ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1339
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸਿੰਘਨਰਿੰਦਰਭੂਪਇਕਨ੍ਰਿਪਬਰ॥
ਨਰਿੰਦ੍ਰ ਸਿੰਘ ਨਾਂ ਦਾ ਇਕ ਉੱਤਮ ਰਾਜਾ ਸੀ।
सिंघ नरिंदर भूप इक न्रिप बर ॥
LINE 03
ਨ੍ਰਿਪਬਰਵਤੀਨਗਰਜਾਕੋਘਰ॥
ਉਹ ਦਾ ਨ੍ਰਿਪਬਰਵਤੀ ਨਗਰ ਵਿਚ ਘਰ ਸੀ।
न्रिपबरवती नगर जा को घर ॥
LINE 04
ਸ੍ਰੀਮਦਮੋਕਲਦੇਤਿਹਨਾਰੀ॥
ਮੋਕਲ ਦੇ (ਦੇਈ) ਉਸ ਦੀ ਰਾਣੀ ਸੀ।
स्री मद मोकल दे तिह नारी ॥
LINE 05
ਬਿਧਿਸੁਨਾਰਸਾਚੇਜਨੁਢਾਰੀ੧॥॥
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਉਸ ਇਸਤਰੀ ਨੂੰ ਸੰਚੇ ਵਿਚ ਢਾਲਿਆ ਹੋਵੇ ॥੧॥
बिधि सु नार साचे जनु ढारी ॥१॥
LINE 06
ਦੇਹਕੁਰੂਪਭੂਪਕੌਭਾਰਾ॥
ਰਾਜੇ ਦਾ ਸ਼ਰੀਰ ਭਾਰੀ ਅਤੇ ਕੁਰੂਪ ਸੀ
देह कुरूप भूप कौ भारा ॥
LINE 07
ਨਿਜੁਤ੍ਰਿਯਸਾਥਨਰਾਖਤਪ੍ਯਾਰਾ॥
ਅਤੇ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ ਕਰਦਾ ਸੀ।
निजु त्रिय साथ न राखत प्यारा ॥
LINE 08
ਰੈਨਿਦਿਵਸਜੋਗਿਯਨਬੁਲਾਵੈ॥
(ਉਹ) ਰਾਤ ਦਿਨ ਜੋਗੀਆਂ ਨੂੰ ਬੁਲਾਉਂਦਾ ਸੀ
रैनि दिवस जोगियन बुलावै ॥
LINE 09
ਜੋਗਸਾਧਨਾਚਹੈਕਿਆਵੈ੨॥॥
ਅਤੇ ਚਾਹੁੰਦਾ ਸੀ (ਕਿ ਉਸ ਨੂੰ) ਜੋਗ ਸਾਧਨਾ ਆ ਜਾਵੇ ॥੨॥
जोग साधना चहै कि आवै ॥२॥
LINE 10
ਯਾਤੇਨਾਰਿਅਧਿਕਰਿਸਿਠਾਨੀ॥
ਜੋਗੀਆਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ
या ते नारि अधिक रिसि ठानी ॥
LINE 11
ਸੁਨਤਜੋਗਿਯਨਕੀਅਸਿਬਾਨੀ॥
ਰਾਣੀ ਨੇ ਬਹੁਤ ਗੁੱਸੇ ਵਿਚ ਆ ਕੇ (ਇਹ ਧਾਰ ਲਿਆ ਕਿ)
सुनत जोगियन की असि बानी ॥
LINE 12
