ਮਃ ੨ ॥

ਰਾਗੁ ਮਾਝ ਗੁਰੂ ਅੰਗਦ ਦੇਵ ਜੀ ਅੰਗ 139
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੨॥
Second Mahalaa:
मः २ ॥
LINE 02
ਦਿਸੈਸੁਣੀਐਜਾਣੀਐਸਾਉਨਪਾਇਆਜਾਇ॥
(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।
He is seen, heard and known, but His subtle essence is not obtained.
दिसै सुणीऐ जाणीऐ साउ न पाइआ जाइ ॥
LINE 03
ਰੁਹਲਾਟੁੰਡਾਅੰਧੁਲਾਕਿਉਗਲਿਲਗੈਧਾਇ॥
(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?
How can the lame, armless and blind person run to embrace the Lord?
रुहला टुंडा अंधुला किउ गलि लगै धाइ ॥
LINE 04
ਭੈਕੇਚਰਣਕਰਭਾਵਕੇਲੋਇਣਸੁਰਤਿਕਰੇਇ॥
ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,
Let the Fear of God be your feet, and let His Love be your hands; let His Understanding be your eyes.
भै के चरण कर भाव के लोइण सुरति करेइ ॥
LINE 05
ਨਾਨਕੁਕਹੈਸਿਆਣੀਏਇਵਕੰਤਮਿਲਾਵਾਹੋਇ੨॥॥
ਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥
Says Nanak, in this way, O wise soul-bride, you shall be united with your Husband Lord. ||2||
नानकु कहै सिआणीए इव कंत मिलावा होइ ॥२॥
GURBANI.WORLD