ੴ ਸਤਿਗੁਰ ਪ੍ਰਸਾਦਿ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਸਤਿਗੁਰਪ੍ਰਸਾਦਿ॥
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ੧
पउड़ी १
LINE 03
ਸਤਿਗੁਰਨਾਨਕਦੇਉਆਪੁਉਪਾਇਆ।
ਸਤਿਗੁਰ ਨਾਨਕ ਦੇਵ (ਜੀ ਨੂੰ ਵਾਹਿਗੁਰੂ ਨੇ) ਆਪ ਬਣਾਇਆ ਹੈ।
God himself created the true Guru Nanak.
सतिगुर नानक देउ आपु उपाइआ ।
LINE 04
ਗੁਰਅੰਗਦੁਗੁਰਸਿਖੁਬਬਾਣੇਆਇਆ।
ਗੁਰੂ ਅੰਗਦ ਜੀ ਗੁਰੂ ਦੇ ਸਿੱਖ ਹੋ ਕੇ ਬਾਬੇ ਦੀ ਸ਼ਰਣੀ ਆ ਪਏ, (ਗੱਲ ਕੀ ਆਪ ਬੀ ਬਾਬੇ ਜੀ ਦਾ ਰੂਪ ਹੋਏ)।
Becoming Sikh of the Guru, Guru Angad joined this family.
गुर अंगदु गुरसिखु बबाणे आइआ ।
LINE 05
ਗੁਰਸਿਖੁਹੈਗੁਰਅਮਰੁਸਤਿਗੁਰਭਾਇਆ।
(ਤੀਜੇ) ਗੁਰੂ ਅਮਰਦਾਸ ਜੀ ਗੁਰੂ ਦੇ ਸਿਖ ਹੋਏ (ਤੇ) ਸਤਿਗੁਰੂ (ਅੰਗਦ ਜੀ) ਨੂੰ ਪਿਆਰੇ ਲੱਗੇ।
Liked by the true Guru, Guru Amar Das became Sikh of the Guru.
गुरसिखु है गुर अमरु सतिगुर भाइआ ।
LINE 06
ਰਾਮਦਾਸੁਗੁਰਸਿਖੁਗੁਰੁਸਦਵਾਇਆ।
(ਚੌਥੇ) ਗੁਰੂ ਰਾਮਦਾਸ ਜੀ ਨੇ ਬੀ ਗੁਰ ਸਿਖ ਹੋਕੇ ਗੁਰੂ ਸਦਵਾਇਆ।
Then Ram Das, the Sikh of the Guru came to be known as the Guru.
रामदासु गुरसिखु गुरु सदवाइआ ।
LINE 07
ਗੁਰੁਅਰਜਨੁਗੁਰਸਿਖੁਪਰਗਟੀਆਇਆ।
(ਪੰਚਮ ਗੁਰੂ) ਗੁਰੂ ਅਰਜਨ ਜੀ ਗੁਰੂ ਦੇ ਸਿਖ ਹੋ ਕੇ ਪਰਗਟ ਹੋਏ, (ਭਾਵ ਪੁੱਤਰ ਪੂਣੇ ਦਾ ਅਭਿਮਾਨ ਨਹੀਂ ਕੀਤਾ)।
Thereafter came Guru Arjan as the disciple of the Guru (and got established as the Guru).
गुरु अरजनु गुरसिखु परगटी आइआ ।
LINE 08
ਗੁਰਸਿਖੁਹਰਿਗੋਵਿੰਦੁਨਲੁਕੈਲੁਕਾਇਆ੧।।
ਛੀਵੇਂ ਗੁਰੂ ਹਰਿਗੋਬਿੰਦ ਜੀ ਸਿਖ ਹੋਣ ਕਰ ਕੇ (ਗੁਰੂ ਹੋਏ ਜੋ ਕਿਸੇ ਦੇ) ਲੁਕਾਏ ਲੁਕ ਨਹੀਂ ਸਕਦੇ।
Hargobind, the Sikh of the Guru cannot remain concealed even if somebody wishes to (and this further means that all the Gurus had the same light).
गुरसिखु हरिगोविंदु न लुकै लुकाइआ ।१।
GURBANI.WORLD