੋਰੀ ਸੀ, ਰੁਦਰ ਗੋਰਾ ਸੀ, ਪਰ (ਲਹੂ ਨਾਲ) ਲਾਲੋ ਲਾਲ ਹੋ ਗਏ ਹਨ ॥੮੩੬॥
Shiva and Gauri had come riding on the white bull, but here they were dyed in red.836.
गोरे पै बरद चड़ि आइ थे बरद पति गोरी गउरा गोरे रुद्र राते राते ह्वै रहे ॥८३६॥
LINE 06
ਕ੍ਰੋਧਭਰੇਕਾਨ੍ਰਹਬਲਭਦ੍ਰਜੂਨੈਕੀਨੋਰਨਭਾਗਗਏਭਟਨਸੁਭਟਠਾਢਕੁਇਰਹਿਯੋ॥
ਕ੍ਰੋਧ ਨਾਲ ਭਰੇ ਹੋਏ ਕ੍ਰਿਸ਼ਨ ਅਤੇ ਬਲਰਾਮ ਜੀ ਨੇ (ਅਜਿਹਾ) ਯੁੱਧ ਕੀਤਾ ਕਿ ਸਾਰੇ ਯੋਧੇ ਭਜ ਗਏ (ਅਤੇ ਕੋਈ ਇਕ) ਵੱਡਾ ਸੂਰਮਾ (ਉਥੇ) ਖੜੋਤਾ ਨਾ ਰਹਿ ਸਕਿਆ।
Krishna and Balram fought the battle in great ire, which caused all the warriors to run away
क्रोध भरे कान्रह बलभद्र जू नै कीनो रन भाग गए भट न सुभट ठाढ कुइ रहियो ॥
LINE 07
ਐਸੇਝੂਮਿਪਰੇਬੀਰਮਾਰੇਧਨਟੂਕਨਕੇਮਾਨੋਕੰਸਰਾਜਾਜੂਕੋਸਾਰੋਦਲੁਸ੍ਵੈਰਹਿਯੋ॥
ਧਨੁਸ਼ ਦੇ ਟੋਟਿਆਂ ਨਾਲ ਮਾਰੇ ਹੋਏ ਯੋਧੇ ਇਸ ਪ੍ਰਕਾਰ ਘੁੰਮੇਰੀ ਖਾ ਕੇ (ਧਰਤੀ ਉਤੇ) ਡਿਗੇ ਪਏ ਸਨ, ਮਾਨੋ ਕੰਸ ਰਾਜਾ ਦੇ ਸਾਰੇ ਦਲ ਸੌਂ ਰਹੇ ਹੋਣ।
The warriors fell on being struck by the bits of the bow and it seemed that the whole army of king Kansa fell on the earth
ऐसे झूमि परे बीर मारे धन टूकन के मानो कंस राजा जू को सारो दलु स्वै रहियो ॥
LINE 08
ਕੇਤੇਉਠਿਭਾਗੇਕੇਤੇਜੁਧਹੀਕੋਫੇਰਿਲਾਗੇਸੋਊਸਮਬਨਹਰਹਰਿਤਾਤੋਹ੍ਵੈਕਹਿਯੋ॥
(ਸੁਰਤ ਪਰਤਣ ਤੇ) ਕਈ ਉਠ ਕੇ ਭਜ ਗਏ ਹਨ, ਕਈ ਫਿਰ ਯੁੱਧ ਵਿਚ ਲਗ ਗਏ ਹਨ, ਜੰਗਲ ਦੀ ਅੱਗ ਵਾਂਗ ਤਪ ਕੇ ਕ੍ਰਿਸ਼ਨ ਨੇ ਉਨ੍ਹਾਂ ਨੂੰ ਵੰਗਾਰਿਆ ਹੈ।
Many warriors got up and ran away and many were again absorbed in fighting
केते उठि भागे केते जुध ही को फेरि लागे सोऊ सम बन हर हरि तातो ह्वै कहियो ॥
LINE 09
ਗਜਨਕੇਸੁੰਡਨਤੇਐਸੇਛੀਟੈਛੂਟੀਜਾਤੇਅੰਬਰਅਨੂਪਲਾਲਛੀਟਛਬਿਹ੍ਵੈਰਹਿਯੋ੮੩੭॥॥
ਹਾਥੀਆਂ ਦੇ ਸੁੰਡਾਂ ਵਿਚੋਂ (ਲਹੂ ਦੀਆਂ) ਛਿੱਟਾਂ ਇਸ ਤਰ੍ਹਾਂ ਛੁਟੀਆਂ ਹਨ, ਜਿਸ ਕਰ ਕੇ ਆਕਾਸ਼ ਲਾਲ ਰੰਗ ਦੀ ਅਨੂਪਮ ਛੀਂਟ ਵਰਗੀ ਸੁੰਦਰਤਾ ਵਾਲਾ ਹੋ ਰਿਹਾ ਹੈ ॥੮੩੭॥
The Lord Krishna also began to burn with anger like the hot water in the forest, there is splash of blood from the trunks of the elephants and the whole sky is looking reddish like the red splash.837
गजन के सुंडन ते ऐसे छीटै छूटी जा ते अंबर अनूप लाल छीट छबि ह्वै रहियो ॥८३७॥
GURBANI.WORLD