ਫੁਲਾਂ ਅੰਦਰਿ ਵਾਸੁ ਹੈ ਹੋਇ ਭਵਰੁ ਲੁਭਾਣਾ ।

ਵਾਰ ੨ ਭਾਈ ਗੁਰਦਾਸ ਜੀ ਅੰਗ 2
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਫੁਲਾਂਅੰਦਰਿਵਾਸੁਹੈਹੋਇਭਵਰੁਲੁਭਾਣਾ।
ਫੁੱਲਾਂ ਵਿਚ ਵਾਸ਼ਨਾ (ਆ ਪਈ) ਹੈ (ਜਿਸ ਪਰ) ਭੌਰਾ ਲੋਭ ਰਿਹਾ ਹੈ;
The Lord is the fragrance in flowers and becoming black bee He is attracted towards flowers.
फुलां अंदरि वासु है होइ भवरु लुभाणा ।
LINE 02
ਅੰਬਾਂਅੰਦਰਿਰਸਧਰੇਕੋਇਲਰਸੁਮਾਣਾ।
ਅੰਬਾਂ ਵਿਖੇ ਮਿਠਾਸ ਧਰੀ ਹੈ, ਕੋਇਲ (ਜਿਸਦੇ) ਰਸ ਨੂੰ ਮਾਣਦੀ ਹੈ।
Sap in the mangoes is He and becoming nightingale He enjoys the same.
अंबां अंदरि रस धरे कोइल रसु माणा ।
LINE 03
ਮੋਰਬਬੀਹਾਹੋਇਕੈਘਣਵਰਸਸਿਞਾਣਾ।
ਮੋਰ ਤੇ ਚਾਤ੍ਰਿਕ (ਪ੍ਰਸੰਨ) ਹੁੰਦੇ ਹਨ ਜਦ ਬੱਦਲ ਵਰ੍ਹਦਾ ਵੇਖਦੇ ਹਨ।
Becoming peacock and the rain bird (papthd) only He identifies the delight in raining of the clouds.
मोर बबीहा होइ कै घण वरस सिञाणा ।
LINE 04
ਖੀਰਨੀਰਸੰਜੋਗਹੋਇਕਲੀਕੰਦਵਖਾਣਾ।
ਦੁੱਧ ਤੇ ਪਾਣੀ ਦਾ (ਜਿਕੂੰ) ਸੰਜੋਗ (ਮੇਲ ਯਾ ਪਿਆਰ) ਹੈ, (ਯਾ ਖੰਡ ਤੇ ਖੋਏ ਦਾ ਜਿੱਕੂੰ ਸੰਜੋਗ) ਕਲਾਕੰਦ ਵਿਚ ਕਹੀਦਾ ਹੈ।
He transforms Himself into variegated sweets by becoming milk and water.
खीर नीर संजोग होइ कलीकंद वखाणा ।
LINE 05
ਓਅੰਕਾਰੁਆਕਾਰੁਕਰਿਹੋਇਪਿੰਡਪਰਾਣਾ।
(ਤਿਕੂੰ) ਓਅੰਕਾਰ ਸਰੂਪ ਰਚਕੇ ਦੇਹ ਤੇ ਜਿੰਦ ਹੋ ਜਾਂਦਾ ਹੈ।
The same Formless Lord assuming different forms is residing in all the bodies.
ओअंकारु आकारु करि होइ पिंड पराणा ।
LINE 06
ਆਪੇਆਪਿਵਰਤਦਾਗੁਰਮੁਖਿਪਰਵਾਣਾ੨੦੨।।।ਦੁਇ।
ਆਪੇ ਆਪ ਵਰਤ ਰਿਹਾ ਹੈ (ਪਰ) ਪ੍ਰਮਾਣ ਗੁਰਮੁਖਾਂ ਨੇ ਕੀਤਾ ਹੈ।
He is omnipresent in all substances and activities and gurmukhs bow before all such stages.
आपे आपि वरतदा गुरमुखि परवाणा ।२०।२। दुइ ।
GURBANI.WORLD