ਐਸਾਕਛੂਉਪਾਇਬਨਾਊ॥
ਕੁਝ ਅਜਿਹਾ ਉਪਾ ਕਰਾਂ
ऐसा कछू उपाइ बनाऊ ॥
LINE 13
ਭੂਪਤਿਸਹਿਤਅਜੁਇਨਘਾਊ੩॥॥
ਕਿ ਅਜ ਰਾਜੇ ਸਮੇਤ ਇਨ੍ਹਾਂ (ਜੋਗੀਆਂ) ਨੂੰ ਮਾਰ ਮੁਕਾਵਾਂ ॥੩॥
भूपति सहित अजु इन घाऊ ॥३॥
LINE 14
ਦੇਉਾਂਆਪਨੋਮਿਤ੍ਰਹਿਰਾਜਾ॥
ਆਪਣੇ ਮਿਤਰ ਨੂੰ ਰਾਜ-ਪਾਟ ਦਿਆਂ
देउां आपनो मित्रहि राजा ॥
LINE 15
ਜੋਗੀਹਨੌਭੂਪਜੁਤਆਜਾ॥
ਅਤੇ ਰਾਜੇ ਸਮੇਤ ਜੋਗੀਆਂ ਨੂੰ ਅਜ ਮਾਰ ਮੁਕਾਵਾਂ।
जोगी हनौ भूप जुत आजा ॥
LINE 16
ਸਕਲਪ੍ਰਜਹਿਇਨਮਾਰਿਦਿਖਾਊਾਂ॥
ਇਨ੍ਹਾਂ ਨੂੰ ਮਾਰ ਕੇ ਸਾਰੀ ਪ੍ਰਜਾ ਨੂੰ ਵਿਖਾਵਾਂ
सकल प्रजहि इन मारि दिखाऊां ॥
LINE 17
ਮਿਤ੍ਰਸੀਸਪਰਛਤ੍ਰਫਿਰਾਊਾਂ੪॥॥
ਅਤੇ ਮਿਤਰ ਦੇ ਸਿਰ ਉਤੇ ਛਤ੍ਰ ਝੁਲਾਵਾਂ ॥੪॥
मित्र सीस पर छत्र फिराऊां ॥४॥
LINE 18
ਜਬਰਾਜਾਨਿਸਕੌਗ੍ਰਿਹਆਯੋ॥
ਜਦ ਰਾਜਾ ਰਾਤ ਨੂੰ ਘਰ ਆਇਆ,
जब राजा निस कौ ग्रिह आयो ॥
LINE 19
ਬਹੁਰਿਜੋਗਿਯਨਬੋਲਿਪਠਾਯੋ॥
ਤਾਂ ਜੋਗੀਆਂ ਨੂੰ ਫਿਰ ਬੁਲਵਾ ਲਿਆ।
बहुरि जोगियन बोलि पठायो ॥
LINE 20
ਤਿਮਿਤਿਮਿਨਾਰਿਫਾਸਗਰਡਾਰਿ॥
(ਉਹ ਜੋਗੀ ਜਿਵੇਂ ਜਿਵੇਂ ਆਉਂਦੇ ਗਏ) ਤਿਵੇਂ ਤਿਵੇਂ ਇਸਤਰੀ ਨੇ ਉਨ੍ਹਾਂ ਦੇ ਗੱਲੇ ਵਿਚ ਫਾਹੀ ਪਾ ਕੇ
तिमि तिमि नारि फास गर डारि ॥
LINE 21
ਭੂਪਸਹਿਤਸਭਦਏਸੰਘਾਰ੫॥॥
ਰਾਜੇ ਸਮੇਤ ਸਭ ਨੂੰ ਮਾਰ ਦਿੱਤਾ ॥੫॥
भूप सहित सभ दए संघार ॥५॥
LINE 22
ਭੂਪਤਿਮਾਰਿਖਾਟਤਰਪਾਯੋ॥
ਰਾਜੇ ਨੂੰ ਮਾਰ ਕੇ ਮੰਜੇ ਹੇਠਾਂ ਲੰਮਾ ਪਾ ਦਿੱਤਾ
भूपति मारि खाट तर पायो ॥
LINE 23
ਦੁਹੂੰਅਤੀਤਨਤਰੇਡਸਾਯੋ॥
ਅਤੇ ਦੋਹਾਂ ਜੋਗੀਆਂ ਨੂੰ ਥਲੇ ਸੁਟ ਦਿੱਤਾ।
दुहूं अतीतन तरे डसायो ॥
LINE 24
ਸਿੰਘਾਸਨਪਰਮਿਤ੍ਰਹਿਰਾਖਾ॥
