ਰਾਗੁ ਸੂਹੀ ਮਹਲਾ ੫ ਘਰੁ ੩ ॥

ਰਾਗੁ ਸੂਹੀ ਗੁਰੂ ਅਰਜਨ ਦੇਵ ਜੀ ਅੰਗ 760
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਸੂਹੀਮਹਲਾ੫ਘਰੁ੩॥
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, Third House:
रागु सूही महला ५ घरु ३ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮਿਥਨਮੋਹਅਗਨਿਸੋਕਸਾਗਰ॥
ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ-
Attachment to sex is an ocean of fire and pain.
मिथन मोह अगनि सोक सागर ॥
LINE 04
ਕਰਿਕਿਰਪਾਉਧਰੁਹਰਿਨਾਗਰ੧॥॥
ਹੇ ਸੋਹਣੇ ਹਰੀ! ਕਿਰਪਾ ਕਰ ਕੇ (ਸਾਨੂੰ) ਬਚਾ ਲੈ ॥੧॥
By Your Grace, O Sublime Lord, please save me from it. ||1||
करि किरपा उधरु हरि नागर ॥१॥
LINE 05
ਚਰਣਕਮਲਸਰਣਾਇਨਰਾਇਣ॥
ਹੇ ਨਾਰਾਇਣ! (ਅਸੀਂ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ।
I seek the Sanctuary of the Lotus Feet of the Lord.
चरण कमल सरणाइ नराइण ॥
LINE 06
ਦੀਨਾਨਾਥਭਗਤਪਰਾਇਣ੧॥॥ਰਹਾਉ॥
ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ॥੧॥ ਰਹਾਉ ॥
He is the Master of the meek, the Support of His devotees. ||1||Pause||
दीना नाथ भगत पराइण ॥१॥ रहाउ ॥
LINE 07
ਅਨਾਥਾਨਾਥਭਗਤਭੈਮੇਟਨ॥
ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! (ਮੈਨੂੰ ਗੁਰੂ ਦੀ ਸੰਗਤਿ ਬਖ਼ਸ਼)
Master of the masterless, Patron of the forlorn, Eradicator of fear of His devotees.
अनाथा नाथ भगत भै मेटन ॥
LINE 08
ਸਾਧਸੰਗਿਜਮਦੂਤਨਭੇਟਨ੨॥॥
ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ॥੨॥
In the Saadh Sangat, the Company of the Holy, the Messenger of Death cannot even touch them. ||2||
साधसंगि जमदूत न भेटन ॥२॥
LINE 09
ਜੀਵਨਰੂਪਅਨੂਪਦਇਆਲਾ॥
ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! (ਆਪਣੀ ਸਿਫ਼ਤਿ-ਸਾਲਾਹ ਬਖ਼ਸ਼),
The Merciful, Incomparably Beautiful, Embodiment of Life.
जीवन रूप अनूप दइआला ॥
LINE 10
ਰਵਣਗੁਣਾਕਟੀਐਜਮਜਾਲਾ੩॥॥
ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ॥੩॥
Vibrating the Glorious Virtues of the Lord, the noose of the Messenger of Death is cut away. ||3||
रवण गुणा कटीऐ जम जाला ॥३॥
LINE 11
ਅੰਮ੍ਰਿਤਨਾਮੁਰਸਨਨਿਤਜਾਪੈ॥
ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ,
One who constantly chants the Ambrosial Nectar of the Naam with his tongue,
अंम्रित नामु रसन नित जापै ॥
LINE 12
ਰੋਗਰੂਪਮਾਇਆਨਬਿਆਪੈ੪॥॥
ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ ॥੪॥
is not touched or affected by Maya, the embodiment of disease. ||4||
रोग रूप माइआ न बिआपै ॥४॥
LINE 13
ਜਪਿਗੋਬਿੰਦਸੰਗੀਸਭਿਤਾਰੇ॥
ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
Chant and meditate on God, the Lord of the Universe, and all of your companions shall be carried across;
जपि गोबिंद संगी सभि तारे ॥
LINE 14
ਪੋਹਤਨਾਹੀਪੰਚਬਟਵਾਰੇ੫॥॥
ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ ॥੫॥
the five thieves will not even approach. ||5||
पोहत नाही पंच बटवारे ॥५॥
LINE 15
ਮਨਬਚਕ੍ਰਮਪ੍ਰਭੁਏਕੁਧਿਆਏ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,
One who meditates on the One God in thought, word and deed
मन बच क्रम प्रभु एकु धिआए ॥
LINE 16
ਸਰਬਫਲਾਸੋਈਜਨੁਪਾਏ੬॥॥
ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ ॥੬॥
- that humble being receives the fruits of all rewards. ||6||
सरब फला सोई जनु पाए ॥६॥
LINE 17
ਧਾਰਿਅਨੁਗ੍ਰਹੁਅਪਨਾਪ੍ਰਭਿਕੀਨਾ॥
ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ,
Showering His Mercy, God has made me His own;
धारि अनुग्रहु अपना प्रभि कीना ॥
LINE 18
ਕੇਵਲਨਾਮੁਭਗਤਿਰਸੁਦੀਨਾ੭॥॥
ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ ॥੭॥
He has blessed me with the unique and singular Naam, and the sublime essence of devotion. ||7||
केवल नामु भगति रसु दीना ॥७॥
LINE 19
ਆਦਿਮਧਿਅੰਤਿਪ੍ਰਭੁਸੋਈ॥
ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ।
In the beginning, in the middle, and in the end, He is God.
आदि मधि अंति प्रभु सोई ॥
LINE 20
ਨਾਨਕਤਿਸੁਬਿਨੁਅਵਰੁਨਕੋਈ੮੧੨॥॥॥॥
ਹੇ ਨਾਨਕ! ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ ॥੮॥੧॥੨॥
O Nanak, without Him, there is no other at all. ||8||1||2||
नानक तिसु बिनु अवरु न कोई ॥८॥१॥२॥
GURBANI.WORLD