ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 379
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਤੂਬਿਅੰਤੁਅਵਿਗਤੁਅਗੋਚਰੁਇਹੁਸਭੁਤੇਰਾਆਕਾਰੁ
(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦ੍ਰਿਸ਼ਟ ਹੈਂ, ਤੂੰ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ।
You are Infinite, Eternal and Incomprehensible; all this is Your Creation.
तू बिअंतु अविगतु अगोचरु इहु सभु तेरा आकारु ॥
LINE 03
ਕਿਆਹਮਜੰਤਕਰਹਚਤੁਰਾਈਜਾਂਸਭੁਕਿਛੁਤੁਝੈਮਝਾਰਿ॥॥
ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ? ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ ॥੧॥
What clever games can we play, when everything is contained in You? ||1||
किआ हम जंत करह चतुराई जां सभु किछु तुझै मझारि ॥१॥
LINE 04
ਮੇਰੇਸਤਿਗੁਰਅਪਨੇਬਾਲਿਕਰਾਖਹੁਲੀਲਾਧਾਰਿ
ਹੇ ਮੇਰੇ ਸਤਿਗੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ।
O my True Guru, protect me, Your child, through the power of Your play.
मेरे सतिगुर अपने बालिक राखहु लीला धारि ॥
LINE 05
ਦੇਹੁਸੁਮਤਿਸਦਾਗੁਣਗਾਵਾਮੇਰੇਠਾਕੁਰਅਗਮਅਪਾਰ॥॥ਰਹਾਉ
ਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥
Grant me the good sense to ever sing Your Glorious Praises, O my Inaccessible and Infinite Lord and Master. ||1||Pause||
देहु सुमति सदा गुण गावा मेरे ठाकुर अगम अपार ॥१॥ रहाउ ॥
LINE 06
ਜੈਸੇਜਨਨਿਜਠਰਮਹਿਪ੍ਰਾਨੀਓਹੁਰਹਤਾਨਾਮਅਧਾਰਿ
(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ।
The mortal is preserved in the womb of his mother, by the Support of the Naam, the Name of the Lord;
जैसे जननि जठर महि प्रानी ओहु रहता नाम अधारि ॥
LINE 07
ਅਨਦੁਕਰੈਸਾਸਿਸਾਸਿਸਮੑਾਰੈਨਾਪੋਹੈਅਗਨਾਰਿ॥॥
(ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ ॥੨॥
he makes merry, and with each and every breath he remembers the Lord, and the fire does not touch him. ||2||
अनदु करै सासि सासि समारै ना पोहै अगनारि ॥२॥
LINE 08
ਪਰਧਨਪਰਦਾਰਾਪਰਨਿੰਦਾਇਨਸਿਉਪ੍ਰੀਤਿਨਿਵਾਰਿ
(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ।
Others' wealth, others' wives, and the slander of others - renounce your craving for these.
पर धन पर दारा पर निंदा इन सिउ प्रीति निवारि ॥
LINE 09
ਚਰਨਕਮਲਸੇਵੀਰਿਦਅੰਤਰਿਗੁਰਪੂਰੇਕੈਆਧਾਰਿ॥॥
(ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੩॥
Serve the Lord's Lotus Feet within your heart, and hold to the Support of the Perfect Guru. ||3||
चरन कमल सेवी रिद अंतरि गुर पूरे कै आधारि ॥३॥
LINE 10
ਗ੍ਰਿਹੁਮੰਦਰਮਹਲਾਜੋਦੀਸਹਿਨਾਕੋਈਸੰਗਾਰਿ
(ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ।
Houses, mansions and palaces which you see - none of these shall go with you.
ग्रिहु मंदर महला जो दीसहि ना कोई संगारि ॥
LINE 11
ਜਬਲਗੁਜੀਵਹਿਕਲੀਕਾਲਮਹਿਜਨਨਾਨਕਨਾਮੁਸਮੑਾਰਿ੪੩੭॥॥॥
ਹੇ ਦਾਸ ਨਾਨਕ! (ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ॥੪॥੩੭॥
As long as you live in this Dark Age of Kali Yuga, O servant Nanak, remember the Naam, the Name of the Lord. ||4||37||
जब लगु जीवहि कली काल महि जन नानक नामु समारि ॥४॥३७॥
GURBANI.WORLD