ਸਿੰਘਾਸਨ ਉਤੇ ਮਿਤਰ ਨੂੰ ਬਿਠਾ ਦਿੱਤਾ
सिंघासन पर मित्रहि राखा ॥
LINE 25
ਬੋਲਿਪ੍ਰਜਾਸਭਸੋਇਮਿਭਾਖਾ੬॥॥
ਅਤੇ ਸਾਰੀ ਪ੍ਰਜਾ ਨੂੰ ਬੁਲਾ ਕੇ ਇਸ ਤਰ੍ਹਾਂ ਕਿਹਾ ॥੬॥
बोलि प्रजा सभ सो इमि भाखा ॥६॥
LINE 26
ਜਬਰਾਜਾਨਿਸੁਕੌਗ੍ਰਿਹਆਯੋ॥
ਜਦ ਰਾਜਾ ਰਾਤ ਨੂੰ ਘਰ ਆਇਆ,
जब राजा निसु कौ ग्रिह आयो ॥
LINE 27
ਦੁਹੂੰਜੋਗਿਯਨਨਿਕਟਬੁਲਾਯੋ॥
(ਤਾਂ ਉਸ ਨੇ) ਦੋਹਾਂ ਜੋਗੀਆਂ ਨੂੰ ਕੋਲ ਬੁਲਾਇਆ।
दुहूं जोगियन निकट बुलायो ॥
LINE 28
ਅਤਭੁਤਨਾਗਾਤਹਾਇਕਨਿਕਸਾ॥
ਉਥੇ ਇਕ ਅਜੀਬ ਨਾਗ ਨਿਕਲਿਆ।
अतभुत नागा तहा इक निकसा ॥
LINE 29
ਰਾਵਲਹੇਰਿਤਵਨਕੌਬਿਗਸਾ੭॥॥
ਉਸ ਨੂੰ ਵੇਖ ਕੇ ਜੋਗੀ ਖ਼ੁਸ਼ ਹੋ ਗਏ ॥੭॥
रावल हेरि तवन कौ बिगसा ॥७॥
LINE 30
ਸਾਪਹਿਮਾਰਿਤਬੈਤਿਨਲਿਯੋ॥
ਉਨ੍ਹਾਂ ਨੇ ਉਸੇ ਵੇਲੇ ਸੱਪ ਨੂੰ ਮਾਰ ਦਿੱਤਾ
सापहि मारि तबै तिन लियो ॥
LINE 31
ਫਰੂਆਬੀਚਡਾਰਿਕਰਿਦਿਯੋ॥
ਅਤੇ ਕਠੌਤੇ ਵਿਚ ਪਾ ਦਿੱਤਾ।
फरूआ बीच डारि करि दियो ॥
LINE 32
ਘੋਟਿਭਾਗਜਿਮਿਦੁਹੂੰਅਨਪੀਯੋ॥
ਉਨ੍ਹਾਂ ਦੋਹਾਂ ਨੇ ਉਸ ਨੂੰ ਭੰਗ ਵਾਂਗ ਘੋਟ ਕੇ ਪੀ ਲਿਆ
घोटि भाग जिमि दुहूंअन पीयो ॥
LINE 33
ਅਤਿਅਸਥੂਲਦੇਹਕਹਕੀਯੋ੮॥॥
ਅਤੇ ਆਪਣੀ ਦੇਹ ਨੂੰ ਬਹੁਤ ਵਧਾ ਲਿਆ ॥੮॥
अति असथूल देह कह कीयो ॥८॥
LINE 34
ਤਾਤੇਅਧਿਕਫੂਲਿਜਬਗਏ॥
ਇਸ ਕਰ ਕੇ ਜਦ (ਉਹ) ਬਹੁਤ ਫੁਲ ਗਏ,
ता ते अधिक फूलि जब गए ॥
LINE 35
ਕੁੰਜਰਸੋਧਾਰਤਬਪੁਭਏ॥
ਤਦ ਉਨ੍ਹਾਂ ਦੇ ਸ਼ਰੀਰ ਹਾਥੀ ਵਰਗੇ ਹੋ ਗਏ।
कुंजर सो धारत बपु भए ॥
LINE 36
ਦ੍ਵੈਘਟਿਕਾਬੀਤੀਤਬਫੂਟੇ॥
ਦੋ ਘੜੀਆਂ ਬੀਤਣ ਉਪਰੰਤ (ਉਹ) ਸ਼ਰੀਰ ਪਾਟ ਗਏ
द्वै घटिका बीती तब फूटे ॥
LINE 37
ਆਵਨਜਾਨਜਗਤਤੇਛੂਟੇ੯॥॥
ਅਤੇ (ਉਹ) ਜਗਤ ਦੇ ਆਵਾਗਵਣ ਤੋਂ ਖ਼ਲਾਸ ਹੋ ਗਏ ॥੯॥
आवन जान जगत ते छूटे ॥९॥
LINE 38
ਬਰਖਬਾਰਹਨਕੇਹ੍ਵੈਗਏ॥
ਉਹ ਹੁਣ ਬਾਰ੍ਹਾਂ ਬਰਸਾਂ ਦੇ ਹੋ ਗਏ ਸਨ
बरख बारहन के ह्वै गए ॥
LINE 39
ਤ੍ਯਾਗਤਦੇਹਪੁਰਾਤਨਭਏ॥
ਅਤੇ ਪੁਰਾਤਨ ਸ਼ਰੀਰ ਤਿਆਗ ਦਿੱਤੇ ਸਨ।
त्यागत देह पुरातन भए ॥
LINE 40
ਸ੍ਵਰਗਲੋਕਕਹਕਿਯਾਪਯਾਨ॥
ਸਵਰਗ ਲੋਕ ਨੂੰ ਚਲੇ ਗਏ
स्वरग लोक कह किया पयान ॥
LINE 41
ਤ੍ਯਾਗਿਆਪੁਨੀਦੇਹਪੁਰਾਨਿ੧੦॥॥
ਉਹ ਆਪਣੀਆਂ ਪੁਰਾਣੀਆਂ ਦੇਹਾਂ ਨੂੰ ਤਿਆਗ ਕੇ ॥੧੦॥
त्यागि आपुनी देह पुरानि ॥१०॥
LINE 42
ਭੂਪਨਿਰਖਿਚਕ੍ਰਿਤਚਿਤਰਹਾ॥
ਰਾਜਾ (ਇਹ ਸਭ ਕੁਝ) ਵੇਖ ਕੇ ਚਿੱਤ ਵਿਚ ਹੈਰਾਨ ਹੋ ਗਿਆ
भूप निरखि चक्रित चित रहा ॥
LINE 43
ਮੁਹਿਸੇਤੀਐਸੀਬਿਧਿਕਹਾ॥
ਅਤੇ ਮੈਨੂੰ ਇਸ ਤਰ੍ਹਾਂ ਕਹਿਣ ਲਗਾ,
मुहि सेती ऐसी बिधि कहा ॥
LINE 44
ਹਮਤੁਮਆਵਸਾਪਦੋਊਖਾਹਿ॥
ਆ! ਮੈਂ ਤੇ ਤੂੰ ਦੋਵੇਂ ਸੱਪ ਖਾਈਏ
हम तुम आव साप दोऊ खाहि ॥
LINE 45
ਦੇਹਧਰੇਸੁਰਪੁਰਕੋਜਾਹਿ੧੧॥॥
ਅਤੇ ਦੇਹ ਛਡ ਕੇ ਸਵਰਗ ਨੂੰ ਜਾਈਏ ॥੧੧॥
देह धरे सुरपुर को जाहि ॥११॥
LINE 46
ਯੌਕਹਿਕੈਨ੍ਰਿਪਸਾਪਚਬਾਯੋ॥
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸੱਪ ਖਾ ਲਿਆ।
यौ कहि कै न्रिप साप चबायो ॥
LINE 47
ਮੈਡਰਤੇਨਹਿਤਾਹਿਹਟਾਯੋ॥
ਮੈਂ ਡਰਦੀ ਨੇ ਉਸ ਨੂੰ ਨਹੀਂ ਰੋਕਿਆ।
मै डरते नहि ताहि हटायो ॥
LINE 48
ਥੋਰਾਭਖ੍ਰਯੋਉਡਾਨਹਿਗਯੋ॥
(ਉਸ ਨੇ) ਥੋੜਾ ਜਿੰਨਾ ਖਾਇਆ, ਇਸ ਲਈ ਉਡਿਆ ਨਹੀਂ ਗਿਆ।
थोरा भख्रयो उडा नहि गयो ॥
LINE 49
ਤਾਤੇਤਨਸੁੰਦਰਇਹਭਯੋ੧੨॥॥
ਇਸ ਕਰ ਕੇ ਇਸ ਦਾ ਸ਼ਰੀਰ ਸੁੰਦਰ ਹੋ ਗਿਆ ਹੈ ॥੧੨॥
ता ते तन सुंदर इह भयो ॥१२॥
LINE 50
ਦੇਹਪੁਰਾਤਨਤ੍ਯਾਗਨਕਰੀ॥
ਉਸ ਨੇ ਪੁਰਾਤਨ ਸ਼ਰੀਰ ਤਿਆਗ ਦਿੱਤਾ
देह पुरातन त्यागन करी ॥
LINE 51
ਔਖਧਬਲਨੌਤਨਤਨਧਰੀ॥
ਅਤੇ ਔਸ਼ਧੀ ਦੇ ਬਲ ਨਾਲ ਨਵਾਂ ਸ਼ਰੀਰ ਧਾਰਨ ਕੀਤਾ।
औखध बल नौतन तन धरी ॥
LINE 52
ਦੇਹਭੂਪਕੀਠੌਰਜਰਾਵਹੁ॥
(ਹੁਣ) ਰਾਜੇ ਦੇ (ਪੁਰਾਣੇ) ਸ਼ਰੀਰ ਇਥੇ ਸਾੜ ਦਿਓ
देह भूप की ठौर जरावहु ॥
LINE 53
ਯਾਕੇਸਿਰਪਰਛਤ੍ਰਫਿਰਾਵਹੁ੧੩॥॥
ਅਤੇ ਇਸ (ਯਾਰ) ਦੇ ਸਿਰ ਉਤੇ ਰਾਜ-ਛਤ੍ਰ ਝੁਲਾਓ ॥੧੩॥
या के सिर पर छत्र फिरावहु ॥१३॥
LINE 54
ਇਹਛਲਸਾਥਜੋਗਿਯਨਘਾਯੋ॥
ਇਸ ਛਲ ਨਾਲ (ਉਸ ਨੇ) ਜੋਗੀਆਂ ਨੂੰ ਮਾਰ ਦਿੱਤਾ
इह छल साथ जोगियन घायो ॥
LINE 55
ਭੂਪਤਿਕੋਸੁਰਲੋਕਪਠਾਯੋ॥
ਅਤੇ ਰਾਜੇ ਨੂੰ ਸਵਰਗ ਭੇਜ ਦਿੱਤਾ।
भूपति को सुर लोक पठायो ॥
LINE 56
ਸਕਲਪ੍ਰਜਾਕੋਲੋਥਿਦਿਖਾਈ॥
ਸਾਰੀ ਪ੍ਰਜਾ ਨੂੰ (ਰਾਜੇ ਦੀ) ਲੋਥ ਵਿਖਾਈ
सकल प्रजा को लोथि दिखाई ॥
LINE 57
ਦੇਸਮਿਤ੍ਰਕੀਫੇਰਿਦੁਹਾਈ੧੪॥॥
ਅਤੇ ਦੇਸ ਵਿਚ ਮਿਤਰ ਦੀ ਦੁਹਾਈ ਫਿਰਾ ਦਿੱਤੀ ॥੧੪॥
देस मित्र की फेरि दुहाई ॥१४॥
LINE 58
ਭੇਵਪ੍ਰਜਾਕਿਨਹੂੰਨਪਛਾਨਾ॥
ਪ੍ਰਜਾ ਨੇ ਕਿਸੇ ਤਰ੍ਹਾਂ ਵੀ ਭੇਦ ਨੂੰ ਨਾ ਸਮਝਿਆ
भेव प्रजा किनहूं न पछाना ॥
LINE 59
ਕਿਹਬਿਧਿਹਨਾਹਮਾਰਾਰਾਨਾ॥
ਕਿ ਕਿਵੇਂ ਸਾਡਾ ਰਾਜਾ ਮਾਰਿਆ ਗਿਆ ਹੈ?
किह बिधि हना हमारा राना ॥
LINE 60
ਕਿਹਛਲਸੋਜੁਗਿਯਨਕੋਘਾਯੋ॥
ਕਿਸ ਛਲ ਨਾਲ ਜੋਗੀਆਂ ਨੂੰ ਖ਼ਤਮ ਕੀਤਾ ਗਿਆ ਹੈ
किह छल सो जुगियन को घायो ॥
LINE 61
ਮਿਤ੍ਰਸੀਸਪਰਛਤ੍ਰਫਿਰਾਯੋ੧੫॥॥
ਅਤੇ (ਕਿਵੇਂ) ਮਿਤਰ ਦੇ ਸਿਰ ਉਤੇ ਛਤ੍ਰ ਝੁਲਾਇਆ ਗਿਆ ਹੈ? ॥੧੫॥
मित्र सीस पर छत्र फिरायो ॥१५॥
GURBANI.WORLD